ਮਹਾਰਾਸ਼ਟਰ: ਮੁੰਬਈ ਦੇ ਲੱਗਦੇ ਭਿਵੰਡੀ 'ਚ ਇਕ ਕੋਰੋਨਾ ਮਰੀਜ਼ ਨੇ ਖੁਦਕੁਸ਼ੀ ਕਰ ਲਈ। ਇਸ ਮਰੀਜ਼ ਦਾ ਕੁਆਰੰਟੀਨ ਸੈਂਟਰ 'ਚ ਇਲਾਜ ਚੱਲ ਰਿਹਾ ਸੀ। ਮਰੀਜ਼ ਨੇ ਕੁਆਰੰਟੀਨ ਸੈਂਟਰ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੀ ਪਛਾਣ 40 ਸਾਲਾ ਪ੍ਰਸ਼ਾਂਤ ਅੰਬੇਦਕਰ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮਰੀਜ਼ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਣ ਮਗਰੋਂ 17 ਜੁਲਾਈ ਨੂੰ ਮੁੰਬਈੇ ਨਾਲ ਲੱਗਦੇ ਕਲਿਆਨ-ਡੋਂਬੀਵਲੀ ਦੇ ਪਾਲਿਕਾ ਕੁਆਰੰਟੀਨ ਸੈਂਟਰ 'ਚ ਰੱਖਿਆ ਗਿਆ ਸੀ।
ਦੋ ਦਿਨ ਕੁਆਰੰਟੀਨ ਸੈਂਟਰ ਰਹਿਣ ਮਗਰੋਂ ਕੋਰੋਨਾ ਮਰੀਜ਼ ਨੇ ਆਤਮਹੱਤਿਆ ਕਰ ਲਈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਮਰੀਜ਼ ਨੇ ਕੋਰੋਨਾ ਦੇ ਡਰ ਕਾਰਨ ਖੁਦਕੁਸ਼ੀ ਕੀਤੀ ਜਾਂ ਕੋਈ ਹੋਰ ਤਕਲੀਫ ਵੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ