ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਇਨਫੈਕਸ਼ਨ ਨੇ ਹੁਣ ਤਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹਰ ਦਿਨ ਪਿਛਲੇ ਦਿਨ ਤੋਂ ਜ਼ਿਆਦਾ ਨਵੇਂ ਕੋਰੋਨਾ ਮਾਮਲੇ ਦਰਜ ਹੋ ਰਹੇ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 2,73, 810 ਨਵੇਂ ਕੇਸ ਆਏ ਤੇ 1,619 ਇਨਫੈਕਟਡ ਲੋਕਾਂ ਦੀ ਜਾਨ ਚਲੀ ਗਈ ਹੈ। ਹਾਲਾਂਕਿ 1,44,178 ਲੋਕ ਕੋਰੋਨਾ ਨਾਲ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ 2, 61, 500 ਨਵੇਂ ਕੇਸ ਆਏ ਸਨ।


ਦੇਸ਼ 'ਚ ਅੱਜ ਕੋਰੋਨਾ ਦੀ ਸਥਿਤੀ


ਕੁੱਲ ਕੋਰੋਨਾ ਕੇਸ- ਇਕ ਕਰੋੜ 50 ਲੱਖ, 61 ਹਜ਼ਾਰ, 919
ਕੁੱਲ ਡਿਸਚਾਰਜ- ਇਕ ਕਰੋੜ, 29 ਲੱਖ, 53 ਹਜ਼ਾਰ, 821
ਕੁੱਲ ਐਕਟਿਵ ਕੇਸ- 19 ਲੱਖ, 29 ਹਜ਼ਾਰ, 329
ਕੁੱਲ ਮੌਤਾਂ- ਇਕ ਲੱਖ, 78 ਹਜ਼ਾਰ, 769
ਕੁੱਲ ਟੀਕਾਕਰਨ- 12 ਕਰੋੜ, 38 ਲੱਖ, 52 ਹਜ਼ਾਰ, 566 ਡੋਜ਼ ਦਿੱਤੀ ਗਈ।


ਭਾਰਤ 'ਚ ਦੂਜੀ ਕੋਵਿਡ ਲਹਿਰ ਜ਼ਿਆਦਾ ਇਫੈਕਟਡ


ਭਾਰਤ 'ਚ ਕੋਰੋਨਾਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਸਤੰਬਰ 2020 'ਚ ਆਈ ਪਹਿਲੀ ਲਹਿਰ ਤੋਂ ਵੱਖਰੀ ਹੈ। ਕਿਉਂਕਿ ਨਵੇਂ ਮਾਮਲੇ ਵਧਣ ਦੀ ਦਰ ਕਾਫੀ ਜ਼ਿਆਦਾ ਹੈ। ਲੇਟੈਸਟ ਕੋਵਿਡ-19 ਕਮਿਸ਼ਨ ਇੰਡੀਆ ਟਾਸਕ ਫੋਰਸ ਨੇ ਇਕ ਰਿਪੋਰਟ 'ਚ ਕਿਹਾ ਕਿ ਫਰਵਰੀ ਤੋਂ ਅਪ੍ਰੈਲ ਤਕ ਪ੍ਰਤੀਦਿਨ 10,000 ਤੋਂ 80,000 ਨਵੇਂ ਮਾਮਲਿਆਂ ਦਾ ਵਾਧਾ 40 ਦਿਨਾਂ ਤੋਂ ਵੀ ਘੱਟ ਸਮੇਂ 'ਚ ਹੋਇਆ। ਪਿਛਲੇ ਸਤੰਬਰ 'ਚ ਇਸ ਗਿਣਤੀ 'ਚ 83 ਦਿਨ ਲੱਗੇ ਸਨ।


ਹੁਣ ਤਕ 12 ਕਰੋੜ ਤੋਂ ਵੱਧ ਟੀਕਾਕਰਨ


ਦੇਸ਼ ਚ 16 ਜਨਵਰੀ ਨੂੰ ਕੋਰੋਨਾ ਦਾ ਟੀਕਾ ਲਾਏ ਜਾਣ ਦੇ ਅਭਿਆਨ ਦੀ ਸ਼ੁਰੂਆਤ ਹੋਈ ਸੀ। 18 ਅਪ੍ਰੈਲ ਤਕ ਦੇਸ਼ ਭਰ 'ਚ 12 ਕਰੋੜ, 38 ਲੱਖ, 52 ਹਜ਼ਾਰ, 566 ਕੋਰੋਨਾ ਡੋਜ਼ ਦਿੱਤੇ ਜਾ ਚੁੱਕੇ ਹਨ। ਬੀਤੇ ਦਿਨ 12 ਲੱਖ, 30 ਹਜ਼ਾਰ ਟੀਕੇ ਲੱਗਣਗੇ। ਵੈਕਸੀਨ ਦੀ ਦੂਜੀ ਖੁਰਾਕ ਦੇਣ ਦਾ ਅਭਿਆਨ 13 ਫਰਵਰੀ ਤੋਂ ਸ਼ੁਰੂ ਹੋਇਆ ਸੀ। ਪਹਿਲੀ ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਾ ਲਾਇਆ ਜਾ ਰਿਹਾ ਹੈ।


ਇਹ ਵੀ ਪੜ੍ਹੋਫੂਲਕਾ ਦੇ ਨਵਜੋਤ ਸਿੱਧੂ ਨੂੰ ਲੈਟਰ ਮਗਰੋਂ ਖਲਬਲੀ, ਹੁਣ ਕੀ ਧਮਾਕਾ ਕਰਨਗੇ 'ਗੁਰੂ'


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904