ਬੈਂਗਲੁਰੂ: ਕਰਨਾਟਕ ਦੇ ਮੁੱਖ ਮੰਤਰੀ ਬੀਐਸ ਯੇਦਯੁਰੱਪਾ ਕੋਰੋਨਾ ਪੌਜ਼ੇਟਿਵ ਪਾਏ ਗਏ ਹਨ। ਮੁੱਖ ਮੰਤਰੀ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਯੇਦਯੁਰੱਪਾ ਨੇ ਇਹ ਵੀ ਦੱਸਿਆ ਕਿ ਉਹ ਠੀਕ ਹਨ ਅਤੇ ਡਾਕਟਰਾਂ ਦੀ ਸਲਾਹ 'ਤੇ ਹਸਪਤਾਲ ਭਰਤੀ ਹੋਣ ਜਾ ਰਹੇ ਹਨ।
ਮੁੱਖ ਮੰਤਰੀ ਨੇ ਟਵੀਟ ਕਰਦਿਆਂ ਕਿਹਾ "ਮੈਂ ਕੋਰੋਨਾ ਪੌਜ਼ੇਟਿਵ ਪਾਇਆ ਗਿਆ ਹਾਂ ਮੈਂ ਠੀਕ ਹਾਂ। ਮੈਨੂੰ ਡਾਕਟਰਾਂ ਦੀ ਸਿਫਾਰਸ਼ 'ਤੇ ਸਾਵਧਾਨੀ ਦੇ ਤੌਰ 'ਤੇ ਹਸਪਤਾਲ ਭਰਤੀ ਕਰਵਾਇਆ ਜਾ ਰਿਹਾ ਹੈ। ਜੋ ਲੋਕ ਹਾਲ ਹੀ 'ਚ ਮੇਰੇ ਸੰਪਰਕ 'ਚ ਰਹੇ ਉਨ੍ਹਾਂ ਨੂੰ ਅਪੀਲ ਹੈ ਕਿ ਸੈਲਫ ਕੁਆਰੰਟੀਨ ਹੋ ਜਾਣ।"
ਕਰਨਾਟਕ 'ਚ ਕੋਰੋਨਾ ਵਾਇਰਸ ਦੇ 5,532 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਕੁੱਲ ਸੰਖਿਆ ਐਤਵਾਰ ਇਕ ਲੱਖ, 34 ਹਜ਼ਾਰ ਹੋ ਗਈ। ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮੌਤਾਂ ਦਾ ਕੁੱਲ ਅੰਕੜਾ 1077 ਤਕ ਪਹੁੰਚ ਗਿਆ ਹੈ।
ਐਤਵਾਰ 4,077 ਲੋਕ ਠੀਕ ਹੋਏ ਹਨ। ਹੁਣ ਤਕ 57,725 ਲੋਕ ਕੋਰੋਨਾ ਖਿਲਾਫ ਜੰਗ ਜਿੱਤ ਚੁੱਕੇ ਹਨ। ਇਸ ਦੇ ਬਾਵਜੂਦ ਹੁਣ ਵੀ 74,590 ਲੋਕ ਐਕਟਿਵ ਹਨ। ਇਨ੍ਹਾਂ 'ਚੋਂ 638 ਆਈਸੀਯੂ 'ਚ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ