ਭੋਪਾਲ: ਕੋਰੋਨਾ ਨੂੰ ਲੈ ਕੇ ਹਾਲਾਤ ਕਾਫ਼ੀ ਗੰਭੀਰ ਹੁੰਦੇ ਜਾ ਰਹੇ ਹਨ। ਕਈ ਮਜਬੂਰ ਲੋਕ ਇੱਧਰ-ਉੱਧਰ ਘੁੰਮ ਰਹੇ ਹਨ। ਕੁਝ ਲੋਕ ਇਸ ਦਾ ਫ਼ਾਇਦਾ ਵੀ ਲੈ ਰਹੇ ਹਨ। ਦਵਾਈਆਂ ਦੀ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ। ਅਜਿਹਾ ਇੱਕ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ’ਚ ਸਾਹਮਣੇ ਆਇਆ ਹੈ। ਇੱਥੇ ਇੱਕ ਨਰਸ ਤੇ ਦੋ ਹੋਰ ਮੁਲਜ਼ਮਾਂ ਨੂੰ ਕੋਰੋਨਾ ਨਾਲ ਸਬੰਧਤ ਇੰਜੈਕਸ਼ਨ ਵੇਚਣ ਦੇ ਆਧਾਰ ਉੱਤੇ ਫੜਿਆ ਗਿਆ ਹੈ।ਪੁਲਿਸ ਅਨੁਸਾਰ ਮੁਲਜ਼ਮ ਨਰਸ ਇੱਕ ਰੇਮਡੇਸਿਵਿਰ ਇੰਜੈਕਸ਼ਨ ਲਈ 35 ਹਜ਼ਾਰ ਰੁਪਏ ਮੰਗ ਰਹੀ ਸੀ। ਦੋ ਇੰਜੈਕਸ਼ਨਾਂ ਲਈ ਉਸ ਨੇ 70 ਹਜ਼ਾਰ ਰੁਪਏ ਮੰਗੇ ਸਨ। ਇਸ ਮਾਮਲੇ ’ਚ ਪੁਲਿਸ ਨੇ ਇੱਕ ਮੈਡੀਕਲ ਪ੍ਰਤੀਨਿਧ ਤੇ ਉਸ ਦੇ ਬੀਐਚਐਮਐਸ ਡਾਕਟਰ ਭਰਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਉਨ੍ਹਾਂ ਉੱਤੇ ‘ਰਾਸ਼ਟਰੀ ਸੁਰੱਖਿਆ ਕਾਨੂੰਨ’ (NSA) ਲਾਇਆ ਗਿਆ ਹੈ।


ਦਰਅਸਲ, ਨਰਸ ਕੋਲ ਇੱਕ ਫ਼ੋਨ ਆਇਆ ਸੀ। ਉਸ ਤੋਂ ਰੇਮਡੇਸਿਵਿਰ ਇੰਜੈਕਸ਼ਨ ਦੀ ਮੰਗ ਕੀਤੀ ਸੀ। ਥੋੜ੍ਹੀ ਗੱਲ ਕਰਨ ਤੋਂ ਬਾਅਦ ਮੁਲਜ਼ਮ ਨਰਸ ਨੇ ਕਥਿਤ ਤੌਰ ਉੱਤੇ ਸਿੱਧੇ ਪੈਸੇ ਦੀ ਮੰਗ ਕਰ ਦਿੱਤੀ ਸੀ। ਉਸ ਨੇ ਸਪੱਸ਼ਟ ਕਿਹਾ ਕਿ ਇੱਕ ਇੰਜੈਕਸ਼ਨ 35 ਹਜ਼ਾਰ ਰੁਪਏ ’ਚ ਮਿਲੇਗਾ। ਜੇ ਉਸ ਨੇ ਲੈਣਾ ਹੈ, ਤਾਂ ਛੇਤੀ ਲੈ ਲਵੇ। ਇਸ ਤੋਂ ਬਾਅਦ ਇੱਕ ਸਥਾਨਕ ਚੌਰਾਹੇ ’ਤੇ ਦਵਾਈ ਡਿਲਿਵਰ ਕਰਨਾ ਵੀ ਤੈਅ ਹੋ ਗਿਆ ਸੀ।


ਪੁਲਿਸ ਨੇ ਮੁਲਜ਼ਮਾਂ ਦੇ ਮੋਬਾਈਲ ਫ਼ੋਨ ਵੀ ਜ਼ਬਤ ਕਰ ਲਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਮੋਬਾਈਲ ਵਿੱਚ ਸੌਦੇਬਾਜ਼ੀ ਦੇ ਕਈ ਰਿਕਾਰਡ ਮਿਲੇ ਹਨ। ਪੁਲਿਸ ਦਾ ਕਹਿਣਾ ਹੈ ਕਿ ਇਹ ਕੋਈ ਵੱਡਾ ਗਰੋਹ ਵੀ ਹੋ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇ ‘ਕੋਵਿਡ ਜੋਧੇ’ (Covid Warriors) ਹੀ ਇੰਝ ਕਰਨਗੇ, ਤਾਂ ਕੰਮ ਕਿਵੇਂ ਚੱਲੇਗਾ। ਲੋਕ ਮਜਬੂਰ ਹਨ ਤੇ ਮੈਡੀਕਲ ਖੇਤਰ ਨਾਲ ਜੁੜੇ ਕੁਝ ਲੋਕ ਇਸ ਦਾ ਫ਼ਾਇਦਾ ਵੀ ਉਠਾ ਰਹੇ ਹਨ।


ਇਹ ਵੀ ਪੜ੍ਹੋDelhi Lockdown: ਦਿੱਲੀ 'ਚ ਵੀ ਇੱਕ ਹਫ਼ਤੇ ਦਾ ਲੌਕਡਾਊਨ, ਉੱਪ ਰਾਜਪਾਲ ਨਾਲ ਮੀਟਿੰਗ ਮਗਰੋਂ ਕੇਜਰੀਵਾਲ ਨੇ ਕੀਤਾ ਐਲਾਨ


 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904