ਨਵੀਂ ਦਿੱਲੀ: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC ) ਨੇ ਸਿਵਲ ਸੇਵਾਵਾਂ ਪ੍ਰੀਖਿਆ 2019 ਦੇ ਨਤੀਜੇ ਐਲਾਨ ਕੀਤੇ ਹਨ ਤੇ ਪ੍ਰਦੀਪ ਸਿੰਘ ਨੇ ਇਨ੍ਹਾਂ ਨਤੀਜਿਆਂ ਨੂੰ ਟਾਪ ਕੀਤਾ ਹੈ। ਪ੍ਰਦੀਪ ਸਿੰਘ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ ਯੂਪੀਐਸਸੀ 2019 ਦੀ ਪ੍ਰੀਖਿਆ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਜਦੋਂਕਿ ਜਤਿਨ ਕਿਸ਼ੋਰ ਦੂਜੇ ਸਥਾਨ ’ਤੇ ਰਿਹਾ ਹੈ।


ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਅੱਜ ਸਾਲ 2019 ਦੀਆਂ ਸਿਵਲ ਸੇਵਾਵਾਂ ਪ੍ਰੀਖਿਆ ਦਾ ਅੰਤਮ ਨਤੀਜਾ ਜਾਰੀ ਕੀਤਾ ਜਿਸ ਵਿੱਚ ਪ੍ਰਤਿਭਾ ਵਰਮਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ ਤੇ ਉਹ ਔਰਤਾਂ 'ਚ ਪਹਿਲੇ ਸਥਾਨ ‘ਤੇ ਆਈ ਹੈ।

ਹੁਣ ਜਾਣੋ ਨਤੀਜੇ ਕਿੱਥੇ ਚੈੱਕ ਕਰੀਏ:

ਯੂਪੀਐਸਸੀ 2019 ਦਾ ਨਤੀਜਾ ਅਧਿਕਾਰਤ ਵੈੱਬਸਾਈਟ www.upsc.gov.in 'ਤੇ ਵੇਖਿਆ ਜਾ ਸਕਦਾ ਹੈ। ਉਮੀਦਵਾਰ ਆਪਣੇ ਅੰਕ ਨਤੀਜੇ ਜਾਰੀ ਹੋਣ ਤੋਂ 15 ਦਿਨ ਬਾਅਦ ਵੈਬਸਾਈਟ 'ਤੇ ਚੈੱਕ ਕਰ ਸਕਦੇ ਹਨ।

ਯੂਪੀਐਸਸੀ ਨੇ ਸਿਵਲ ਸੇਵਾਵਾਂ ਦੀ ਪ੍ਰੀਖਿਆ 2020 ਦੀ ਇੰਟਰਵਿਊ ਨੂੰ 20 ਜੁਲਾਈ ਤੋਂ ਕੋਰੋਨਾ ਕਾਰਨ ਮੁਲਤਵੀ ਕਰ ਦਿੱਤਾ ਸੀ। ਦੱਸ ਦੇਈਏ ਕਿ ਹਰ ਸਾਲ ਇਸ ਪ੍ਰੀਖਿਆ ਵਿੱਚ ਤਕਰੀਬਨ ਪੰਜ ਲੱਖ ਉਮੀਦਵਾਰ ਸ਼ਾਮਲ ਹੁੰਦੇ ਹਨ। ਯੂਪੀਐਸਸੀ ਇੰਟਰਵਿਊ ਆਖਰੀ ਸਟਾਪ ਹੈ ਜਿਸ ਤੋਂ ਬਾਅਦ ਚੁਣੇ ਗਏ ਉਮੀਦਵਾਰਾਂ ਦੀ ਸੂਚੀ ਬਣਾਈ ਜਾਂਦੀ ਹੈ।

ਇਸ ਸਾਲ UPSC ਦੀ ਪ੍ਰੀਖਿਆ ਕਦੋਂ ਹੋਵੇਗੀ

ਜੇ ਅਸੀਂ ਇਸ ਸਾਲ ਦੀ ਯੂਪੀਐਸਸੀ ਸਿਵਲ ਸੇਵਾਵਾਂ ਦੀ ਗੱਲ ਕਰੀਏ, ਤਾਂ ਜੂਨ ਵਿਚ ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਕੀਤਾ ਗਿਆ ਸੀ। ਇਸ ਨਵੇਂ ਸ਼ਡਿਊਲ ਮੁਤਾਬਕ, ਇਸ ਸਾਲ ਦੀ ਯੂਪੀਐਸਸੀ ਸਿਵਲ ਸਰਵਿਸਿਜ਼ ਪ੍ਰੀ ਪ੍ਰੀਖਿਆ 04 ਅਕਤੂਬਰ 2020 ਅਤੇ ਮੇਨਜ਼ ਦੀ ਪ੍ਰੀਖਿਆ 08 ਜਨਵਰੀ 2021 ਨੂੰ ਹੋਵੇਗੀ। ਇਸ ਵਾਰ ਕੋਵਿਡ-19 ਦੇ ਕਾਰਨ ਪ੍ਰੀਖਿਆ ਬਹੁਤ ਦੇਰੀ ਨਾਲ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

Education Loan Information:

Calculate Education Loan EMI