ਲਖਨਊ : ਲਖਨਊ ਦੇ ਕਾਕੋਰੀ ਇਲਾਕੇ 'ਚ ਥੁੱਕ ਲਗਾ ਕੇ ਰੋਟੀਆਂ ਬਣਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ। ਹਾਲ ਹੀ 'ਚ ਕਾਕੋਰੀ ਦੇ ਅਲੀ ਢਾਬੇ ਦਾ ਇਕ ਵੀਡੀਓ ਵਾਇਰਲ ਹੋਇਆ ਸੀ। 22 ਸੈਕਿੰਡ ਦੇ ਇਸ ਵਾਇਰਲ ਵੀਡੀਓ 'ਚ ਦੇਖਿਆ ਗਿਆ ਕਿ ਤੰਦੂਰ 'ਚ ਰੋਟੀ ਪਾ ਰਿਹਾ ਵਿਅਕਤੀ ਕਿਸੇ ਨਾਲ ਗੱਲ ਕਰ ਰਿਹਾ ਹੈ।

ਉਹ ਤੰਦੂਰ ਵਿੱਚ ਰੋਟੀ ਪਾਉਣ ਤੋਂ ਪਹਿਲਾਂ ਆਟੇ 'ਤੇ ਥੁੱਕ ਰਿਹਾ ਹੈ। ਕਾਕੋਰੀ ਦੇ ਸਹਾਇਕ ਪੁਲਿਸ ਕਮਿਸ਼ਨਰ ਆਸ਼ੂਤੋਸ਼ ਕੁਮਾਰ ਅਨੁਸਾਰ ਇਸ ਮਾਮਲੇ ਵਿੱਚ ਢਾਬਾ ਮਾਲਕ, ਰੋਟੀ ਬਣਾਉਣ ਵਾਲੇ, ਰਸੋਈਏ ਸਮੇਤ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮਾਂ ਵਿੱਚ ਢਾਬਾ ਮਾਲਕ ਯਾਕੂਬ, ਹੈਲਪਰ ਦਾਨਿਸ਼, ਹਾਫਿਜ਼, ਮੁਖਤਾਰ, ਫਿਰੋਜ਼ ਅਤੇ ਅਨਵਰ ਸ਼ਾਮਲ ਹਨ।





 

ਸਹਾਇਕ ਪੁਲੀਸ ਕਮਿਸ਼ਨਰ ਅਨੁਸਾਰ ਮੁਲਜ਼ਮ ਖ਼ਿਲਾਫ਼ ਲਾਪਰਵਾਹੀ ਨਾਲ ਬੀਮਾਰੀਆਂ ਫੈਲਾਉਣ ਦੇ ਦੋਸ਼ ਹੇਠ ਐਪੀਡੇਮਿਕ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਅਲੀ ਢਾਬੇ ਦਾ ਇਹ ਵੀਡੀਓ ਸੁਸ਼ੀਲ ਰਾਜਪੂਤ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤਾ ਸੀ। ਇਸ ਵੀਡੀਓ ਨੂੰ ਰਿਮੋਟ ਤੋਂ ਸ਼ੂਟ ਕੀਤਾ ਗਿਆ ਹੈ। ਪੁਲਿਸ ਦੋਸ਼ ਦਾ ਪਤਾ ਲਗਾਉਣ ਲਈ ਵੀਡੀਓ ਦੀ ਜਾਂਚ ਕਰ ਰਹੀ ਹੈ।

 

 ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਫਰਵਰੀ 'ਚ ਆਟੇ 'ਤੇ ਥੁੱਕਣ ਦਾ ਵੀਡੀਓ ਵਾਇਰਲ ਹੋਇਆ ਸੀ। ਉਦੋਂ ਮੇਰਠ ਦੇ ਰਹਿਣ ਵਾਲੇ ਨੌਸ਼ਾਦ ਨਾਂ ਦੇ ਵਿਅਕਤੀ 'ਤੇ ਰੋਟੀ ਦੇ ਆਟੇ 'ਚ ਥੁੱਕਣ ਦਾ ਦੋਸ਼ ਲੱਗਾ ਸੀ। ਪੁਲਿਸ  ਜਾਂਚ 'ਚ ਨੌਸ਼ਾਦ ਨੇ ਦੱਸਿਆ ਸੀ ਕਿ ਉਹ 10-15 ਸਾਲਾਂ ਤੋਂ ਰੋਟੀਆਂ ਬਣਾ ਰਿਹਾ ਹੈ ਅਤੇ ਸ਼ੁਰੂ ਤੋਂ ਹੀ ਰੋਟੀਆਂ 'ਤੇ ਥੁੱਕਦਾ ਆ ਰਿਹਾ ਹੈ।



ਇਹ ਵੀ ਪੜ੍ਹੋ : Lohri 2022: ਲੋਹੜੀ 'ਤੇ ਅੰਮ੍ਰਿਤਸਰੀ ਰੰਗ ! ਬੜਾ ਮਸ਼ਹੂਰ ਹੈ ਇੱਥੋਂ ਦਾ ਲਾਲ ਭੁੱਗਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :


https://play.google.com/store/apps/details?id=com.winit.starnews.hin
https://apps.apple.com/in/app/abp-live-news/id81111490