ਨਵੀਂ ਦਿੱਲੀ: ਦਿੱਲੀ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਹਾਲਾਤ ਨਾਜ਼ੁਕ ਹੋ ਰਹੇ ਹਨ। ਜਿੱਥੇ ਲਗਾਤਾਰ ਮਾਮਲਿਆਂ 'ਚ ਇਜ਼ਾਫਾ ਹੋ ਰਿਹਾ ਹੈ, ਉੱਥੇ ਹੀ ਮੌਤਾਂ ਦਾ ਅੰਕੜਾ ਵੀ ਰੋਜ਼ਾਨਾ ਵਧ ਰਿਹਾ ਹੈ। ਇਸ ਸਭ ਦਰਮਿਆਨ ਲਾਸ਼ਾਂ ਸਾਂਭਣ ਦਾ ਮੁੱਦਾ ਵੀ ਗਰਮਾਇਆ ਹੋਇਆ ਹੈ।


ਅਜਿਹੇ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਦੇਸ਼ ਦਿੱਤੇ ਕਿ ਕੋਰੋਨਾ ਨਾਲ ਮੌਤ ਦੇ ਸ਼ੱਕੀ ਮਾਮਲਿਆਂ 'ਚ ਲਾਸ਼ਾਂ ਤੁਰੰਤ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਜਾਣ। ਐਤਵਾਰ ਅਮਿਤ ਸ਼ਾਹ ਤੇ ਅਰਵਿੰਦ ਕੇਜਰੀਵਾਲ, ਉੱਪ ਰਾਜਪਾ ਅਨਿਲ ਬੈਜਲ, ਸਿਹਤ ਮੰਤਰੀ ਡਾ. ਹਰਸ਼ਵਰਧਨ ਤੇ ਦਿੱਲੀ ਦੇ ਤਿੰਨ ਮੇਅਰਾਂ ਨੇ ਉੱਚ ਪੱਧਰੀ ਬੈਠਕ ਕੀਤੀ ਸੀ, ਜਿਸ ਦੌਰਾਨ ਦਿੱਲੀ 'ਚ ਕੋਰੋਨਾ ਨਾਲ ਨਜਿੱਠਣ ਲਈ ਕਈ ਅਹਿਮ ਫੈਸਲੇ ਲਏ ਗਏ। ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਕਿ ਸ਼ੱਕੀ ਮਾਮਲਿਆਂ 'ਚ ਟੈਸਟ ਰਿਜ਼ਲਟ ਦਾ ਇੰਤਜ਼ਾਰ ਕੀਤੇ ਬਿਨਾਂ ਪਰਿਵਾਰ ਨੂੰ ਲਾਸ਼ ਸੌਂਪਣ ਦੇ ਆਦੇਸ਼ ਦਿੱਤੇ ਗਏ ਹਨ। ਆਦੇਸ਼ 'ਚ ਕਿਹਾ ਗਿਆ ਕਿ ਸਿਹਤ ਮੰਤਰਾਲੇ ਵੱਲੋਂ 15 ਮਾਰਚ ਤੋਂ ਜਾਰੀ ਹਿਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ।
ਆਦੇਸ਼ 'ਚ ਕਿਹਾ ਗਿਆ ਕਿ ਸਿਹਤ ਮੰਤਰਾਲੇ ਵੱਲੋਂ 15 ਮਾਰਚ ਤੋਂ ਜਾਰੀ ਹਿਦਾਇਤਾਂ ਨੂੰ ਧਿਆਨ 'ਚ ਰੱਖਦਿਆਂ ਮ੍ਰਿਤਕ ਦੇਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇ।


ਇਸ ਦੇ ਨਾਲ ਹੀ ਦਿੱਲੀ 'ਚ ਚਾਰ-ਚਾਰ ਡਾਕਟਰਾਂ ਦੀਆਂ ਟੀਮਾਂ ਬਣਾਈਆਂ ਗਈਆਂ ਹਨ। ਜਿਨ੍ਹਾਂ 'ਚ AIIMS, ਦਿੱਲੀ ਸਰਕਾਰ, ਸਿਹਤ ਮੰਤਰਾਲੇ ਦੇ ਡਾਕਟਰ ਸ਼ਾਮਲ ਰਹਿਣਗੇ। ਇਹ ਟੀਮਾਂ ਰਾਜਧਾਨੀ 'ਚ ਕੋਰੋਨਾ ਲਈ ਨਿਰਧਾਰਤ ਹਸਪਤਾਲਾਂ 'ਚ ਸਿਹਤ ਸੁਵਿਧਾਵਾਂ ਦਾ ਜਾਇਜ਼ਾ ਲੈਣਗੀਆਂ।

ਇਸ ਤੋਂ ਇਲਾਵਾ AIIMS ਦਿੱਲੀ 'ਚ ਇਕ ਹੈਲਪਲਾਇਨ ਕੋਵਿਡ-19 ਨੈਸ਼ਨਲ ਟੈਲੀਕੰਸਲਟੇਸ਼ਨ ਸੈਂਟਰ ਵੀ ਬਣਾਇਆ ਗਿਆ ਹੈ। ਜਿੱਥੇ 9115444155 ਨੰਬਰ 'ਤੇ ਕਾਲ ਕਰਕੇ OPD ਅਪਾਂਇੰਟਮੈਂਟ ਲਈ ਜਾ ਸਕਦੀ ਹੈ।