Covid-19 New Cases Today: ਦੇਸ਼ 'ਚ ਕੋਰੋਨਾ ਦੀ ਬੇਕਾਬੂ ਰਫ਼ਤਾਰ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। ਹਾਲਾਂਕਿ ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਮੀ ਆਈ ਹੈ। ਪਿਛਲੇ 24 ਘੰਟਿਆਂ ਦੌਰਾਨ 1 ਲੱਖ 68 ਹਜ਼ਾਰ 63 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 277 ਲੋਕਾਂ ਦੀ ਮੌਤ ਹੋ ਗਈ ਹੈ। ਕੱਲ੍ਹ ਦੇ ਮੁਕਾਬਲੇ ਅੱਜ ਕੋਰੋਨਾ ਦੇ ਨਵੇਂ ਮਾਮਲਿਆਂ 'ਚ 6.4 ਫੀਸਦੀ ਦੀ ਕਮੀ ਆਈ ਹੈ। ਸੋਮਵਾਰ ਨੂੰ 1 ਲੱਖ 79 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ।








ਹਾਲਾਂਕਿ ਇਸ ਦੌਰਾਨ 69,959 ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਸ ਨਵੇਂ ਕੇਸ ਦੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਸੰਕ੍ਰਮਿਤ ਦੇ ਕੁੱਲ ਮਾਮਲੇ ਵੱਧ ਕੇ 3 ਕਰੋੜ 58 ਲੱਖ 75 ਹਜ਼ਾਰ 790 ਹੋ ਗਏ ਹਨ। ਜਦਕਿ ਹੁਣ ਤਕ ਇਸ ਮਹਾਮਾਰੀ ਕਾਰਨ 4 ਲੱਖ 84 ਹਜ਼ਾਰ 213 ਲੋਕ ਆਪਣੀ ਜਾਨ ਗੁਆ​ਚੁੱਕੇ ਹਨ।
ਦੇਸ਼ 'ਚ ਹੁਣ ਤਕ ਕੋਵਿਡ-19 ਤੋਂ 3 ਕਰੋੜ 45 ਲੱਖ 70 ਹਜ਼ਾਰ 131 ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਹੁਣ ਤਕ ਕੋਵਿਡ-19 ਤੋਂ 3 ਕਰੋੜ 45 ਲੱਖ 70 ਹਜ਼ਾਰ 131 ਲੋਕ ਠੀਕ ਹੋ ਚੁੱਕੇ ਹਨ। ਓਮੀਕਰੋਨ ਦੇ ਵਧਦੇ ਖ਼ਤਰੇ ਤੋਂ ਬਾਅਦ ਹੁਣ ਸਰਗਰਮ ਮਰੀਜ਼ਾਂ ਦੀ ਗਿਣਤੀ 8 ਲੱਖ 21 ਹਜ਼ਾਰ 446 ਹੋ ਗਈ ਹੈ। ਸੋਮਵਾਰ ਨੂੰ ਭਾਰਤ 'ਚ ਕੋਰੋਨਾ ਵਾਇਰਸ ਲਈ 15,79,928 ਨਮੂਨੇ ਦੇ ਟੈਸਟ ਕੀਤੇ ਗਏ ਸਨ। ਕੱਲ੍ਹ ਤਕ ਕੁੱਲ 69 ਕਰੋੜ 31 ਲੱਖ 55 ਹਜ਼ਾਰ 280 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।


ਪੰਜਾਬ 'ਚ ਕੋਰੋਨਾ ਦਾ ਕਹਿਰ ਇੱਕ ਵਾਰ ਫਿਰ ਤੋਂ ਵੱਧ ਦਾ ਜਾ ਰਿਹਾ ਹੈ।ਪਿਛਲੇ 24 ਘੰਟਿਆਂ  ਦੌਰਾਨ ਪੰਜਾਬ 'ਚ 3969 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਜਦਕਿ 7 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਜਿਸ 'ਚ ਬਠਿੰਡਾ-2, ਗੁਰਦਾਸਪੁਰ-1, ਜਲੰਧਰ-1, ਲੁਧਿਆਣਾ-2 ਅਤੇ ਪਟਿਆਲਾ-1 ਵਿਅਕਤੀ ਦੀ ਮੌਤ ਹੋਈ ਹੈ।ਪੰਜਾਬ 'ਚ ਮੌਜੂਦਾ ਸਮੇਂ 19379 ਕੇਸ ਹਨ।


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904