ਨਵੀਂ ਦਿੱਲੀ: ਦੇਸ਼ ਇਸ ਸਮੇਂ ਜਾਨਲੇਵਾ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ। ਰਾਜਧਾਨੀ ਦਿੱਲੀ, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਸੂਬਿਆਂ 'ਚ ਕੋਰੋਨਾ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹਾਲਾਤ ਏਨੇ ਗੰਭੀਰ ਹਨ ਕਿ ਮਰੀਜ਼ ਆਕਸੀਜਨ ਦੀ ਕਮੀ ਤੇ ਬੈੱਡ ਨਾ ਮਿਲਣ ਕਾਰਨ ਦਮ ਤੋੜ ਰਹੇ ਹਨ। ਇਸ ਦੌਰਾਨ ਦਿੱਲੀ ਨੂੰ ਲੈਕੇ ਸਰਵੇਖਣ ਏਜੰਸੀ ਲੋਕਲ ਸਰਕਿਲ ਨੇ ਇਕ ਸਰਵੇਖਣ ਕੀਤਾ ਹੈ।


ਸਰਵੇਖਣ 'ਚ ਦਿੱਲੀ ਦੇ 68 ਫੀਸਦ ਲੋਕਾਂ ਨੇ ਕਿਹਾ ਕਿ ਇਕ ਹਫਤੇ 'ਚ ਹਾਲਾਤ ਹੋਰ ਖਰਾਬ ਹੋਏ ਹਨ। ਇਸ ਲਈ ਸਰਕਾਰ ਨੂੰ ਲੌਕਡਾਊਨ ਵਧਾ ਦੇਣਾ ਚਾਹੀਦਾ ਹੈ।


ਸਵਾਲ- 26 ਅਪ੍ਰੈਲ ਤੋਂ ਬਾਅਦ ਦਿੱਲੀ 'ਚ ਲੌਕਡਾਊਨ ਖਤਮ ਹੋਣਾ ਚਾਹੀਦਾ ਹੈ ਜਾਂ ਵਧਾ ਦੇਣਾ ਚਾਹੀਦਾ?


28 ਫੀਸਦ ਲੋਕਾਂ ਨੇ ਕਿਹਾ-ਤਿੰਨ ਹਫਤਿਆਂ ਲਈ ਵਧਾ ਦੇਣਾ ਚਾਹੀਦਾ


20 ਫੀਸਦ ਲੋਕਾਂ ਨੇ ਕਿਹਾ- ਦੋ ਹਫਤਿਆਂ ਲਈ ਵਧਾ ਦੇਣਾ ਚਾਹੀਦਾ


20 ਫੀਸਦ ਲੋਕਾਂ ਨੇ ਕਿਹਾ- ਇਕ ਹਫਤੇ ਲਈ ਵਧਾ ਦੇਣਾ ਚਾਹੀਦਾ


ਸਿਰਫ 9 ਫੀਸਦ ਲੋਕਾਂ ਨੇ ਕਿਹਾ - ਲੌਕਡਾਊਨ, ਕਰਫਿਊ ਤੇ ਸਾਰੀਆਂ ਪਾਬੰਦੀਆਂ ਹਟਾ ਦੇਣੀਆਂ ਚਾਹੀਦੀਆਂ ਹਨ।


16 ਫੀਸਦ ਨੇ ਕਿਹਾ ਲੌਕਡਾਊਨ ਤੇ ਕਰਫਿਊ ਖਤਮ ਕਰਕੇ ਸਿਰਫ ਨਾਈਟ ਕਰਫਿਊ ਲਾਗੂ ਰਹੇ।


7 ਫੀਸਦ ਨੇ ਕਿਹਾ- ਕੁਝ ਨਹੀਂ ਕਹਿ ਸਕਦੇ।


ਸਰਵੇਖਣ ਦੇ ਮੁਤਾਬਕ 68 ਫੀਸਦ ਲੋਕਾਂ ਦਾ ਮੰਨਣਾ ਹੈ ਕਿ ਮਹਾਮਾਰੀ ਤੇ ਕਾਬੂ ਪਾਉਣ ਲਈ ਲੌਕਡਾਊਨ ਵਧਾ ਦੇਣਾ ਚਾਹੀਦਾ ਹੈ। ਵੱਡੀ ਗੱਲ ਇਹ ਹੈ ਕਿ ਇਸ ਇਕ ਮਹੀਨੇ ਦੇ ਅੰਦਰ ਲੌਕਡਾਊਨ ਦਾ ਸਮਰਥਨ ਕਰਨ ਵਾਲੇ ਲੋਕਾਂ ਦਾ ਪ੍ਰਤੀਸ਼ਤ 4 ਗੁਣਾ ਵਧਿਆ ਹੈ। ਸੂਬੇ 'ਚ ਫਿਲਹਾਲ 26 ਅਪ੍ਰੈਲ ਤਕ ਲੌਕਡਾਊਨ ਲਾਗੂ ਹੈ। ਲੋਕਾਂ ਦਾ ਮੰਨਣਾ ਹੈ ਕਿ ਜੇਕਰ ਲੌਕਡਾਊਨ ਵਧਾਇਆ ਜਾਂਦਾ ਹੈ ਤਾਂ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਾਫੀ ਹੱਦ ਤਕ ਕਾਬੂ ਪਾਇਆ ਜਾ ਸਕਦਾ ਹੈ।


ਦਿੱਲੀ 'ਚ 80 ਫੀਸਦ ਹਸਪਤਾਲਾਂ 'ਚ ਆਕਸੀਜਨ ਦੀ ਭਾਰੀ ਕਮੀ


ਦਿੱਲੀ 'ਚ ਹੁਣ ਹਰ ਦਿਨ 26 ਹਜ਼ਾਰ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ। ਫਿਕਰ ਇਸ ਗੱਲ ਦਾ ਕਿ 80 ਫੀਸਦ ਹਸਪਤਾਲਾਂ 'ਚ ਆਕਸੀਜਨ ਦੀ ਭਾਰੀ ਕਮੀ ਹੈ। ਕਈ ਹਸਪਤਾਲਾਂ 'ਚ ਕੁਝ ਹੀ ਘੰਟਿਆਂ ਦੀ ਆਕਸੀਜਨ ਬਚੀ ਹੈ ਤੇ ਕੋਵਿਡ ਬੈੱਡ ਵੀ ਨਹੀਂ ਬਚੇ।