ਨਵੀਂ ਦਿੱਲੀ: ਹੁਣ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਮਿਡ-ਡੇਅ ਮਿੱਲ ਤੋਂ ਇਲਾਵਾ ਨਾਸ਼ਤਾ ਵੀ ਮਿਲੇਗਾ। ਕੇਂਦਰੀ ਮੰਤਰੀ ਮੰਡਲ ਦੁਆਰਾ ਪਿਛਲੇ ਹਫ਼ਤੇ ਮਨਜ਼ੂਰ ਕੀਤੀ ਗਈ ਨਵੀਂ ਐਜੂਕੇਸ਼ਨ ਪਾਲਿਸੀ (ਐਨਈਪੀ) ਕਹਿੰਦੀ ਹੈ ਕਿ ਪੌਸ਼ਟਿਕ ਨਾਸ਼ਤੇ ਤੋਂ ਬਾਅਦ ਸਵੇਰ ਦੇ ਸਮਾਂ ਅਧਿਐਨ ਲਈ ਵਧੀਆ ਸਾਬਤ ਹੋ ਸਕਦਾ ਹੈ। ਨਾਸ਼ਤੇ ਨੂੰ ਸ਼ਾਮਲ ਕਰਕੇ ਮਿਡ-ਡੇਅ ਮਿੱਲ ਸਕੀਮ ਦੇ ਵਿਸਤਾਰ ਦੀ ਸਿਫਾਰਸ਼ ਕੀਤੀ ਗਈ ਹੈ।
ਨਵੀਂ ਸਿੱਖਿਆ ਨੀਤੀ ਅਨੁਸਾਰ ਕੁਪੋਸ਼ਿਤ ਜਾਂ ਗੈਰ-ਤੰਦਰੁਸਤ ਬੱਚੇ ਬਿਹਤਰ ਪੜ੍ਹਨ ਵਿੱਚ ਅਸਮਰਥ ਹਨ। ਇਸ ਲਈ ਬੱਚਿਆਂ ਦੀ ਪੋਸ਼ਣ ਅਤੇ ਸਿਹਤ ਤੰਦਰੁਸਤ ਖਾਣ-ਪੀਣ ਤੇ ਕਮਿਊਨਿਟੀ ਦੀ ਸਿਖਲਾਈ ਪ੍ਰਾਪਤ ਸਮਾਜ ਸੇਵਕਾਂ, ਸਲਾਹਕਾਰਾਂ ਤੇ ਸਕੂਲ ਪ੍ਰਣਾਲੀ 'ਚ ਭਾਗੀਦਾਰੀ ਦੁਆਰਾ ਕੇਂਦਰਤ ਹੋਵੇਗੀ।
ਨਾਲ ਹੀ ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਜਿਥੇ ਬੱਚਿਆਂ ਨੂੰ ਗਰਮ ਭੋਜਨ ਦੇਣਾ ਸੰਭਵ ਨਹੀਂ ਹੈ, ਸਰਲ ਪਰ ਪੌਸ਼ਟਿਕ ਭੋਜਨ ਜਿਵੇਂ ਮੂੰਗਫਲੀ, ਚਣੇ, ਗੁੜ ਅਤੇ ਸਥਾਨਕ ਫਲ ਮੁਹੱਈਆ ਕਰਵਾਏ ਜਾ ਸਕਦੇ ਹਨ। ਇਸ ਤੋਂ ਇਲਾਵਾ ਸਾਰੇ ਸਕੂਲੀ ਬੱਚਿਆਂ ਦਾ ਬਾਕਾਇਦਾ ਡਾਕਟਰੀ ਚੈਕਅਪ ਹੋਵੇਗਾ। ਇਸ ਦੀ ਨਿਗਰਾਨੀ ਲਈ ਸਿਹਤ ਕਾਰਡ ਜਾਰੀ ਕੀਤੇ ਜਾਣਗੇ।
Education Loan Information:
Calculate Education Loan EMI