Corona Vaccine: ਕੋਵਿਡ ਵੈਕਸੀਨ ਬਾਰੇ ਡਰੱਗ ਰੈਗੂਲੇਟਰੀ ਅਥਾਰਟੀ (ਡੀਪੀਏ) ਦਾ ਮਾਹਰ ਪੈਨਲ ਅੱਜ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੀ ਅਰਜ਼ੀ ਦੀ ਸਮੀਖਿਆ ਕਰੇਗਾ। ਸੀਰਮ ਇੰਸਟੀਚਿਊਟ ਨੇ ਦੋ ਤੋਂ ਸੱਤ ਸਾਲ ਤੇ ਸੱਤ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੋਵੈਕਸ ਦੀ ਐਮਰਜੈਂਸੀ ਵਰਤੋਂ ਲਈ ਮਨਜ਼ੂਰੀ ਮੰਗੀ ਸੀ।
ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੇ ਸਰਕਾਰ ਅਤੇ ਰੈਗੂਲੇਟਰੀ ਮਾਮਲਿਆਂ ਦੇ ਨਿਰਦੇਸ਼ਕ ਪ੍ਰਕਾਸ਼ ਕੁਮਾਰ ਸਿੰਘ ਨੂੰ 16 ਮਾਰਚ ਅਤੇ 1 ਜੂਨ ਨੂੰ ਦੋ ਅਰਜ਼ੀਆਂ ਦਿੱਤੀਆਂ ਸਨ। ਇਸ ਤੋਂ ਬਾਅਦ ਅਪ੍ਰੈਲ ਵਿੱਚ ਆਪਣੀ ਆਖਰੀ ਮੀਟਿੰਗ ਵਿੱਚ, ਮਾਹਰਾਂ ਦੇ ਪੈਨਲ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੂੰ ਸੱਤ ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਵੋਵੈਕਸ ਦੀ ਐਮਰਜੈਂਸੀ ਵਰਤੋਂ ਦੀ ਮੰਗ ਕਰਨ ਵਾਲੀ ਆਪਣੀ ਅਰਜ਼ੀ 'ਤੇ ਹੋਰ ਡੇਟਾ ਪ੍ਰਦਾਨ ਕਰਨ ਲਈ ਕਿਹਾ ਸੀ।
ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ 28 ਦਸੰਬਰ ਨੂੰ ਬਾਲਗਾਂ ਵਿੱਚ ਸੰਕਟਕਾਲੀਨ ਸਥਿਤੀਆਂ ਵਿੱਚ ਸੀਮਤ ਵਰਤੋਂ ਲਈ ਕੋਵੋਵੈਕਸ ਨੂੰ ਮਨਜ਼ੂਰੀ ਦਿੱਤੀ। 9 ਮਾਰਚ ਨੂੰ ਡੀਸੀਜੀਆਈ ਨੇ 12 ਤੋਂ 17 ਸਾਲ ਦੀ ਉਮਰ ਸਮੂਹ ਵਿੱਚ ਕੁਝ ਸ਼ਰਤਾਂ ਦੇ ਨਾਲ ਕੋਵੋਵੈਕਸ ਦੀ ਵਰਤੋਂ ਲਈ ਆਪਣੀ ਮਨਜ਼ੂਰੀ ਵੀ ਦਿੱਤੀ ਸੀ।
ਭਾਰਤ ਵਿੱਚ ਟੀਕਾਕਰਨ ਮੁਹਿੰਮ
ਭਾਰਤ ਵਿੱਚ 12-14 ਸਾਲ ਦੀ ਉਮਰ ਦੇ ਬੱਚਿਆਂ ਦਾ ਟੀਕਾਕਰਨ 16 ਮਾਰਚ ਨੂੰ ਸ਼ੁਰੂ ਕੀਤਾ ਗਿਆ ਸੀ। ਕੋਰੋਨਾ ਦੀ ਰੋਕਥਾਮ ਲਈ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਪਿਛਲੇ ਸਾਲ 16 ਜਨਵਰੀ ਨੂੰ ਸ਼ੁਰੂ ਕੀਤੀ ਗਈ ਸੀ। ਇਸ ਮੁਹਿੰਮ ਤਹਿਤ ਟੀਕਾਕਰਨ ਦੇ ਪਹਿਲੇ ਪੜਾਅ ਵਿੱਚ ਸਿਹਤ ਕਰਮਚਾਰੀਆਂ ਵੱਲੋਂ ਟੀਕਾਕਰਨ ਕੀਤਾ ਗਿਆ। ਇਸ ਦੇ ਨਾਲ ਹੀ ਫਰੰਟ ਲਾਈਨ ਵਰਕਰਾਂ ਦੀ ਟੀਕਾਕਰਨ ਮੁਹਿੰਮ 2 ਫਰਵਰੀ ਤੋਂ ਸ਼ੁਰੂ ਕੀਤੀ ਗਈ ਸੀ।
ਕੋਵਿਡ-19 ਟੀਕਾਕਰਨ ਦਾ ਅਗਲਾ ਪੜਾਅ ਪਿਛਲੇ ਸਾਲ 1 ਮਾਰਚ ਤੋਂ ਸ਼ੁਰੂ ਕੀਤਾ ਗਿਆ ਸੀ। ਜਿਸ ਵਿੱਚ ਕੁਝ ਖਾਸ ਹਾਲਾਤਾਂ ਵਿੱਚ 45 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਵਰ ਕੀਤਾ ਗਿਆ ਸੀ। ਭਾਰਤ ਵਿੱਚ, ਸਾਲ 2021 ਵਿੱਚ 1 ਅਪ੍ਰੈਲ ਤੋਂ 45 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਟੀਕਾਕਰਨ ਸ਼ੁਰੂ ਕੀਤਾ ਗਿਆ ਸੀ।
ਇਸ ਤੋਂ ਬਾਅਦ ਇਸਨੇ ਪਿਛਲੇ ਸਾਲ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਵਾਇਰਲ ਬਿਮਾਰੀ ਦੇ ਵਿਰੁੱਧ ਟੀਕਾਕਰਨ ਕਰਨ ਦੀ ਆਗਿਆ ਦੇ ਕੇ ਆਪਣੀ ਟੀਕਾਕਰਨ ਮੁਹਿੰਮ ਨੂੰ ਵਧਾਉਣ ਦਾ ਫੈਸਲਾ ਕੀਤਾ। ਟੀਕਾਕਰਨ ਦਾ ਅਗਲਾ ਪੜਾਅ 3 ਜਨਵਰੀ ਨੂੰ 15-18 ਸਾਲ ਦੀ ਉਮਰ ਦੇ ਕਿਸ਼ੋਰਾਂ ਲਈ ਸ਼ੁਰੂ ਹੋਇਆ। 10 ਜਨਵਰੀ 2022 ਤੋਂ ਸਿਹਤ ਸੰਭਾਲ ਅਤੇ ਫਰੰਟਲਾਈਨ ਵਰਕਰਾਂ ਤੇ 60 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕਿਆਂ ਦੀ ਸਾਵਧਾਨੀ ਡੋਜ਼ (ਬੂਸਟਰ) ਦੇਣਾ ਸ਼ੁਰੂ ਕੀਤਾ।
Corona Vaccine : ਬੱਚਿਆਂ ਨੂੰ Covovax ਦੇ ਇਸਤੇਮਾਲ ਲਈ ਸੀਰਮ ਦੀਆਂ ਅਰਜ਼ੀਆਂ ਦੀ ਅੱਜ ਸਮੀਖਿਆ ਕਰੇਗਾ DCGI
abp sanjha
Updated at:
24 Jun 2022 02:21 PM (IST)
Edited By: ravneetk
ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ 28 ਦਸੰਬਰ ਨੂੰ ਬਾਲਗਾਂ ਵਿੱਚ ਸੰਕਟਕਾਲੀਨ ਸਥਿਤੀਆਂ ਵਿੱਚ ਸੀਮਤ ਵਰਤੋਂ ਲਈ ਕੋਵੋਵੈਕਸ ਨੂੰ ਮਨਜ਼ੂਰੀ ਦਿੱਤੀ।
Corona Vaccine
NEXT
PREV
Published at:
24 Jun 2022 02:21 PM (IST)
- - - - - - - - - Advertisement - - - - - - - - -