ਨਵੀਂ ਦਿੱਲੀ: ਆਰਥਿਕ ਸੰਕਟ ਨਾਲ ਜੂਝ ਰਹੀ ਏਅਰ ਇੰਡੀਆ ਕੰਪਨੀ ਇੱਕ ਵਾਰ ਫਿਰ ਚਰਚਾ ਵਿਚ ਹੈ। ਇਸ ਦਾ ਕਾਰਨ ਤਨਖਾਹ ਵਿੱਚ ਕਟੌਤੀ ਜਾਂ ਵਿੱਤੀ ਤੰਗੀ ਨਹੀਂ, ਪਰ ਉਸ ਵੱਲੋਂ ਆਪਣੇ ਕਰਮਚਾਰੀਆਂ ਨੂੰ ਜਾਰੀ ਕੀਤੇ ਗਏ ਕੁਝ ਨਿਰਦੇਸ਼ ਹਨ।
ਦੱਸ ਦਈਏ ਕਿ ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਲਈ ਡ੍ਰੈੱਸ ਕੋਡ ਜਾਰੀ ਕੀਤਾ ਹੈ। ਦੱਸਿਆ ਗਿਆ ਹੈ ਕਿ ਦਫ਼ਤਰ ਵਿੱਚ ਸ਼ਾਰਟਸ, ਫਟੇ ਜੀਨਸ ਜਾਂ ਟੀ-ਸ਼ਰਟ ਪਾਉਣਾ ਮਨ੍ਹਾ ਹੈ। ਏਅਰ ਇੰਡੀਆ ਵੱਲੋਂ ਜਾਰੀ ਇਹ ਨਿਰਦੇਸ਼, ਜੋ ਵਿਕਾਊ ਹੋਣ ਦੇ ਕੰਢੇ 'ਤੇ ਹੈ, ਲੋਕਾਂ ਨੂੰ ਹੈਰਾਨ ਕਰ ਰਿਹਾ ਹੈ।
ਇੱਕ ਖ਼ਬਰ ਮੁਤਾਬਕ ਏਅਰ ਇੰਡੀਆ ਨੇ ਮੰਗਲਵਾਰ ਨੂੰ ਇਸ ਡ੍ਰੈੱਸ ਕੋਡ ਨੂੰ ਜਾਰੀ ਕੀਤਾ ਹੈ। ਲਿਖਿਆ ਹੈ, ‘ਹਰ ਕਰਮਚਾਰੀ ਸਾਡੀ ਕੰਪਨੀ ਦਾ ਬ੍ਰਾਂਡ ਅੰਬੈਸਡਰ ਹੈ। ਉਸ ਦਾ ਪਹਿਰਾਵਾ ਕੰਪਨੀ ਦੇ ਅਕਸ ਨੂੰ ਪ੍ਰਭਾਵਿਤ ਕਰਦਾ ਹੈ।”
ਅੱਗੇ ਕਿਹਾ ਗਿਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਲਈ ਵਰਦੀ ਤੈਅ ਕੀਤੀ ਜਾਂਦੀ ਹੈ, ਉਸ ਵਿੱਚ ਹੀ ਆਉਣਾ ਹੈ। ਉਧਰ ਜਿਨ੍ਹਾਂ ਕੋਲ ਵਰਦੀਆਂ ਨਹੀਂ ਪਰ ਉਨ੍ਹਾਂ ਨੂੰ ਕੰਮ ਕਰਨ ਵਾਲੇ ਵਾਤਾਵਰਣ ਮੁਤਾਬਕ ਢੁਕਵੇਂ ਕੱਪੜੇ ਪਾ ਕੇ ਆਉਣੇ ਹਨ।
ਨਿਯਮਾਂ ਨੂੰ ਤੋੜਨ 'ਤੇ ਕਾਰਵਾਈ ਦੀ ਚਿਤਾਵਨੀ:
ਏਅਰ ਇੰਡੀਆ ਕੰਪਨੀ ਨੇ ਲਿਖਿਆ, 'ਕਰਮਚਾਰੀ ਨੂੰ ਚੰਗੀ ਤਰ੍ਹਾਂ ਤਿਆਰ ਹੋਣਾ ਪਵੇਗਾ। ਸ਼ੌਰਟਸ, ਟੀ-ਸ਼ਰਟ, ਜੀਨਸ, ਸਲੀਪਰ, ਸੈਂਡਲ, ਫੁਟੀ ਜੀਨਸ, ਫਲਿੱਪ ਫਲਾਪ ਵਰਗੇ ਆਮ ਕੱਪੜੇ ਨਹੀਂ ਚੱਲਣਗੇ। ਬਹੁਤ ਤੰਗ, ਬਹੁਤ ਢਿੱਲੇ, ਛੋਟੇ ਤੇ ਪਾਰਦਰਸ਼ੀ ਕੱਪੜੇ ਵੀ ਨਹੀਂ ਪਹਿਨ ਕੇ ਆਉਣੇ।” ਅੱਗੇ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਕਰਮਚਾਰੀ ਆਦੇਸ਼ਾਂ ਮੁਤਾਬਕ ਨਹੀਂ ਆਉਂਦੇ ਤਾਂ ਪ੍ਰਬੰਧਨ ਨੂੰ ਸਖ਼ਤ ਕਾਰਵਾਈ ਕਰਨ ਦਾ ਅਧਿਕਾਰ ਹੈ।
ਵ੍ਹਾਈਟ ਹਾਊਸ 'ਚ ਭਾਰਤੀ ਸਾਫਟਵੇਅਰ ਇੰਜਨੀਅਰ ਨੇ ਲਿਆ ਅਮਰੀਕੀ ਨਾਗਰਿਕ ਹੋਣ ਦਾ ਹਲਫ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਦਫਤਰ 'ਚ ਹੁਣ ਨਹੀਂ ਪਾ ਸਕੋਗੇ ਚੱਪਲ, ਫਟੀ ਜੀਂਨਸ, ਏਅਰ ਇੰਡੀਆ ਨੇ ਜਾਰੀ ਕੀਤਾ ਡ੍ਰੈੱਸ ਕੋਡ
ਏਬੀਪੀ ਸਾਂਝਾ
Updated at:
27 Aug 2020 01:13 PM (IST)
ਏਅਰ ਇੰਡੀਆ ਕੰਪਨੀ ਇੱਕ ਵਾਰ ਫੇਰ ਸੁਰਖੀਆਂ 'ਚ ਆ ਗਈ ਹੈ ਜਿਸ ਦਾ ਕਾਰਨ ਹੈ ਕੰਪਨੀ ਵੱਲੋਂ ਕਰਮਚਾਰੀਆਂ ਨੂੰ ਦਿੱਤੇ ਗਏ ਕੁਝ ਦਿਸ਼ਾ-ਨਿਰਦੇਸ਼। ਏਅਰ ਇੰਡੀਆ ਨੇ ਆਪਣੇ ਕਰਮਚਾਰੀਆਂ ਲਈ ਡ੍ਰੈੱਸ ਕੋਡ ਜਾਰੀ ਕੀਤਾ ਹੈ।
- - - - - - - - - Advertisement - - - - - - - - -