ਨਵੀਂ ਦਿੱਲੀ: ਕੋਰੋਨਾ ਦੀ ਬੇਕਾਬੂ ਰਫ਼ਤਾਰ ਦੇ ਵਿਚਕਾਰ ਇਹ ਦੇਸ਼ ਲਈ ਰਾਹਤ ਦੀ ਖ਼ਬਰ ਹੈ। ਪਿਛਲੇ 2 ਦਿਨਾਂ ਦੌਰਾਨ ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਆਈ ਹੈ। ਸਿਹਤ ਮੰਤਰਾਲੇ ਨੇ ਮੰਗਲਵਾਰ ਨੂੰ ਇੱਕ ਨਿਯਮਤ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਕੇਸ ਰਾਤ ਦੇ ਕਰਫਿਊ ਅਤੇ ਲੌਕਡਾਊਨ ਕਾਰਨ ਹੇਠਾਂ ਆਏ ਹਨ। ਹਾਲਾਂਕਿ, ਉਨ੍ਹਾਂ ਨੇ ਕਿਹਾ ਕਿ 26 ਸੂਬਿਆਂ ਵਿੱਚ ਐਕਟਿਵ ਕੇਸ ਰੇਟ ਅਜੇ ਵੀ 15 ਪ੍ਰਤੀਸ਼ਤ ਤੋਂ ਵੱਧ ਹੈ।
13 ਸੂਬਿਆਂ ਵਿਚ 1 ਲੱਖ ਤੋਂ ਵੱਧ ਐਕਟਿਵ ਕੇਸ
ਸਿਹਤ ਮੰਤਰਾਲੇ ਨੇ ਕਿਹਾ ਕਿ ਦੇਸ਼ ਵਿੱਚ 13 ਸੂਬੇ ਅਜਿਹੇ ਹਨ ਜਿੱਥੇ 1 ਲੱਖ ਤੋਂ ਵੱਧ ਐਕਟਿਵ ਕੇਸ ਹਨ। ਐਕਟਿਵ ਕੇਸਾਂ ਦੀ ਗਿਣਤੀ 6 ਸੂਬਿਆਂ ਵਿੱਚ 50,000 ਤੋਂ 1 ਲੱਖ ਦੇ ਵਿਚਕਾਰ ਰਹਿੰਦੀ ਹੈ। ਹਾਲਾਂਕਿ, ਇੱਥੇ 17 ਸੂਬੇ ਅਜਿਹੇ ਹਨ ਜਿੱਥੇ 50,000 ਤੋਂ ਘੱਟ ਐਕਟਿਵ ਮਾਮਲੇ ਹਨ। ਭਾਰਤ ਵਿੱਚ 82.75 ਪ੍ਰਤੀਸ਼ਤ ਮਰੀਜ਼ ਠੀਕ ਹੋਏ ਹਨ ਜਦੋਂ ਕਿ 1.09 ਪ੍ਰਤੀਸ਼ਤ ਦੀ ਮੌਤ ਹੋਈ ਹੈ।
ਕਈ ਸੂਬਿਆਂ ਵਿੱਚ ਕੇਸਾਂ 'ਚ ਆਈ ਕਮੀ
ਕੋਰੋਨਾ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕਈ ਸੂਬਿਆਂ ਵਿਚ ਕੋਵਿਡ -19 ਦੇ ਮਾਮਲੇ ਹੁਣ ਪਹਿਲਾਂ ਨਾਲੋਂ ਘੱਟ ਆ ਰਹੇ ਹਨ। ਮਹਾਰਾਸ਼ਟਰ, ਉੱਤਰ ਪ੍ਰਦੇਸ਼, ਆਂਧਰਾ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਛੱਤੀਸਗੜ, ਬਿਹਾਰ ਅਤੇ ਗੁਜਰਾਤ ਵਿੱਚ ਵੀ ਹਰ ਦਿਨ ਨਵੇਂ ਕੋਵਿਡ-19 ਕੇਸਾਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਇਸਦੇ ਨਾਲ ਹੀ ਮੱਧ ਪ੍ਰਦੇਸ਼, ਉਤਰਾਖੰਡ, ਝਾਰਖੰਡ, ਤੇਲੰਗਾਨਾ, ਚੰਡੀਗੜ੍ਹ, ਲੱਦਾਖ, ਦਮਨ ਅਤੇ ਦਿਉ, ਲਕਸ਼ਦੀਪ ਅਤੇ ਅੰਡੇਮਾਨ ਅਤੇ ਨਿਕੋਬਾਰ ਵਿੱਚ ਰੋਜ਼ਾਨਾ ਨਵੇਂ ਕੋਰੋਨਾ ਮਾਮਲੇ ਘਟ ਰਹੇ ਹਨ।
ਕਈ ਰਾਜਾਂ ਵਿੱਚ ਕੇਸ ਵੱਧੇ
ਹਾਲਾਂਕਿ, ਬਹੁਤ ਸਾਰੇ ਰਾਜਾਂ ਵਿੱਚ ਕੋਰੋਨਾ ਗ੍ਰਾਫ ਅਜੇ ਵੀ ਉੱਪਰ ਵੱਲ ਚੜ੍ਹ ਰਿਹਾ ਹੈ। ਕਰਨਾਟਕ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ, ਉੜੀਸਾ, ਪੰਜਾਬ, ਅਸਾਮ, ਜੰਮੂ-ਕਸ਼ਮੀਰ, ਗੋਆ, ਹਿਮਾਚਲ ਪ੍ਰਦੇਸ਼, ਪੁਡੂਚੇਰੀ, ਮਣੀਪੁਰ, ਮੇਘਾਲਿਆ, ਤ੍ਰਿਪੁਰਾ, ਨਾਗਾਲੈਂਡ ਅਤੇ ਅਰੁਣਾਚਲ ਪ੍ਰਦੇਸ਼ ਵਿਚ ਨਵੇਂ ਕੇਸ ਰੋਜ਼ਾਨਾ ਵੱਧ ਰਹੇ ਹਨ।
ਇਹ ਵੀ ਪੜ੍ਹੋ: Punjab DSP Transfer: ਪੰਜਾਬ ਵਿੱਚ ਤਬਦੀਲੀਆਂ ਦਾ ਦੌਰ ਜਾਰੀ, ਹੁਣ ਇਨ੍ਹਾਂ 13 DSPs ਦਾ ਹੋਇਆ ਟ੍ਰਾਂਸਫਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin