ਕੋਟਾ: ਰਾਜਸਥਾਨ ਦੇ ਕੋਟਾ 'ਚ ਸਰਕਾਰੀ ਹਸਪਤਾਲ 'ਚ ਇਕ ਵਿਅਕਤੀ ਦੀ ਮੌਤ ਉਸ ਵੇਲੇ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਨੇ ਕੂਲਰ ਚਲਾਉਣ ਲਈ ਵੈਂਟੀਲੇਟਰ ਦਾ ਪਲੱਗ ਕਥਿਤ ਤੌਰ 'ਤੇ ਹਟਾ ਦਿੱਤਾ। ਇਸ 40 ਸਾਲਾ ਵਿਅਕਤੀ ਨੂੰ ਕੋਰੋਨਾ ਵਾਇਰਸ ਇਨਫੈਕਟਡ ਹੋਣ ਦੇ ਖਦਸ਼ੇ ਤਹਿਤ 13 ਜੂਨ ਨੂੰ ਐਮਬੀਐਸ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ। ਜਿੱਥੇ ਉਸ ਨੂੰ ਆਈਸੀਯੂ 'ਚ ਰੱਖਿਆ ਗਿਆ ਸੀ।


ਹਾਲਾਂਕਿ ਇਸ ਤੋਂ ਬਾਅਦ ਉਹ ਕੋਰੋਨਾ ਪੌਜ਼ੇਟਿਵ ਨਹੀਂ ਪਾਇਆ ਗਿਆ। ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਤਿੰਨ ਮੈਂਬਰੀ ਕਮੇਟੀ ਇਸ ਘਟਨਾ ਦੀ ਜਾਂਚ ਕਰੇਗੀ। ਇਸ ਵਿਅਕਤੀ ਨੂੰ 15 ਜੂਨ ਨੂੰ ਸਾਵਧਾਨੀ ਦੇ ਤੌਰ 'ਤੇ ਆਇਸੋਲੇਸ਼ਨ ਵਾਰਡ 'ਚ ਭੇਜਿਆ ਗਿਆ ਸੀ ਜਦੋਂ ਆਈਸੀਯੂ 'ਚ ਇਕ ਹੋਰ ਮਰੀਜ਼ ਕੋਰੋਨਾ ਵਾਇਰਸ ਤੋਂ ਇਨਫੈਕਟਡ ਪਾਇਆ ਗਿਆ।


ਦਰਅਸਲ ਆਇਸੋਲੇਸ਼ਨ ਵਾਰਡ 'ਚ ਗਰਮੀ ਕਾਫੀ ਸੀ, ਇਸ ਲਈ ਉਸ ਦੇ ਪਰਿਵਾਰ ਵਾਲੇ ਉਸ ਦਿਨ ਏਅਰ ਕੂਲਰ ਲੈ ਆਏ। ਜਦੋਂ ਉਨ੍ਹਾਂ ਨੂੰ ਕੂਲਰ ਲਾਉਣ ਲਈ ਕੋਈ ਸਾਕੇਟ ਨਹੀਂ ਮਿਲਿਆ ਤਾਂ ਉਨ੍ਹਾਂ ਕੂਲਰ ਲਾਉਣ ਲਈ ਕੋਈ ਸਾਕੇਟ ਨਹੀਂ ਮਿਲਿਆ ਤਾਂ ਉਨ੍ਹਾਂ ਕੂਲਰ ਲਾਉਣ ਲਈ ਕਥਿਤ ਤੌਰ 'ਤੇ ਵੈਂਟੀਲੇਟਰ ਦਾ ਪਲੱਗ ਹਟਾ ਦਿੱਤਾ। ਕਰੀਬ ਅੱਧੇ ਘੰਟੇ ਬਾਅਦ ਵੈਂਟੀਲੇਟਰ ਦੀ ਬਿਜਲੀ ਖਤਮ ਹੋ ਗਈ।


ਇਸ ਬਾਰੇ ਡਾਕਟਰਾਂ ਨੂੰ ਤੁਰੰਤ ਸੂਚਨਾ ਦਿੱਤੀ ਗਈ ਜਿੰਨ੍ਹਾਂ ਨੇ ਮਰੀਜ਼ 'ਤੇ ਸੀਪੀਆਰ ਅਜਮਾਇਆ, ਪਰ ਉਸਦੀ ਮੌਤ ਹੋ ਗਈ।


ਕੋਰੋਨਾ ਵਾਇਰਸ ਬੇਕਾਬੂ, ਦੁਨੀਆਂ ਭਰ 'ਚ 87 ਲੱਖ ਤੋਂ ਵਧੇ ਮਾਮਲੇ, ਪੌਣੇ ਪੰਜ ਲੱਖ ਦੇ ਕਰੀਬ ਮੌਤਾਂ

ਕੋਰੋਨਾ ਪੌਜ਼ੇਟਿਵ ਦਿੱਲੀ ਦੇ ਸਿਹਤ ਮੰਤਰੀ ਦੀ ਹਾਲਤ ਵਿਗੜੀ, ਆਈਸੀਯੂ 'ਚ ਭਰਤੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ