ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸੇ ਵੀ ਧਿਰ ਦਾ ਅਜਿਹਾ ਬਿਆਨ ਨਹੀਂ ਆਉਣਾ ਚਾਹੀਦਾ, ਜਿਸ ਨਾਲ ਦੇਸ਼ ਜਾਂ ਵਿਸ਼ਵ ਵਿੱਚ ਭਾਰਤ ਦਾ ਨਾਂ ਖ਼ਰਾਬ ਹੋਵੇ। ਉਨ੍ਹਾਂ ਨੇ ਅੱਗੇ ਕਿਹਾ, "ਪਹਿਲਾਂ ਜੋ ਵੀ ਸਮਝੌਤਾ ਹੋਇਆ ਸੀ, ਸਾਡੇ ਸੈਨਿਕ ਚੀਨੀ ਫੌਜ ਦੇ ਹਥਿਆਰਾਂ ਨਾਲ ਨਹੀਂ ਲੜਨਗੇ, ਹੁਣ ਆਰ-ਪਾਰ ਦੀ ਲੜਾਈ ਹੋਣੀ ਚਾਹੀਦੀ ਹੈ ਅਤੇ ਸਾਡੀਆਂ ਫੌਜਾਂ ਨੂੰ ਇਸੇ ਤਰ੍ਹਾਂ ਚੀਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਜਾਣਾ ਚਾਹੀਦਾ ਹੈ, ਜਿਵੇਂ ਅਸੀਂ ਪਾਕਿਸਤਾਨ ਦੀ ਸਰਹੱਦ 'ਤੇ ਤਾਇਨਾਤ ਰਹਿੰਦੇ ਹਾਂ।"
ਹਿੰਦੀ-ਚੀਨੀ ਭਰਾ-ਭਰਾ ਦੇ ਨਾਅਰਿਆਂ ਨੂੰ ਵੀ ਬੰਦ ਕਰ ਦੇਣਾ ਚਾਹੀਦਾ ਹੈ। ਚੀਨ ਨੇ ਹਮੇਸ਼ਾ ਸਾਡੇ ਨਾਲ ਧੋਖਾ ਕੀਤਾ ਹੈ। ਉਸ ਦੇਸ਼ ਵਿੱਚ ਮਨੁੱਖਤਾ ਨਹੀਂ ਹੈ। ਇਸ ਵਾਰ ਸਾਨੂੰ ਪਿੱਛੇ ਨਹੀਂ ਹਟਣਾ ਚਾਹੀਦਾ। ਜੇ ਅਸੀਂ ਇਸ ਵਾਰ ਜਵਾਬ ਨਾ ਦਿੱਤਾ ਤਾਂ ਪੂਰੀ ਦੁਨੀਆ ‘ਚ ਭਾਰਤ ਦੀ ਤੌਹੀਨ ਹੋ ਜਾਵੇਗੀ।- ਯੋਗਾ ਗੁਰੂ ਰਾਮਦੇਵ
ਰਾਮਦੇਵ ਨੇ ਅੱਗੇ ਕਿਹਾ, “ਇਸ ਸਮੇਂ ਵਿਸ਼ਵ ਦੀ 80 ਪ੍ਰਤੀਸ਼ਤ ਆਬਾਦੀ ਚੀਨ ਦੇ ਵਿਰੁੱਧ ਹੈ। ਉਸਨੇ ਪੂਰੀ ਦੁਨੀਆ ਨੂੰ ਸੰਕਟ ਵਿੱਚ ਪਾ ਦਿੱਤਾ। ਲੱਖਾਂ ਦੀ ਮੌਤ ਹੋ ਗਈ। ਵਿਸ਼ਵ ਨੂੰ ਚੀਨ ਵਿਰੁੱਧ ਲੜਨਾ ਚਾਹੀਦਾ ਹੈ ਅਤੇ ਭਾਰਤ ਨੂੰ ਇਸ ਦੀ ਅਗਵਾਈ ਕਰਨੀ ਚਾਹੀਦੀ ਹੈ।“
ਇਹ ਵੀ ਪੜ੍ਹੋ:
ਭਾਰਤ ‘ਤੇ ਹਮਲੇ ਤੋਂ ਬਾਅਦ ਚੀਨ ਦਾ ਮਾੜਾ ਸਮਾਂ ਸ਼ੁਰੂ, ਹੁਣ ਟਰੰਪ ਨੇ ਦਿੱਤੀ ਵੱਡੀ ਧਮਕੀ
ਚੀਨ ਦੀਆਂ ਖਤਰਨਾਕਾਂ ਚਾਲਾਂ! ਹੁਣ ਤੱਕ ਭਾਰਤ ਸਣੇ 6 ਦੇਸ਼ਾਂ ਦੀ 41.13 ਲੱਖ ਵਰਗ ਕਿਲੋਮੀਟਰ ਜ਼ਮੀਨ 'ਤੇ ਕਬਜ਼ਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904