ਰੌਬਟ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ ਵਿੱਚ ਕਮੀ ਦੇਖੀ ਜਾ ਰਹੀ ਹੈ ਪਰ ਮੌਤ ਦੇ ਅੰਕੜਿਆਂ ਨੂੰ ਅਜੇ ਬ੍ਰੇਕ ਨਹੀਂ ਲੱਗ ਰਹੀ। ਕੋਰੋਨਾ ਨਾਲ ਮੌਤ ਦਾ ਅੰਕੜਾ ਤਿੰਨ ਲੱਖ ਦੇ ਪਾਰ ਪਹੁੰਚ ਗਿਆ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟੇ ਵਿੱਚ 222,315 ਨਵੇਂ ਕੋਰੋਨਾ ਕੇਸ ਆਏ ਹਨ ਤੇ 4454 ਮਰੀਜ਼ਾਂ ਦੀ ਜਾਨ ਗਈ ਹੈ।
ਇਸ ਦੇ ਨਾਲ ਹੀ 3,02,544 ਲੋਕ ਕੋਰੋਨਾ ਤੋਂ ਸਿਹਤਯਾਬ ਵੀ ਹੋਏ ਹਨ। ਇਸ ਦਾ ਮਤਲਬ ਹੈ ਕਿ 84,683 ਐਕਟਿਵ ਕੇਸ ਘੱਟ ਹੋਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ 2.40 ਲੱਖ ਨਵੇਂ ਕੇਸ ਦਰਜ ਕੀਤੇ ਗਏ ਸੀ। 3741 ਮਰੀਜ਼ਾਂ ਦੀ ਇਸ ਦੌਰਾਨ ਮੌਤ ਹੋਈ ਸੀ।
23 ਮਈ ਤੱਕ ਦੇਸ਼ ਭਰ ਵਿਚ 19 ਕਰੋੜ 60 ਲੱਖ 51 ਹਜ਼ਾਰ 962 ਕੋਰੋਨਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਪਿਛਲੇ ਦਿਨ 9 ਲੱਖ 42 ਹਜ਼ਾਰ 722 ਟੀਕੇ ਲਗਾਏ ਗਏ ਸੀ। ਇਸ ਦੇ ਨਾਲ ਹੀ 33 ਕਰੋੜ 5 ਲੱਖ ਤੋਂ ਵੱਧ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ 19.28 ਲੱਖ ਕੋਰੋਨਾ ਨਮੂਨੇ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦਾ ਪੌਜ਼ੇਟੀਵਿਟੀ ਰੇਟ 12 ਪ੍ਰਤੀਸ਼ਤ ਤੋਂ ਵੱਧ ਹੈ।
ਦੇਸ਼ 'ਚ ਕੋਰੋਨਾ ਦੀ ਤਾਜ਼ਾ ਸਥਿਤੀ
-ਕੁੱਲ ਕੋਰੋਨਾ ਕੇਸ - 2 ਕਰੋੜ 67 ਲੱਖ 52 ਹਜ਼ਾਰ 447
-ਕੁੱਲ ਡਿਸਚਾਰਜ - 2 ਕਰੋੜ 37 ਲੱਖ 28 ਹਜ਼ਾਰ
-ਕੁੱਲ ਐਕਟਿਵ ਕੇਸ - 27 ਲੱਖ 20 ਹਜ਼ਾਰ 716
-ਕੁੱਲ ਮੌਤ - 3 ਲੱਖ 3 ਹਜ਼ਾਰ 720
ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?
ਦੇਸ਼ ਵਿੱਚ ਕੋਰੋਨਾ ਦੀ ਮੌਤ ਦਰ 1.13 ਪ੍ਰਤੀਸ਼ਤ ਹੈ ਜਦੋਂ ਕਿ ਸਿਹਤਯਾਬੀ ਦੀ ਦਰ 88 ਪ੍ਰਤੀਸ਼ਤ ਤੋਂ ਵੱਧ ਹੈ। ਐਕਟਿਵ ਮਾਮਲੇ 11 ਪ੍ਰਤੀਸ਼ਤ ਤੋਂ ਘੱਟ ਗਏ ਹਨ।ਕੋਰੋਨਾ ਐਕਟਿਵ ਕੇਸ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਨੰਬਰ ‘ਤੇ ਹੈ। ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ ਦੇ ਮਾਮਲੇ ਵਿਚ ਵੀ ਭਾਰਤ ਦੂਜੇ ਨੰਬਰ ‘ਤੇ ਹੈ। ਜਦੋਂਕਿ ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਭਾਰਤ ਵਿੱਚ ਵਿਸ਼ਵ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।
ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ
ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਮਹਾਰਾਸ਼ਟਰ, ਕਰਨਾਟਕ, ਤਾਮਿਲਨਾਡੂ ਦਾ 73% ਹਿੱਸਾ ਹੈ। ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਦੇਸ਼ ਦੇ 10 ਰਾਜਾਂ ਵਿਚੋਂ ਹਨ, ਜਿਥੇ ਕੋਵਿਡ ਨਾਲ ਹੋਈਆਂ ਮੌਤਾਂ ਦੀ 73.88 ਪ੍ਰਤੀਸ਼ਤ ਦੀ ਹਿੱਸੇਦਾਰੀ ਹੈ। ਸਭ ਤੋਂ ਜ਼ਿਆਦਾ ਮੌਤਾਂ ਮਹਾਰਾਸ਼ਟਰ ਵਿਚ ਹੋਈਆਂ, ਇਸ ਤੋਂ ਬਾਅਦ ਕਰਨਾਟਕ, ਤਾਮਿਲਨਾਡੂ, ਉੱਤਰ ਪ੍ਰਦੇਸ਼, ਪੰਜਾਬ, ਦਿੱਲੀ, ਕੇਰਲ, ਪੱਛਮੀ ਬੰਗਾਲ, ਉਤਰਾਖੰਡ ਅਤੇ ਆਂਧਰਾ ਪ੍ਰਦੇਸ਼ ਵਿੱਚ ਹੋਈਆਂ ਹਨ। ਰੋਜ਼ਾਨਾ ਪੌਜ਼ੇਟਿਵੀਟੀ ਦਰ 11 ਪ੍ਰਤੀਸ਼ਤ ਤੱਕ ਆ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ