ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੋਰੋਨਾ ਪੌਜ਼ੇਟਿਵ ਹੋਣ ਮਗਰੋਂ ਇਸ ਜਾਨਲੇਵਾ ਵਾਇਰਸ ਨੇ ਕੇਂਦਰੀ ਕੈਬਨਿਟ 'ਚ ਦਸਤਕ ਦੇ ਦਿੱਤੀ ਹੈ। ਦਰਅਸਲ ਅਮਿਤ ਸ਼ਾਹ ਬੁੱਧਵਾਰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਮੌਜੂਦ ਸਨ। ਬੈਠਕ 'ਚ ਨਵੀਂ ਸਿੱਖਿਆ ਨੀਤੀ ਨੂੰ ਹਰੀ ਝੰਡੀ ਦਿੱਤੀ ਗਈ ਸੀ।
ਹਾਲਾਂਕਿ ਬੈਠਕ ਦੌਰਾਨ ਸਾਰੇ ਮੰਤਰੀਆਂ ਨੇ ਮਾਸਕ ਪਹਿਨਿਆ ਹੋਇਆ ਸੀ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਖਿਆਲ ਰੱਖਿਆ ਗਿਆ ਸੀ। ਪਰ ਗ੍ਰਹਿ ਮੰਤਰਾਲੇ ਨੇ ਹੁਕਮਾਂ ਮੁਤਾਬਕ ਸਾਰੇ ਮੰਤਰੀਆਂ ਨੂੰ ਆਈਸੋਲੇਸ਼ਨ 'ਚ ਜਾਕੇ ਕੋਰੋਨਾ ਟੈਸਟ ਕਰਾਉਣਾ ਪਵੇਗਾ। ਅਮਿਤ ਸ਼ਾਹ ਨੇ ਵੀ ਹਸਪਤਾਲ ਭਰਤੀ ਹੋਣ ਤੋਂ ਪਹਿਲਾਂ ਉਨ੍ਹਾਂ ਦੇ ਸੰਪਰਕ 'ਚ ਆਏ ਸਾਰੇ ਲੋਕਾਂ ਨੂੰ ਆਈਸੋਲੇਸ਼ਨ 'ਚ ਜਾਣ ਤੇ ਟੈਸਟ ਕਰਾਉਣ ਦੀ ਸਲਾਹ ਦਿੱਤੀ ਸੀ।
IPL 2020: ਬੋਰਡ ਨੇ ਸਾਰੀਆਂ ਟੀਮਾਂ ਨੂੰ ਭੇਜੀ ਮੇਲ, ਇਨ੍ਹਾਂ ਸ਼ਰਤਾਂ ਨੂੰ ਮੰਨਣਾ ਹੋਇਆ ਲਾਜ਼ਮੀ
ਗ੍ਰਹਿ ਮੰਤਰੀ ਤੋਂ ਬਾਅਦ ਹੁਣ ਮੁੱਖ ਮੰਤਰੀ ਕੋਰੋਨਾ ਪੌਜ਼ੇਟਿਵ, ਹਸਪਤਾਲ 'ਚ ਭਰਤੀ
ਸਿਹਤ ਅਧਿਕਾਰੀਆਂ ਮੁਤਾਬਕ ਸਾਰਿਆਂ ਨੂੰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਅਮਿਤ ਸ਼ਾਹ ਸ਼ਨੀਵਾਰ ਬਾਲ ਗੰਗਾਧਰ ਤਿਲਕ ਦੀ 100ਵੀਂ ਬਰਸੀ 'ਚ ਗਏ ਸਨ। ਇਸ ਮੌਕੇ ਸ਼ਾਹ ਦੇ ਨਾਲ ਮੰਚ 'ਤੇ ਕਈ ਲੋਕ ਮੌਜੂਦ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ