ਨਵੀਂ ਦਿੱਲੀ: ਦਿੱਲੀ ਦੀ ਫਾਰਮਾ ਕੰਪਨੀ ਨੇ ਭਾਰਤ ਦੀ ਪਹਿਲੀ ਰੈਪਿਡ ਟੈਸਟ ਕਿੱਟ ਤਿਆਰ ਕੀਤੀ ਹੈ। ਇਹ ਦਾਅਵਾ ਕੀਤਾ ਜਾਂਦਾ ਹੈ ਕਿ ਇਸ ਕਿੱਟ ਜ਼ਰੀਏ ਨਤੀਜਾ ਸਿਰਫ 20 ਮਿੰਟਾਂ ਵਿੱਚ ਉਪਲਬਧ ਹੋ ਜਾਵੇਗਾ। ਕਿੱਟ ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਮਨਜ਼ੂਰੀ ਦੇ ਦਿੱਤੀ ਗਈ ਹੈ। ਕਿੱਟ ਦੀ ਕੀਮਤ ਕਰੀਬ 200 ਰੁਪਏ ਦੱਸੀ ਜਾ ਰਹੀ ਹੈ।

ਦੱਸ ਦਈਏ ਕਿ ਭਾਰਤ ਦੀ ਪਹਿਲੀ ਅਧਿਕਾਰਤ ਪੁਆਇੰਟ ਆਫ਼ ਕੇਅਰ (POC) ਰੈਪਿਡ ਟੈਸਟ ਕਿੱਟ ਆਸਕਰ ਮੈਡੀਕੇਅਰ ਨੇ ਤਿਆਰ ਕੀਤੀ ਹੈ। ਇਹ ਕੰਪਨੀ ਆਪਣੀ ਲੈਬ ਵਿੱਚ ਐਚਆਈਵੀ ਏਡਜ਼, ਮਲੇਰੀਆ ਤੇ ਡੇਂਗੂ ਲਈ ਗਰਭ ਅਵਸਥਾ ਟੈਸਟ ਕਿੱਟਾਂ, ਪੀਓਸੀ ਡਾਇਗਨੌਸਟਿਕ ਕਿੱਟਾਂ ਵੀ ਤਿਆਰ ਕਰਦੀ ਹੈ।

ਸਤੰਬਰ ਵਿੱਚ ਆਵੇਗੀ ਟੈਸਟ ਕਿੱਟ:

ਆਸਕਰ ਮੈਡੀਕੇਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਆਨੰਦ ਸੇਖੜੀ ਨੇ ਕਿਹਾ ਕਿ ਨਤੀਜਾ ਸਿਰਫ 20 ਮਿੰਟਾਂ ਵਿੱਚ ਪੀਓਸੀ ਕਿੱਟ ਦੇ ਜ਼ਰੀਏ ਉਪਲੱਬਧ ਹੋਵੇਗਾ। ਕੋਰੋਨਾ ਟੈਸਟ ਲਈ ਖੂਨ ਦਾ ਨਮੂਨਾ ਉਂਗਲੀ ਤੋਂ ਲਿਆ ਜਾਵੇਗਾ। ਸਤੰਬਰ ਤੱਕ ਦੋ ਲੱਖ ਕਿੱਟਾਂ ਲਾਂਚ ਕਰਨ ਦੀ ਯੋਜਨਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904