ਨਵੀਂ ਦਿੱਲੀ: ਕੋਰੋਨਾ ਵਾਇਰਸ ਨੇ ਪੂਰੇ ਦੇਸ਼ 'ਚ ਕਹਿਰ ਮਚਾਇਆ ਹੋਇਆ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਪਹਿਲੀ ਦੇ ਮੁਕਾਬਲੇ ਚਾਰ ਗੁਣਾ ਵੱਧ ਲੋਕਾਂ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਇਸ ਦੌਰਾਨ ਕੇਂਦਰ ਸਰਕਾਰ ਦੇ ਟੌਪ ਦੇ ਵਿਗਿਆਨਕ ਸਲਾਹਕਾਰ ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


ਕੋਰੋਨਾ ਦੀ ਤੀਜੀ ਲਹਿਰ ਦੀ ਚੇਤਾਵਨੀ


ਕੇਂਦਰ ਸਰਕਾਰ ਦੇ ਸੀਨੀਅਰ ਵਿਗਿਆਨੀ ਵਿਜਯ ਰਾਘਵਨ ਨੇ ਕਿਹਾ ਕਿ ਵਾਇਰਸ ਦੀ ਲਾਗ ਦੇ ਬਹੁਤ ਸਾਰੇ ਕੇਸ ਹਨ, ਇਸ ਲਈ ਇਸ ਸਮੇਂ ਇਹ ਨਹੀਂ ਕਿਹਾ ਜਾ ਸਕਦਾ ਕਿ ਕੋਰੋਨਾ ਦੀ ਤੀਜੀ ਲਹਿਰ ਕਦੋਂ ਆਵੇਗੀ। ਪਰ ਇਹ ਜ਼ਰੂਰ ਆਵੇਗੀ, ਇਸ ਲਈ ਸਾਨੂੰ ਨਵੀਂ ਲਹਿਰ ਦੀ ਤਿਆਰੀ ਕਰਨੀ ਚਾਹੀਦੀ ਹੈ। ਸਿਹਤ ਮੰਤਰਾਲੇ ਦੀ ਪ੍ਰੈਸ ਬ੍ਰੀਫਿੰਗ ਦੌਰਾਨ ਉਨ੍ਹਾਂ ਕਿਹਾ ਕਿ ਕੋਰੋਨਾ ਦੀ ਤੀਜੀ ਲਹਿਰ ਨੂੰ ਟਾਲਿਆ ਨਹੀਂ ਜਾ ਸਕਦਾ।


ਕਿੰਨੀ ਜਾਨਲੇਵਾ ਹੋਵੇਗੀ ਤੀਜੀ ਲਹਿਰ?


ਕੋਰੋਨਾ ਦੀ ਤੀਜੀ ਲਹਿਰ ਬਾਰੇ ਏਬੀਪੀ ਨਿਊਜ਼ ਨਾਲ ਗੱਲ ਕਰਦਿਆਂ ਗੰਗਾਰਾਮ ਦੇ ਡਾਕਟਰ ਅਜੀਤ ਸਿਨ੍ਹਾ ਨੇ ਕਿਹਾ ਕਿ ਉਸ ਸਮੇਂ ਤਕ ਕੋਰੋਨਾ ਖੁਦ ਨੂੰ ਮਿਊਟੇਟ ਕਰ ਸਕਦਾ ਹੈ। ਅਜਿਹੇ 'ਚ ਉਸਦਾ ਕੀ ਅਸਰ ਹੋਵੇਗਾ ਇਸ ਬਾਰੇ ਅਜੇ ਕੁਝ ਕਿਹਾ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਦੂਜੇ ਗੇੜ 'ਚ ਜੋ ਸਮੱਸਿਆਵਾਂ ਆਈਆਂ ਇਹ ਗੱਲ ਕਿਸੇ ਤੋਂ ਲੁਕੀ ਨਹੀਂ ਹੈ।


ਉਨ੍ਹਾਂ ਕਿਹਾ ਸਿਹਤ ਸੇਵਾਵਾਂ ਮਜਬੂਤ ਨਾ ਰੱਖੀਆਂ ਤਾਂ ਸਥਿਤੀ ਖਰਾਬ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਲੋਕ ਲਾਪਰਵਾਹੀ ਨਾ ਵਰਤਦੇ ਤਾਂ ਕੋਰੋਨਾ ਦੀ ਦੂਜੀ ਲਹਿਰ ਏਨੀ ਖਤਰਨਾਕ ਨਾ ਹੁੰਦੀ। ਲੋਕ ਬੇਖੌਫ ਹੋ ਗਏ ਸਨ ਤੇ ਬਿਨਾਂ ਮਾਸਕ ਚੱਲਣ ਲੱਗੇ ਸਨ। ਜੇਕਰ ਇਹੀ ਮਾਨਸਿਕਤਾ ਰਹੀ ਤਾਂ ਨਿਸਚਿਤ ਤੌਰ 'ਤੇ ਤੀਜੀ ਲਹਿਰ ਵੀ ਖਤਰਨਾਕ ਹੋ ਸਕਦੀ ਹੈ।


ਤੀਜੀ ਲਹਿਰ ਤੋਂ ਕਿਵੇਂ ਹੋਵੇਗਾ ਬਚਾਅ?


ਡਾਕਟਰ ਅਜੀਤ ਸਿਨ੍ਹਾ ਨੇ ਕਿਹਾ ਲੋਕਾਂ ਦੀ ਜਾਗਰੂਕਤਾ ਹੀ ਕੋਰੋਨਾ ਤੋਂ ਬਚਾ ਸਕਦੀ ਹੈ। ਲੋਕਾਂ ਨੂੰ ਮਾਸਕ ਪਹਿਣਨਾ ਚਾਹੀਦਾ ਹੈ ਤੇ ਲਗਾਤਾਰ ਸੈਨੇਟਾਇਜ਼ਰ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਰਕਾਰ ਵੀ ਗੰਭੀਰਤਾ ਨੂੰ ਸਮਝ ਕੇ ਮਹਾਮਾਰੀ ਖਿਲਾਫ ਤਿਆਰ ਰਹੇ। ਨਾ ਸਿਰਫ ਮੈਡੀਕਲ ਬਲਕਿ ਪੈਰੀਮੈਡੀਕਲ ਸਿਸਟਮ ਬਣਾਉਂਦੀ ਹੈ ਤਾਂ ਹੀ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕਦਾ ਹੈ।