Corona Sub-variant JN.1: ਦੇਸ਼ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਇੱਕ ਵਾਰ ਫਿਰ ਟੈਂਸ਼ਨ ਵਧਾ ਦਿੱਤੀ ਹੈ। ਇਸ ਦੌਰਾਨ ਕੋਵਿਡ-19 ਦੇ ਸਬ-ਵੈਰੀਐਂਟ JN.1 ਦੇ 21 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਸਮਾਚਾਰ ਏਜੰਸੀ ਪੀਟੀਆਈ ਨੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਸਬ-ਵੈਰੀਐਂਟ JN.1 ਦੇ ਨਵੇਂ 21 ਮਾਮਲਿਆਂ ਵਿੱਚੋਂ 19 ਗੋਆ ਵਿੱਚ ਦਰਜ ਕੀਤੇ ਗਏ ਹਨ। ਉੱਥੇ ਹੀ ਕੇਰਲ ਅਤੇ ਮਹਾਰਾਸ਼ਟਰ ਵਿੱਚ ਇੱਕ-ਇੱਕ ਕੇਸ ਸਾਹਮਣੇ ਆਇਆ ਹੈ।


ਕੋਰੋਨਾ ਦੇ ਨਵੇਂ ਮਾਮਲਿਆਂ ਬਾਰੇ ਨੀਤੀ ਆਯੋਗ (ਸਿਹਤ) ਦੇ ਮੈਂਬਰ ਵੀਕੇ ਪੌਲ ਨੇ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਪੌਲ ਨੇ ਕਿਹਾ ਕਿ ਕੋਰੋਨਾ ਤੋਂ ਪ੍ਰਭਾਵਿਤ ਲਗਭਗ 91 ਤੋਂ 92 ਫੀਸਦੀ ਲੋਕ ਘਰ 'ਤੇ ਹੀ ਇਲਾਜ ਦਾ ਵਿਕਲਪ ਚੁਣ ਰਹੇ ਹਨ।


ਉੱਥੇ ਹੀ ਕੇਂਦਰੀ ਸਿਹਤ ਸਕੱਤਰ ਸੁਧਾਂਸ਼ ਪੰਤ ਨੇ ਕਿਹਾ ਕਿ ਕੇਸਾਂ ਵਿੱਚ ਵਾਧਾ ਹੋਣ ਦੇ ਬਾਵਜੂਦ 92.8 ਫੀਸਦੀ ਕੇਸਾਂ ਦਾ ਘਰ ਵਿੱਚ ਇਲਾਜ ਕੀਤਾ ਜਾ ਰਿਹਾ ਹੈ, ਜੋ ਕਿ ਹਲਕੀ ਬਿਮਾਰੀ ਦਾ ਸੰਕੇਤ ਦਿੰਦਾ ਹੈ। ਨਾਲ ਹੀ ਵਿਸ਼ਵ ਸਿਹਤ ਸੰਗਠਨ (WHO) ਨੇ ਕੋਰੋਨਾ ਵਾਇਰਸ ਦੇ JN.1 ਨੂੰ 'ਵੇਰੀਐਂਟ ਆਫ ਇੰਟਰਸਟ' ਕਰਾਰ ਦਿੱਤਾ ਅਤੇ ਕਿਹਾ ਕਿ ਇਸ ਨਾਲ ਜ਼ਿਆਦਾ ਖ਼ਤਰਾ ਨਹੀਂ ਹੈ।


ਇਹ ਵੀ ਪੜ੍ਹੋ: Mimicry Row: 'ਸਾਡੇ 150 ਸੰਸਦ ਮੈਂਬਰਾਂ ਨੂੰ ਬਾਹਰ ਕੱਢ ਦਿੱਤਾ ਤੇ ਮੀਡੀਆ 'ਚ...', ਧਨਖੜ ਮਾਮਲੇ 'ਤੇ ਬੋਲੇ ਰਾਹੁਲ ਗਾਂਧੀ


ਤਿਆਰੀਆਂ ਨੂੰ ਲੈ ਕੇ ਕੀਤੀ ਬੈਠਕ


ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੁੱਧਵਾਰ ਨੂੰ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਮੰਤਰੀਆਂ ਨਾਲ ਮੀਟਿੰਗ ਕੀਤੀ। ਮਾਂਡਵੀਆ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਸਾਨੂੰ ਸਾਰਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਚੁਣੌਤੀ ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਹੋਵੇਗਾ।


ਦੇਸ਼ ‘ਚ ਕਿੰਨੇ ਮਾਮਲੇ ਆਏ ਸਾਹਮਣੇ


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ, ਕੋਰੋਨਾ ਵਾਇਰਸ ਦੇ 614 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 2,311 ਹੋ ਗਈ ਹੈ।


ਇਹ ਵੀ ਪੜ੍ਹੋ: Criminal Law Bills: ਲੋਕ ਸਭਾ ‘ਚ ਪਾਸ ਹੋਏ ਅਪਰਾਧਿਕ ਕਾਨੂੰਨ ਨਾਲ ਸਬੰਧਤ ਤਿੰਨ ਬਿੱਲ