ਨਵੀਂ ਦਿੱਲੀ: ਔਰਤਾਂ ਵਿੱਚ ਕੋਰੋਨਾਵਾਇਰਸ ਦੀ ਵਧ ਰਹੀ ਦਰ ਨਾਲ ਸਾਮੂਹਿਕ ਵਾਇਰਸ ਫੈਲਣ ਦਾ ਖ਼ਤਰਾ ਹੈ। ਸਿਹਤ ਵਿਭਾਗ ਮੁਤਾਬਕ ਔਰਤਾਂ ਵਿੱਚ ਵਾਇਰਸ ਦੀ ਦਰ ਲਗਾਤਾਰ ਵਧ ਰਹੀ ਹੈ। ਮਾਰਚ ਵਿੱਚ ਦੋ ਔਰਤਾਂ ਕੋਰੋਨਾ ਦਾ ਸ਼ਿਕਾਰ ਹੋਈਆਂ ਸੀ। ਜੁਲਾਈ ਵਿੱਚ 211 ਕੋਰੋਨਾ ਪੀੜਤ ਪਾਈਆਂ ਗਈਆਂ।

ਕੋਰੋਨਾਵਾਇਰਸ ਦੇ ਅੰਕੜੇ ਸਥਿਤੀ ਨੂੰ ਹਰ ਦਿਨ ਚਿੰਤਾਜਨਕ ਬਣਾ ਰਹੇ ਹਨ, ਵਾਇਰਸ ਫੈਲਣ ਦੀ ਦਰ ਜੂਨ ਦੇ ਮੁਕਾਬਲੇ ਦੁਗਣੀ ਵੱਧ ਗਈ ਹੈ। ਮਾਹਰਾਂ ਦਾ ਕਹਿਣਾ ਹੈ ਕਿ ਔਰਤਾਂ ਵਿੱਚ ਵਾਇਰਸ ਫੈਲਣ ਦੀ ਵਧ ਰਹੀ ਦਰ ਕਾਰਨ ਪਰਿਵਾਰ ਵਿੱਚ ਸਾਮੂਹਿਕ ਵਾਇਰਸ ਫੈਲਣ ਦਾ ਖਤਰਾ ਵਧੇਰੇ ਹੁੰਦਾ ਹੈ।

ਸਿਹਤ ਵਿਭਾਗ ਤੇ ਆਈਸੀਐਮਆਰ ਮੁਤਾਬਕ ਆਗਰਾ ਵਿੱਚ ਮਾਰਚ ਮਹੀਨੇ ਸਿਰਫ ਦੋ ਔਰਤਾਂ ਕੋਰੋਨਾ ਪੀੜਤ ਹੋਈਆਂ ਸੀ। ਅਪਰੈਲ ਵਿੱਚ ਉਨ੍ਹਾਂ ਦੀ ਗਿਣਤੀ 120 ਦੇ ਨੇੜੇ ਪਹੁੰਚ ਗਈ। ਮਈ ਵਿੱਚ ਲਗਪਗ 300 ਆਦਮੀ ਤੇ 136 ਔਰਤਾਂ ਕੋਵਿਡ ਨਾਲ ਪੀੜਤ ਸੀ। ਜੂਨ ਵਿੱਚ ਇਸ ਦੀ ਦਰ ਵਿੱਚ ਥੋੜ੍ਹੀ ਜਿਹੀ ਗਿਰਾਵਟ ਆਈ ਜਿਸ ਵਿੱਚ 116 ਔਰਤਾਂ ਕੋਰੋਨਾ ਪੌਜ਼ੇਟਿਵ ਪਾਈਆਂ ਗਈਆਂ ਸੀ।

ਮਾਹਰਾਂ ਦਾ ਕਹਿਣਾ ਹੈ ਕਿ ਇਹ ਮੰਨਿਆ ਜਾਂਦਾ ਹੈ ਕਿ ਕੋਰੋਨਾ ਪੀੜਤਾਂ ਦੀ ਦਰ ਅਗਸਤ ਮਹੀਨੇ ਇੱਕੋ ਜਿਹੀ ਰਹਿ ਸਕਦੀ ਹੈ। ਆਗਰਾ ਵਿੱਚ ਕੁੱਲ ਅੰਕੜਿਆਂ ਵਿੱਚ ਵੀ ਵਾਧਾ ਹੋਇਆ ਹੈ। ਜੁਲਾਈ ਮਹੀਨੇ ਵਿੱਚ 50,000 ਤੋਂ ਵੱਧ ਕੋਰੋਨਾ ਟੈਸਟ ਕੀਤੇ ਗਏ ਸੀ, ਜਿਸ ਵਿੱਚ 1800 ਤੋਂ ਵੱਧ ਲੋਕਾਂ ਦੀ ਪਛਾਣ ਕੀਤੀ ਗਈ ਹੈ।

ਸਿਹਤ ਵਿਭਾਗ ਦੀ ਮੰਨੀਏ ਤਾਂ ਮੌਨਸੂਨ ਵਿੱਚ ਕੋਰੋਨਾ ਦੀ ਸੰਕਰਮਣ ਦੀ ਦਰ ਵਿੱਚ ਵਾਧਾ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਵਧਦੇ ਅੰਕੜਿਆਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਨੇ ਜਨਤਕ ਥਾਂਵਾਂ ਖੋਲ੍ਹਣ ਦੀ ਇਜਾਜ਼ਤ ਵੀ ਨਹੀਂ ਦਿੱਤੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904