ਨਵੀਂ ਦਿੱਲੀ: ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਵੀਰਵਾਰ ਦੇਸ਼ 'ਚ ਕੋਰੋਨਾ ਪੀੜਤਾਂ ਦਾ ਅੰਕੜਾ 10 ਲੱਖ ਤੋਂ ਪਾਰ ਪਹੁੰਚ ਗਿਆ। ਵਰਲਡੋਮੀਟਰ ਮੁਤਾਬਕ ਦੇਸ਼ 'ਚ ਹੁਣ ਤਕ ਕੁੱਲ 10 ਲੱਖ, ਚਾਰ ਹਜ਼ਾਰ, 383 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿੰਨ੍ਹਾਂ 'ਚੋਂ ਹੁਣ ਤਕ 25,605 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6,36,541 ਲੋਕ ਕੋਰੋਨਾ ਮਹਾਮਾਰੀ ਤੋਂ ਠੀਕ ਹੋ ਚੁੱਕੇ ਹਨ। ਮੌਜੂਦਾ ਸਮੇਂ ਦੇਸ਼ 'ਚ ਕੋਰੋਨਾ ਦੇ 3,42, 237 ਐਕਟਿਵ ਮਾਮਲੇ ਨ।


ਦੇਸ਼ ਦੇ ਕਈ ਸੂਬਿਆਂ ਨੇ ਕੋਰੋਨਾ ਦੇ ਵਧਦੇ ਕਹਿਰ ਨੂੰ ਦੇਖਦਿਆਂ ਮੁੜ ਲੌਕਡਾਊਨ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਂਕਿ ਰਾਹਤ ਦੀ ਗੱਲ ਇਹ ਹੈ ਕਿ ਦੇਸ਼ 'ਚ ਲੋਕ ਤੇਜ਼ੀ ਨਾਲ ਠੀਕ ਵੀ ਹੋ ਰਹੇ ਹਨ। ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 63 ਫੀਸਦ ਹੋ ਗਈ ਹੈ ਜਦਕਿ ਮੌਤ ਦਰ ਸਿਰਫ਼ 2.55% ਹੈ।


ਭਾਰਤ 'ਚ ਬੇਸ਼ੱਕ ਦਿਨ ਬ ਦਿਨ ਕੋਰੋਨਾ ਵਾਇਰਸ ਦੇ ਨਵੇਂ ਕੇਸ ਵਧ ਰਹੇ ਹਨ ਇਸ ਦੇ ਬਾਵਜੂਦ ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕਰਦਿਆਂ ਲਿਖਿਆ ਕਿ ਭਾਰਤ ਜਿੱਤ ਦੇ ਕਰੀਬ ਹੈ। ਉਨ੍ਹਾਂ ਦੱਸਿਆ ਕਿ ਦੇਸ਼ 'ਚ ਰਿਕਵਰੀ ਰੇਟ 63.25 ਫੀਸਦ ਹੋ ਚੁੱਕਾ ਹੈ ਤੇ ਜ਼ਿਆਦਾਤਰ ਮਾਮਲੇ ਮਾਮੂਲੀ ਲੱਛਣਾਂ ਵਾਲੇ ਹਨ।





ਕੋਵਿਡ-19 ਸੰਕਟ ਦੌਰਾਨ ਰਾਹਤ! ਬ੍ਰਿਟੇਨ ਜਾਰੀ ਕਰੇਗਾ ਕੋਰੋਨਾ ਵੈਕਸੀਨ ਟ੍ਰਾਇਲ ਡਾਟਾ


ਸਿਹਤ ਮੰਤਰਾਲੇ ਦੇ ਮੁਤਾਬਕ ਕੇਂਦਰ, ਸੂਬੇ ਤੇ ਕੇਂਦਰ ਸ਼ਾਸਤ ਪ੍ਰਦੇਸ਼ ਮਿਲ ਕੇ ਕੋਰੋਨਾ ਜਾਂਚ ਦੀ ਗਤੀ ਵਧਾਉਣ 'ਚ ਜੁੱਟੇ ਹੋਏ ਹਨ ਤਾਂ ਕਿ ਲਾਗ ਤੋਂ ਪੀੜਤ ਲੋਕਾਂ ਦੀ ਛੇਤੀ ਪਛਾਣ ਕਰਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਸਕੇ। ਸਿਹਤ ਮੰਤਰਾਲੇ ਦੇ ਮੁਤਾਬਕ ਭਾਰਤ 'ਚ ਹੋਣ ਵਾਲੀਆਂ ਮੌਤਾਂ ਕੌਮਾਂਤਰੀ ਪੱਧਰ ਦੇ ਮੁਕਾਬਲੇ ਕਾਫੀ ਘੱਟ ਹਨ ਅਤੇ ਕੌਮਾਂਤਰੀ ਔਸਤ 73 ਮੌਤਾਂ ਪ੍ਰਤੀ 10 ਲੱਖ ਦੇ ਮੁਕਾਬਲੇ ਭਾਰਤ ਦਾ ਅੰਕੜਾ ਸਿਰਫ਼ 17.2 ਵਿਅਕਤੀ ਹੈ। ਬ੍ਰਿਟੇਨ 'ਚ ਇਹ ਅੰਕੜਾ 660, ਸਪੇਨ 'ਚ 607 ਅਤੇ ਅਮਰੀਕਾ ਚ 406 ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ