ਨਵੀਂ ਦਿੱਲੀ: ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਅੱਜ ਕੋਰੋਨਾ ਵੈਕਸੀਨ ਦਾ ਡ੍ਰਾਈ ਰਨ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਦੇ ਚਾਰ ਸੂਬਿਆਂ ਦੇ ਦੋ-ਦੋ ਜ਼ਿਲਿਆਂ 'ਚ ਵੈਕਸੀਨੇਸ਼ਨ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਡ੍ਰਾਈ ਰਨ ਕੀਤਾ ਗਿਆ ਸੀ। ਹਾਲਾਂਕਿ ਅੱਜ ਸੂਬਾ ਸਰਕਾਰਾਂ ਆਪਣੇ ਸਲੈਕਟਡ ਸਾਇਟਸ 'ਤੇ ਡ੍ਰਾਈ ਰਨ ਕਰਕੇ ਤਿਆਰੀਆਂ ਪਰਖੇਗੀ।
ਇਹ ਡ੍ਰਾਈ ਰਨ ਘੱਟੋ ਘੱਟ 3 ਸੈਸ਼ਨ ਸਾਈਟਾਂ 'ਚ ਸਾਰੇ ਸੂਬਿਆਂ ਦੀਆਂ ਰਾਜਧਾਨੀਆਂ 'ਚ ਆਯੋਜਿਤ ਕਰਨ ਦਾ ਪ੍ਰਸਤਾਵ ਹੈ। ਉੱਥੇ ਹੀ ਕੁਝ ਸੂਬਿਆਂ 'ਚ ਅਜਿਹੇ ਜ਼ਿਲ੍ਹੇ ਵੀ ਸ਼ਾਮਲ ਹੋਣਗੇ ਜੋ ਦੂਰ ਦਰਾਜ ਦੇ ਇਲਾਕੇ ਹਨ। ਇਸ ਤੋਂ ਇਲਾਵਾ ਮਹਾਰਾਸ਼ਟਰ ਤੇ ਕੇਰਲ 'ਚ ਰਾਜਧਾਨੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਹਿਰਾਂ 'ਚ ਵੀ ਡ੍ਰਾਈ ਰਨ ਦਾ ਪ੍ਰੋਗਰਾਮ ਹੋਵੇਗਾ। ਸਾਰੇ ਸੂਬਿਆਂ 'ਚ ਹੋਣ ਵਾਲੇ ਡ੍ਰਾਈ ਰਨ 20 ਦਸੰਬਰ, 2020 ਨੂੰ ਮੰਤਰਾਲੇ ਵੱਲੋਂ ਜਾਰੀ ਗਾਈਡਲਾਈਨਜ਼ ਦੇ ਮੁਤਾਬਕ ਹੋਣਗੇ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ