ਨਵੀਂ ਦਿੱਲੀ:


ਭਾਰਤ 'ਚ ਕੋਰੋਨਾ ਵਾਇਰਸ ਦੇ ਰੋਜ਼ ਨਵੇਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ਭਰ 'ਚ ਲੌਕਡਾਊਨ ਜਾਰੀ ਹੈ ਪਰ ਫਿਰ ਵੀ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਜਾਰੀ ਹੈ। ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਦੇ ਕੇਸ ਵਧ ਕੇ 23 ਹਜ਼ਾਰ ਤੋਂ ਪਾਰ ਹੋ ਗਈ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 718 ਹੋ ਗਈ ਹੈ।

ਦੇਸ਼ ਚ 4,748 ਲੋਕਾਂ ਨੂੰ ਸਿਹਤਮੰਦ ਹੋਣ ਮਗਰੋਂ ਛੁੱਟੀ ਮਿਲ ਗਈ ਹੈ। ਇਸ ਦੌਰਾਨ ਸਿਹਤਮੰਦ ਹੋਣ ਵਾਲੇ ਮਰੀਜ਼ਾਂ ਦਾ ਪ੍ਰਤੀਸ਼ਤ ਵਧ ਕੇ 19.93 ਹੋ ਗਿਆ ਹੈ। ਪੀੜਤਾਂ 'ਚ 77 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ।

ਕੋਵਿਡ-19 ਨਾਲ ਜਾਨ ਗਵਾਉਣ ਵਾਲੇ ਕੁੱਲ 718 ਲੋਕਾਂ 'ਚੋਂ ਸਭ ਤੋਂ ਵੱਧ 283 ਮੌਤਾਂ ਮਹਾਰਾਸ਼ਟਰ 'ਚ ਹੋਈਆਂ ਹਨ। ਇਸ ਤੋਂ ਬਾਅਦ ਗੁਜਰਾਤ 'ਚ 112, ਮੱਧ ਪ੍ਰਦੇਸ਼ 'ਚ 80, ਦਿੱਲੀ 'ਚ 50, ਰਾਜਸਥਾਨ ਤੇ ਆਂਧਰਾ ਪ੍ਰਦੇਸ਼ 'ਚ 27-27, ਤੇਲੰਗਾਨਾ 'ਚ 24, ਉੱਤਰ ਪ੍ਰਦੇਸ਼ 'ਚ 27, ਤਾਮਿਲਨਾਡੂ 'ਚ 18, ਕਰਨਾਟਕ 'ਚ 17, ਪੰਜਾਬ 'ਚ 16 ਤੇ ਪੱਛਮੀ ਬੰਗਾਲ 'ਚ 15 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੋਰੋਨਾ ਵਾਇਰਸ ਕਾਰਨ ਜੰਮੂ-ਕਸ਼ਮੀਰ 'ਚ ਪੰਜ, ਕੇਰਲ, ਝਾਰਖੰਡ ਤੇ ਹਰਿਆਣਆ 'ਚ ਤਿੰਨ-ਤਿੰਨ ਮੌਤਾਂ ਹੋਈਆਂ ਹਨ। ਬਿਹਾਰ 'ਚ ਦੋ ਜਦਕਿ ਮੇਘਾਲਿਆ, ਹਿਮਾਚਲ ਪ੍ਰਦੇਸ਼, ਓੜੀਸਾ ਤੇ ਅਸਮ 'ਚ ਇਕ-ਇਕ ਮੌਤ ਹੋਈ ਹੈ।