ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਮਾਮਲਿਆਂ ਦਾ ਰਿਕਾਰਡ ਵਾਧਾ ਜਾਰੀ ਹੈ। ਦੁਨੀਆ 'ਚ ਸਭ ਤੋਂ ਤੇਜ਼ੀ ਨਾਲ ਇਸ ਵੇਲੇ ਭਾਰਤ 'ਚ ਕੋਰੋਨਾ ਕੇਸ ਵਧ ਰਹੇ ਹਨ। ਦੇਸ਼ 'ਚ ਪਿਛਲੇ ਇੱਕ ਦਿਨ 'ਚ 95,735 ਕੇਸ ਦਰਜ ਕੀਤੇ ਗਏ। ਇਸ ਦੌਰਾਨ 1172 ਲੋਕਾਂ ਦੀ ਮੌਤ ਹੋ ਗਈ।

Continues below advertisement


ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ 'ਚ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 44 ਲੱਖ, 62 ਹਜ਼ਾਰ ਹੋ ਗਈ ਹੈ। ਇਨ੍ਹਾਂ 'ਚੋਂ 75,062 ਲੋਕਾਂ ਦੀ ਮੌਤ ਹੋ ਗਈ। ਮੌਜੂਦਾ ਸਮੇਂ 9 ਲੱਖ, 19 ਹਜ਼ਾਰ ਐਕਟਿਵ ਕੇਸ ਹਨ। ਭਾਰਤ 'ਚ ਕੁੱਲ 34 ਲੱਖ, 71 ਹਜ਼ਾਰ ਲੋਕ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਕੋਰੋਨਾ ਵਾਇਰਸ ਦੇ ਐਕਟਿਵ ਕੇਸਾਂ ਦੇ ਮੁਕਾਬਲੇ ਸਿਹਤਮੰਦ ਹੋਏ ਲੋਕਾਂ ਦੀ ਸੰਖਿਆ ਭਾਰਤ 'ਚ ਤਿੰਨ ਗੁਣਾ ਹੈ।


ਭਾਰਤ 'ਚ ਬੇਸ਼ੱਕ ਤੇਜ਼ੀ ਨਾਲ ਕੇਸ ਵਧ ਰਹੇ ਹਨ ਪਰ ਮੌਤ ਦਰ ਤੇ ਐਕਟਿਵ ਕੇਸਾਂ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਮੌਤ ਦਰ 1.68 ਫੀਸਦ ਹੋ ਗਈ ਹੈ। ਇਸ ਦੇ ਨਾਲ ਹੀ ਰਿਕਵਰੀ ਰੇਟ ਦੀ ਦਰ 78 ਫੀਸਦ ਹੋ ਗਈ ਹੈ।


Weather update: ਇਨ੍ਹਾਂ ਥਾਵਾਂ 'ਤੇ ਬਾਰਸ਼ ਦਾ ਅਲਰਟ, ਗੜਗੜਾਹਟ ਨਾਲ ਵਰ੍ਹੇਗਾ ਮੀਂਹ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ