ਅਹਿਮਦਾਬਾਦ: ਇਸ ਸਮੇਂ ਸਾਰੀ ਦੁਨੀਆ ਕੋਰੋਨਾਵਾਇਰਸ ਦੇ ਕਹਿਰ ਦਾ ਸਾਹਮਣਾ ਕਰ ਰਹੀ ਹੈ।ਇਸ ਦੌਰਾਨ ਹਰ ਇੱਕ ਦੀ ਨਜ਼ਰ ਕੋਰੋਨਾਵਾਰਇਰਸ ਦੀ ਵੈਕਸੀਨ ਤੇ ਹੈ।ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਾਰਮਾਸਿਊਟੀਕਲ ਕੰਪਨੀ ਜਾਇਡਸ ਕੈਡਿਲਾ ਦੀ ਪ੍ਰੋਡਕਸ਼ਨ ਯੂਨਿਟ ਵਿੱਚ ਕੋਵਿਡ -19 ਟੀਕੇ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਪ੍ਰਧਾਨ ਮੰਤਰੀ ਜਾਇਡਸ ਕੈਡਿਲਾ ਦੇ ਪਲਾਂਟ 'ਤੇ ਲਗਭਗ ਇੱਕ ਘੰਟਾ ਬਿਤਾਉਣ ਤੋਂ ਬਾਅਦ ਹੈਦਰਾਬਾਦ ਲਈ ਰਵਾਨਾ ਹੋ ਗਏ।

ਪ੍ਰਧਾਨ ਮੰਤਰੀ ਨੇ ਕੋਵਿਡ -19 ਟੀਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ
ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ ਵਿੱਚ ਟੀਕਾ ਨਿਰਮਾਤਾ ਭਾਰਤ ਬਾਇਓਟੈਕ ਦੇ ਪਲਾਂਟ ਦਾ ਵੀ ਦੌਰਾ ਕੀਤਾ। ਹਕੀਮਪੇਟ ਏਅਰ ਫੋਰਸ ਸੈਂਟਰ ਪਹੁੰਚਣ ਤੋਂ ਬਾਅਦ, ਉਹ ਦੁਪਹਿਰ 1.30 ਵਜੇ ਸ਼ਹਿਰ ਤੋਂ ਲਗਭਗ 50 ਕਿਲੋਮੀਟਰ ਦੂਰ ਗਨੋਮ ਵੈਲੀ ਵਿੱਚ ਭਾਰਤ ਬਾਇਓਟੈਕ ਦੇ ਪਲਾਂਟ‘ਤੇ ਗਏ।




ਭਾਰਤ ਬਾਇਓਟੈਕ ਸੰਭਾਵਤ ਕੋਵਿਡ -19 ਟੀਕਾ 'ਕੋਵੈਕਸਿਨ' ਦੇ ਪੜਾਅ III ਦੀ ਜਾਂਚ ਕਰ ਰਿਹਾ ਹੈ। ਮੋਦੀ ਲਗਭਗ ਇੱਕ ਘੰਟਾ ਭਾਰਤ ਬਾਇਓਟੈਕ ਦੇ ਪਲਾਂਟ ਵਿੱਚ ਰਹਿਣ ਤੋਂ ਬਾਅਦ ਪੁਣੇ ਲਈ ਰਵਾਨਾ ਹੋਏ। ਪੁਣੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸ.ਆਈ.ਆਈ.) ਜਾਣਗੇ।


ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼ਾਮ ਕਰੀਬ ਸਾਢੇ ਚਾਰ ਵਜੇ ਐਸਆਈਆਈ ਕੈਂਪਸ ਪਹੁੰਚ ਜਾਣਗੇ ਅਤੇ ਕੋਵਿਡ -19 ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਲਗਭਗ ਇੱਕ ਘੰਟਾ ਰੁੱਕਣਗੇ। ਤੁਹਾਨੂੰ ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ -19 ਟੀਕੇ ਦੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਤਿੰਨ ਸ਼ਹਿਰਾਂ ਦਾ ਦੌਰਾ ਕਰਨ ਲਈ ਅਹਿਮਦਾਬਾਦ ਤੋਂ ਯਾਤਰਾ ਸ਼ੁਰੂ ਕੀਤੀ ਸੀ।


ਅਹਿਮਦਾਬਾਦ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਜਾਇਡਸ ਕੈਡਿਲਾ ਦੇ ਪ੍ਰੋਡਕਸ਼ਨ ਯੂਨਿਟ ਵਿੱਚ, ਉਸਨੇ ਕੰਪਨੀ ਦੇ ਪ੍ਰਮੋਟਰਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਜਾਇਡਸ ਕੈਡਿਲਾ ਨੇ ਕੋਵਿਡ-19 ਦੇ ਵਿਰੁੱਧ ਜ਼ਾਇਕੋਵ-ਡੀ ਨਾਮਕ ਇੱਕ ਸੰਭਾਵਿਤ ਟੀਕਾ ਵਿਕਸਤ ਕੀਤੀ ਹੈ। ਇਸਦੇ ਪਹਿਲੇ ਪੜਾਅ ਦੀਆਂ ਮਨੁੱਖੀ ਅਜ਼ਮਾਇਸ਼ਾਂ ਪੂਰੀਆਂ ਹੋ ਗਈਆਂ ਹਨ। ਕੰਪਨੀ ਨੇ ਟੈਸਟਿੰਗ ਦਾ ਦੂਜਾ ਪੜਾਅ ਅਗਸਤ ਤੋਂ ਸ਼ੁਰੂ ਕੀਤਾ ਸੀ। ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮ ਨੂੰ ਦਿੱਲੀ ਲਈ ਰਵਾਨਾ ਹੋਣਗੇ।