ਚੰਡੀਗੜ੍ਹ: ਹਰਿਆਣਾ ਦੇ ਜੀਂਦ ਚ ਸ਼ੁੱਕਰਵਾਰ ਹੈਰਾਨ ਕਰ ਦੇਣ ਵਾਲੀ ਘਟਨਾ ਹੋਈ ਹੈ। ਪੜਾਨਾ ਪਿੰਡ 'ਚ ਜ਼ਹਿਰੀਲੀ ਲੱਸੀ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ। ਲੱਸੀ ਪੀਣ ਨਾਲ 7 ਲੋਕ ਬਿਮਾਰ ਹੋ ਗਏ। ਪਿੰਡ ਵਾਲਿਆਂ ਨੇ ਲੱਸੀ ਨੂੰ ਇਲੈਕਟ੍ਰੌਨਿਕ ਮਿਕਸੀ ਨਾਲ ਤਿਆਰ ਕਰਦਿਆਂ ਇਸ 'ਚ ਕਿਰਲੀ ਡਿੱਗਣ ਦਾ ਖਦਸ਼ਾ ਜਤਾਇਆ ਹੈ।
ਜੀਂਦ 'ਚ ਗਤੌਲੀ ਪੁਲਿਸ ਚੌਕੀ ਦੇ ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪੜਾਨਾ ਪਿੰਡ 'ਚ ਹੋਈ। ਉਨ੍ਹਾਂ ਦੱਸਿਆ ਕਿ ਕੁਝ ਲੋਕ ਗਵਾਂਢ 'ਚ ਇਕੱਠੇ ਹੋਏ ਸਨ ਤੇ ਇਕ ਪਰਿਵਾਰ ਵੱਲੋਂ ਤਿਆਰ ਕੀਤੀ ਲੱਸੀ ਪੀ ਰਹੇ ਸਨ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਪਿੰਡ ਵਾਲਿਆਂ ਨੇ ਖਦਸ਼ਾ ਜਤਾਇਆ ਕਿ ਜਦੋਂ ਲੱਸੀ ਤਿਆਰ ਕੀਤੀ ਜਾ ਰਹੀ ਸੀ ਤਾਂ ਉਸ ਕਿਰਲੀ ਡਿੱਗ ਗਈ ਹੋਵੇਗੀ। ਉਨ੍ਹਾਂ ਦੱਸਿਆ ਕਿ ਮਰਨ ਵਾਲਿਆਂ ਦੀ ਸੰਖਿਆਂ 50 ਤੇ 60 ਸਾਲ ਸੀ। ਘਟਨਾ 'ਚ 9 ਲੋਕ ਬਿਮਾਰ ਹੋਏ ਸਨ ਜਿੰਨ੍ਹਾਂ 'ਚੋਂ ਦੋ ਦੀ ਮੌਤ ਹੋ ਗਈ ਤੇ ਤਿੰਨ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ।
ਚਾਰ ਹੋਰਾਂ ਨੂੰ ਗੰਭੀਰ ਹਾਲਤ 'ਚ ਹਿਸਾਰ ਤੇ ਜੀਂਦ ਦੇ ਵੱਖ-ਵੱਖ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਲੱਸੀ ਦੇ ਨਮੂਨੇ ਲੈਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਘਟਨਾ ਤੋਂ ਬਾਅਦ ਪਿੰਡ 'ਚ ਹੜਕੰਪ ਮੱਚ ਗਿਆ।
ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ
ਇਹ ਵੀ ਪੜ੍ਹੋ: Punjab Oxygen Supply: ਕੈਪਟਨ ਸਰਕਾਰ ਵੱਲੋਂ ਆਕਸੀਜਨ ਪਲਾਟ ਮਾਲਕਾਂ ਨੂੰ ਸਖਤ ਹਦਾਇਤਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :