ਕਿਹੜੇ ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਜ਼ਿਆਦਾ ਖਤਰਾ? ਅਧਿਐਨ 'ਚ ਹੋਇਆ ਖ਼ੁਲਾਸਾ
ਏਬੀਪੀ ਸਾਂਝਾ | 17 Jul 2020 11:59 AM (IST)
ਉਨ੍ਹਾਂ ਇਟਲੀ ਅਤੇ ਸਪੇਨ ਦੇ 1,610 ਮਰੀਜ਼ਾਂ ਦਾ ਅਧਿਐਨ ਕੀਤਾ, ਜਿਨ੍ਹਾਂ 'ਚ ਕੋਵਿਡ-19 ਕਾਰਨ ਸਾਹ ਲੈਣ ਦਾ ਤੰਤਰ ਫੇਲ੍ਹ ਹੋ ਗਿਆ ਸੀ। ਇਸ ਗੰਭੀਰ ਮਾਮਲੇ ਨਾਲ ਕਈਆਂ ਦੀ ਜਾਨ ਚਲੇ ਗਈ।
ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਵੱਖ-ਵੱਖ ਬਲੱਡ ਗਰੁੱਪ 'ਤੇ ਅਸਰ ਵੱਖ-ਵੱਖ ਹੈ। ਜਰਮਨੀ ਤੇ ਨਾਰਵੇ ਦੇ ਖੋਜੀਆਂ ਨੇ ਕੋਰੋਨਾ ਦੇ ਨਾਲ ਵੱਖ-ਵੱਖ ਬਲੱਡ ਗਰੁੱਪਾਂ ਦੇ ਸਬੰਧ ਦਾ ਅਧਿਐਨ ਕੀਤਾ। ਇਸ ਅਧਿਐਨ 'ਚ ਕਈ ਗੱਲਾਂ ਸਾਹਮਣੇ ਆਈਆਂ ਹਨ। ਇਨ੍ਹਾਂ ਦੀ ਖੋਜ 'ਨਿਊ ਇੰਗਲੈਂਡ ਜਰਨਲ ਆਫ ਮੈਡੀਸਿਨ' 'ਚ ਪ੍ਰਕਾਸ਼ਤ ਕੀਤੀ ਗਈ। ਉਨ੍ਹਾਂ ਇਟਲੀ ਅਤੇ ਸਪੇਨ ਦੇ 1,610 ਮਰੀਜ਼ਾਂ ਦਾ ਅਧਿਐਨ ਕੀਤਾ, ਜਿਨ੍ਹਾਂ 'ਚ ਕੋਵਿਡ-19 ਕਾਰਨ ਸਾਹ ਲੈਣ ਦਾ ਤੰਤਰ ਫੇਲ੍ਹ ਹੋ ਗਿਆ ਸੀ। ਇਸ ਗੰਭੀਰ ਮਾਮਲੇ ਨਾਲ ਕਈਆਂ ਦੀ ਜਾਨ ਚਲੇ ਗਈ। ਅਧਿਐਨ 'ਚ ਪਤਾ ਲੱਗਾ ਕਿ ਕੋਰੋਨਾ ਦਾ ਜ਼ਿਆਦਾ ਖਤਰਾ 'ਏ' ਬਲੱਡ ਗਰੁੱਪ ਵਾਲਿਆਂ ਨੂੰ ਹੈ। ਜਦਕਿ 'ਓ' ਬਲੱਡ ਗਰੁੱਪ ਵਾਲਿਆਂ ਨੂੰ ਇਸ ਦਾ ਸਭ ਤੋਂ ਘੱਟ ਖਤਰਾ ਹੈ। ਅਧਿਐਨ 'ਚ ਪਤਾ ਲੱਗਾ ਕਿ ਜੇਕਰ ਕੋਈ 'A' ਬਲੱਡ ਗਰੁੱਪ ਵਾਲਾ ਕੋਰੋਨਾ ਪੌਜ਼ੇਟਿਵ ਹੁੰਦਾ ਹੈ ਤਾਂ ਉਸ ਨੂੰ ਆਕਸੀਜਨ ਦੇਣ ਜਾਂ ਵੈਂਟੀਲੇਟਰ 'ਤੇ ਰੱਖਣ ਦੀ ਲੋੜ ਪੈਣ ਦੀ ਸੰਭਾਵਨਾ 'ਓ' ਗਰੁੱਪ ਵਾਲੇ ਤੋਂ ਦੁੱਗਣੀ ਹੁੰਦੀ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਸਦਾ ਇਹ ਮਤਲਬ ਬਿਲਕੁਲ ਨਹੀਂ ਕਿ 'ਓ' ਬਲੱਡ ਗਰੁੱਪ ਵਾਲੇ ਕੋਰੋਨਾ ਤੋਂ ਪੀੜਤ ਨਹੀਂ ਹੋ ਸਕਦੇ। ਹਾਲਾਂਕਿ ਇਹ ਜ਼ਰੂਰ ਹੈ ਕਿ ਉਨ੍ਹਾਂ 'ਚ ਖਤਰਾ ਬਾਕੀਆਂ ਨਾਲੋਂ ਘੱਟ ਹੈ। ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 10 ਲੱਖ ਤੋਂ ਪਾਰ, ਸਿਹਤ ਮੰਤਰੀ ਨੇ ਕਿਹਾ ਭਾਰਤ ਜਿੱਤ ਦੇ ਕਰੀਬ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ