ਨਵੀਂ ਦਿੱਲੀ: ਕੋਰੋਨਾ ਕੇਸ ਵਧਣ ਦੇ ਮਾਮਲੇ 'ਚ ਸਤੰਬਰ ਮਹੀਨਾ ਭਾਰਤ ਲਈ ਸਭ ਤੋਂ ਖਤਰਨਾਕ ਰਿਹਾ। ਭਾਰਤ 'ਚ ਪਿਛਲੇ ਇੱਕ ਦਿਨ 'ਚ 82,170 ਮਾਮਲੇ ਦਰਜ ਕੀਤੇ ਗਏ ਹਨ। ਪਹਿਲੀ ਸਤੰਬਰ ਨੂੰ ਭਾਰਤ 'ਚ ਕੁੱਲ 38 ਲੱਖ ਮਾਮਲੇ ਸਨ ਜੋ ਹੁਣ 60 ਲੱਖ 'ਤੇ ਪਹੁੰਚ ਗਏ ਹਨ। ਪਿਛਲੇ 24 ਘੰਟਿਆਂ 'ਚ ਭਾਰਤ 'ਚ 1,039 ਲੋਕਾਂ ਦੀ ਮੌਤ ਹੋ ਗਈ। ਤਾਜ਼ਾ ਅੰਕੜਿਆਂ ਮੁਤਾਬਕ ਭਾਰਤ 'ਚ ਹੁਣ ਤਕ 60,74,703 ਕੁੱਲ ਕੋਰੋਨਾ ਕੇਸ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚੋਂ 95,542 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਉਧਰ, ਅਮਰੀਕਾ 'ਚ ਪਹਿਲੀ ਸਤੰਬਰ ਨੂੰ 61 ਲੱਖ ਮਾਮਲੇ ਸਨ। ਇਸ ਤਰ੍ਹਾਂ ਭਾਰਤ ਤੇ ਅਮਰੀਕਾ 'ਚ 23 ਲੱਖ ਮਾਮਲਿਆਂ ਦਾ ਫਰਕ ਸੀ। 28 ਸਤੰਬਰ ਨੂੰ ਜਿੱਥੇ ਅਮਰੀਕਾ 'ਚ 71 ਲੱਖ ਕੇਸ ਹਨ ਤਾਂ ਉੱਥੇ ਹੀ ਭਾਰਤ 'ਚ 60 ਲੱਖ ਕੇਸ ਹਨ ਤੇ ਇਹ ਅੰਤਰ ਹੁਣ ਸਿਰਫ 11 ਲੱਖ ਦਾ ਰਹਿ ਗਿਆ ਹੈ।


ਭਾਰਤ 'ਚ ਪਹਿਲਾਂ 30 ਲੱਖ ਕੋਰੋਨਾ ਮਾਮਲੇ ਆਉਣ 'ਚ 205 ਦਿਨ ਦਾ ਸਮਾਂ ਲੱਗਾ। ਇਸ ਤੋਂ ਬਾਅਦ ਅਗਲੇ 30 ਲੱਖ ਮਾਮਲੇ ਮਹਿਜ਼ 36 ਦਿਨ 'ਚ ਹੀ ਵਧ ਗਏ। ਪਿਛਲੇ 10 ਲੱਖ ਮਾਮਲੇ ਸਿਰਫ 12 ਦਿਨ 'ਚ ਸਾਹਮਣੇ ਆਏ ਹਨ। ਹਾਲਾਂਕਿ ਕੋਰੋਨਾ ਵਾਇਰਸ ਨਾਲ ਠੀਕ ਹੋਏ ਮਾਮਲਿਆਂ ਦੀ ਕੁੱਲ ਸੰਖਿਆ ਵੀ 50 ਲੱਖ ਤੋਂ ਪਾਰ ਪਹੁੰਚ ਗਈ ਹੈ। ਪਿਛਲੀ 10 ਲੱਖ ਰਿਕਵਰੀ ਸਿਰਫ 11 ਦਿਨ 'ਚ ਹੋਈ।


ਦੇਸ਼ 'ਚ ਕਿੰਨੇ ਦਿਨ 'ਚ ਵਧੇ ਕਿੰਨੇ ਕੇਸ:


10 ਲੱਖ ਤੋਂ 20 ਲੱਖ- 21 ਦਿਨ
20 ਲੱਖ ਤੋਂ 30 ਲੱਖ- 16 ਦਿਨ
30 ਲੱਖ ਤੋਂ 40 ਲੱਖ- 13 ਦਿਨ
40 ਲੱਖ ਤੋਂ 50 ਲੱਖ - 11 ਦਿਨ
50 ਲੱਖ ਤੋਂ 60 ਲੱਖ - 12 ਦਿਨ


ਦੁਨੀਆਂ 'ਚ ਸਭ ਤੋਂ ਜ਼ਿਆਦਾ ਕੋਰੋਨਾ ਤੋਂ ਪ੍ਰਭਾਵਿਤ ਦੇਸ਼ ਅਮਰੀਕਾ 'ਚ ਵਾਇਰਸ ਫੈਲਣ ਦੀ ਰਫਤਾਰ ਭਾਰਤ ਦੇ ਮੁਕਾਬਲੇ ਘੱਟ ਰਿਹਾ ਹੈ। ਭਾਰਤ 'ਚ ਪੀੜਤਾਂ ਦੀ ਕੁੱਲ ਸੰਖਿਆਂ 50 ਲੱਖ ਤੋਂ 60 ਲੱਖ ਤਕ ਪਹੁੰਚਣ 'ਚ 12 ਦਿਨ ਲੱਗੇ, ਜਦਕਿ ਅਮਰੀਕਾ 'ਚ ਇਹ ਅੰਕੜਾ 16 ਦਿਨ 'ਚ ਪਾਰ ਹੋਇਆ। ਇੱਥੇ ਦੇਖੋ:


10 ਲੱਖ ਤੋਂ 20 ਲੱਖ -43 ਦਿਨ
20 ਲੱਖ ਤੋਂ 30 ਲੱਖ - 27 ਦਿਨ
30 ਲੱਖ ਤੋਂ 40 ਲੱਖ - 16 ਦਿਨ
40 ਲੱਖ ਤੋਂ 50 ਲੱਖ - 16 ਦਿਨ
50 ਲੱਖ ਤੋਂ 60 ਲੱਖ - 16 ਦਿਨ


ਦੁਨੀਆਂ ਦੇ ਤਿੰਨ ਦੇਸ਼ ਅਮਰੀਕਾ, ਭਾਰਤ ਤੇ ਬ੍ਰਾਜ਼ੀਲ ਕੋਰੋਨਾ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਦੁਨੀਆਂ ਦੇ 54 ਫੀਸਦ ਕੋਰੋਨਾ ਮਾਮਲੇ ਇਨ੍ਹਾਂ ਤਿੰਨਾਂ ਦੇਸ਼ਾਂ 'ਚ ਹਨ। ਕੋਰੋਨਾ ਨਾਲ 45 ਫੀਸਦ ਮੌਤਾਂ ਵੀ ਇਨ੍ਹਾਂ ਤਿੰਨਾਂ ਦੇਸ਼ਾਂ 'ਚ ਹੋਈਆਂ।


ਅਕਾਲੀ ਦਲ ਦੇ ਜਾਣ ਨਾਲ NDA 'ਚੋਂ ਡਿੱਗਿਆ ਆਖਰੀ ਸਤੰਭ- ਸ਼ਿਵਸੇਨਾ


ਪਰਾਲੀ ਸਾੜਨ ਨਾਲ ਵਧੇਗਾ ਕੋਰੋਨਾ ਦਾ ਖਤਰਾ, ਹਾਈਕੋਰਟ 'ਚ ਰੋਕ ਲਈ ਪਟੀਸ਼ਨ ਦਾਇਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ