ਨਵੀਂ ਦਿੱਲੀ: ਕਿਸਾਨ ਕਾਨੂੰਨ ਖਿਲਾਫ ਪ੍ਰਦਰਸ਼ਨ ਦੀ ਅੱਗ ਦਿੱਲੀ ਤਕ ਪਹੁੰਚ ਗਈ ਹੈ। ਦਿੱਲੀ ਦੇ ਇੰਡੀਆ ਗੇਟ ਤੇ ਕਿਸਾਨਾਂ ਨੇ ਟਰੈਕਟਰ 'ਚ ਅੱਗ ਲਾ ਦਿੱਤੀ ਹੈ। ਪੰਜਾਬ ਤੇ ਹਰਿਆਣਾ ਤੋਂ ਬਾਅਦ ਕਿਸਾਨਾਂ ਦਾ ਪ੍ਰਦਰਸ਼ਨ ਦੇਸ਼ ਦੇ ਰਾਜਧਾਨੀ 'ਚ ਸੰਸਦ ਦੇ ਬਿਲਕੁਲ ਨੇੜੇ ਪਹੁੰਚ ਗਿਆ ਹੈ।


ਦਰਅਸਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਪੰਜਾਬ ਯੂਥ ਕਾਂਗਰਸ ਨੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਦਿੱਲੀ ਦੇ ਇੰਡੀਆ ਗੇਟ ਵਿਖੇ ਕਿਸਾਨ ਵਿਰੋਧੀ ਕਾਨੂੰਨ ਦੇ ਵਿਰੋਧ ਵਿੱਚ ਟਰੈਕਟਰ ਸਾੜ ਕੇ ਵਿਰੋਧ ਦਰਜ ਕੀਤਾ ਹੈ।


ਪਿਛਲੇ ਦੋ ਹਫਤਿਆਂ ਤੋਂ ਜਿਹੜੇ ਕਿਸਾਨ ਬਿੱਲਾਂ ਨੂੰ ਲੈ ਕੇ ਸੰਸਦ ਤੋਂ ਸੜਕ ਤਕ ਲੜਾਈ ਛਿੜੀ ਸੀ। ਉਹ ਹੁਣ ਕਾਨੂੰਨ ਬਣ ਗਏ ਹਨ ਪਰ ਰਾਸ਼ਟਰਪਤੀ ਦੀ ਮਨਜੂਰੀ ਤੋਂ ਬਾਅਦ ਵੀ ਬਿੱਲਾਂ ਖਿਲਾਫ ਪ੍ਰਦਰਸ਼ਨ ਜਾਰੀ ਹੈ। ਪੰਜਾਬ 'ਚ ਕਿਸਾਨਾਂ ਤੇ ਸਿਆਸੀ ਦਲਾਂ ਦਾ ਵਿਰੋਧ ਤੇਜ਼ ਹੋ ਰਿਹਾ ਹੈ। ਕਿਸਾਨ ਸੰਗਠਨਾਂ ਨੇ ਪੰਜਾਬ 'ਚ ਰੇਲ ਰੋਕੋ ਪ੍ਰਦਰਸ਼ਨ 29 ਸਤੰਬਰ ਤਕ ਵਧਾ ਦਿੱਤਾ ਹੈ। ਬਿੱਲ ਦੇ ਖਿਲਾਫ ਅਕਾਲੀ ਦਲ ਥਾਂ-ਥਾਂ ਰੈਲੀ ਕਰ ਰਿਹਾ ਹੈ।


ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਜੈਯੰਤੀ ਮੌਕੇ ਅੱਜ ਪੰਜਾਬ 'ਚ ਕਿਸਾਨਾਂ ਦਾ ਅੰਦੋਲਨ ਹੋਰ ਤੇਜ ਹੋਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਗਤ ਸਿੰਘ ਦੇ ਪਿੰਡ ਜਾਣਗੇ ਜਿੱਥੇ ਉਹ ਕਿਸਾਨ ਅੰਦੋਲਨ ਦੇ ਸਮਰਥਨ 'ਚ ਧਰਨਾ ਦੇਣਗੇ।


ਪਰਾਲੀ ਸਾੜਨ ਨਾਲ ਵਧੇਗਾ ਕੋਰੋਨਾ ਦਾ ਖਤਰਾ, ਹਾਈਕੋਰਟ 'ਚ ਰੋਕ ਲਈ ਪਟੀਸ਼ਨ ਦਾਇਰ

Corona virus: ਦੁਨੀਆਂ ਭਰ 'ਚ ਹੁਣ ਤਕ 10 ਲੱਖ ਲੋਕਾਂ ਦੀ ਮੌਤ, ਸਿਲਸਿਲਾ ਜਾਰੀ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ