ਮੁੰਬਈ / ਦਿੱਲੀ: ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਦਾ ਪ੍ਰਕੋਪ ਜਾਰੀ ਹੈ। ਇਸ ਦੌਰਾਨ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੇ ਅੱਜ ਸਾਰੇ ਕੇਂਦਰਾਂ 'ਤੇ ਟੀਕਾਕਰਨ ਬੰਦ ਰਹੇਗਾ। ਬੀਐਮਸੀ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਬੀਐਮਸੀ ਨੇ ਕਿਹਾ ਹੈ ਕਿ ਐਤਵਾਰ ਹੋਣ ਕਾਰਨ ਸ਼ਹਿਰ ਦੇ ਸਾਰੇ ਟੀਕਾਕਰਨ ਕੇਂਦਰ ਅੱਜ ਬੰਦ ਰਹਿਣਗੇ। ਜਦੋਂਕਿ ਸੋਮਵਾਰ ਲਈ ਜਾਣਕਾਰੀ ਸਾਂਝੀ ਕੀਤੀ ਜਾਏਗੀ।


ਇਸ ਬਾਰੇ ਬੀਐਮਸੀ ਨੇ ਟਵੀਟ ਕਰ ਕਿਹਾ, “ਪਿਆਰੇ ਮੁੰਬਈਕਰ, ਕੱਲ੍ਹ ਕਿਸੇ ਵੀ ਕੇਂਦਰ ਵਿੱਚ ਕੋਈ ਟੀਕਾਕਰਣ ਨਹੀਂ ਹੋਵੇਗਾ। ਉਮੀਦ ਹੈ ਤੁਹਾਡੇ ਸਾਰਿਆਂ ਦਾ ਐਤਵਾਰ ਸ਼ਾਨਦਾਰ ਰਹੇ। ਸੋਮਵਾਰ ਦਾ ਵੇਰਵਾ ਵੀ ਇਸ ਹੈਂਡਲ ਅਤੇ ਸਬੰਧਤ ਵਾਰਡਾਂ ਵਲੋਂ ਸਾਂਝਾ ਕੀਤਾ ਜਾਵੇਗਾ।"



ਬੀਐਮਸੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਹੈ ਕਿ ਮੁੰਬਈ ਵਿੱਚ ਟੀਕੇ ਦੀ ਘਾਟ ਕਾਰਨ ਟੀਕਾਕਰਨ ਬੰਦ ਨਹੀਂ ਕੀਤਾ ਜਾ ਰਿਹਾ ਹੈ।


ਉਧਰ ਰਾਜਧਾਨੀ ਦਿੱਲੀ ਵਿੱਚ ਵੀ ਟੀਕੇ ਦੀ ਘਾਟ ਕਾਰਨ ਨੌਜਵਾਨਾਂ ਦਾ ਟੀਕਾਕਰਨ ਅੱਜ ਤੋਂ ਰੁਕ ਗਿਆ ਹੈ। ਕੇਂਦਰ ਨੇ 18 ਤੋਂ 44 ਸਾਲ ਦੀ ਉਮਰ ਸਮੂਹ ਲਈ ਜੋ ਟੀਕੇ ਦਿੱਲੀ ਭੇਜੇ ਸੀ ਉਹ ਖ਼ਤਮ ਹੋ ਗਏ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਕੇਂਦਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਟੀਕਾ ਮੁਹੱਈਆ ਕਰਵਾਉਣ ਤਾਂ ਜੋ ਨੌਜਵਾਨਾਂ ਦਾ ਟੀਕਾਕਰਨ ਮੁੜ ਸ਼ੁਰੂ ਕੀਤਾ ਜਾ ਸਕੇ।


ਕੇਜਰੀਵਾਲ ਮੁਤਾਬਕ ਦਿੱਲੀ ਨੂੰ ਹਰ ਮਹੀਨੇ 80 ਲੱਖ ਟੀਕਿਆਂ ਦੀ ਖੁਰਾਕ ਦੀ ਜ਼ਰੂਰਤ ਹੁੰਦੀ ਹੈ, ਪਰ ਮਈ ਦੇ ਮਹੀਨੇ ਵਿੱਚ ਹੁਣ ਤੱਕ ਇਸ ਨੂੰ ਸਿਰਫ 16 ਲੱਖ ਟੀਕੇ ਹਾਸਲ ਹੋਏ। ਜੂਨ ਮਹੀਨੇ ਵਿੱਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ ਕਿਉਂਕਿ ਕੇਂਦਰ ਨੇ ਸਿਰਫ 8 ਲੱਖ ਟੀਕੇ ਦੇਣ ਦਾ ਵਾਅਦਾ ਕੀਤਾ ਹੈ। ਜੇ ਟੀਕੇ ਦੀ ਸਪਲਾਈ ਇੰਨੀ ਹੌਲੀ ਰਹੀ ਤਾਂ ਪੂਰੀ ਦਿੱਲੀ ਨੂੰ ਟੀਕਾ ਲਗਾਉਣ ਵਿਚ 30 ਮਹੀਨੇ ਤੋਂ ਵੱਧ ਦਾ ਸਮਾਂ ਲੱਗ ਜਾਵੇਗਾ।


ਇਹ ਵੀ ਪੜ੍ਹੋ: Black Fungus Pandemic: ਬਲੈਕ ਫੰਗਸ ਨੇ ਮਚਾਈ ਤਬਾਹੀ, ਇਨ੍ਹਾਂ 14 ਸੂਬਿਆਂ ਨੇ ਐਲਾਨੀ ਮਹਾਂਮਾਰੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904