Coronavirus Cases: ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 2,528 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਕੋਰੋਨਾ ਵਾਇਰਸ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 4,30,04,005 ਹੋ ਗਈ ਹੈ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 29,181 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਇਨਫੈਕਸ਼ਨ ਕਾਰਨ 149 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,16,281 ਹੋ ਗਈ ਹੈ। ਪਿਛਲੇ ਦਿਨ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 60 ਸੀ ਤੇ ਇਸ ਤੋਂ ਪਹਿਲਾਂ ਇਨਫੈਕਸ਼ਨ ਕਾਰਨ 98 ਲੋਕਾਂ ਦੀ ਮੌਤ ਹੋ ਗਈ ਸੀ। 29,181 ਮਰੀਜ਼ ਇਲਾਜ ਅਧੀਨ ਦੇਸ਼ ਵਿੱਚ ਕੋਵਿਡ-19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 29,181 ਰਹਿ ਗਈ ਹੈ ਜੋ ਕੁੱਲ ਮਾਮਲਿਆਂ ਦਾ 0.07 ਫੀਸਦੀ ਹੈ। ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿੱਚ 1,618 ਦੀ ਕਮੀ ਆਈ ਹੈ। ਮੰਤਰਾਲੇ ਨੇ ਕਿਹਾ ਕਿ ਹਫਤਾਵਾਰੀ ਤੇ ਰੋਜ਼ਾਨਾ ਸੰਕਰਮਣ ਦੀਆਂ ਦਰਾਂ ਵਿੱਚ ਵੀ ਲਗਾਤਾਰ ਕਮੀ ਆਈ ਹੈ। ਹਫਤਾਵਾਰੀ ਲਾਗ ਦਰ 0.40 ਪ੍ਰਤੀਸ਼ਤ ਦਰਜ ਕੀਤੀ ਗਈ ਸੀ ਤੇ ਰੋਜ਼ਾਨਾ ਦਰ ਵੀ ਇਹੀ ਹੈ। ਕੋਵਿਡ-19 ਨਾਲ ਮੌਤ ਦਰ 1.20 ਫੀਸਦੀਅਪਡੇਟ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿੱਚ ਹੁਣ ਤੱਕ ਕੁੱਲ 4,24,58,543 ਲੋਕ ਸੰਕਰਮਣ ਮੁਕਤ ਹੋ ਗਏ ਹਨ ਤੇ ਕੋਵਿਡ -19 ਤੋਂ ਮੌਤ ਦਰ 1.20 ਪ੍ਰਤੀਸ਼ਤ ਹੈ। ਇਸ ਦੇ ਨਾਲ ਹੀ ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ ਕੋਵਿਡ-19 ਵਿਰੋਧੀ ਟੀਕਿਆਂ ਦੀਆਂ 180.97 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਹੁਣ ਤਕ 5,16,281 ਲੋਕਾਂ ਦੀ ਮੌਤ ਹੋ ਚੁੱਕੀਮਹਾਮਾਰੀ ਕਾਰਨ ਜਾਨ ਗੁਆਉਣ ਵਾਲੇ 149 ਮਰੀਜ਼ਾਂ ਵਿੱਚੋਂ 130 ਕੇਰਲ ਦੇ ਸਨ। ਦੇਸ਼ 'ਚ ਇਸ ਮਹਾਮਾਰੀ ਕਾਰਨ ਹੁਣ ਤੱਕ 5,16,281 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਇਨ੍ਹਾਂ 'ਚੋਂ 1,43,762 ਮਰੀਜ਼ ਮਹਾਰਾਸ਼ਟਰ ਦੇ ਸਨ। ਮੌਤ ਦੇ ਕੁੱਲ ਮਾਮਲਿਆਂ ਵਿੱਚੋਂ 67,138 ਮਰੀਜ਼ ਕੇਰਲ ਦੇ ਸਨ। ਇਸ ਤੋਂ ਇਲਾਵਾ 40,028 ਮਰੀਜ਼ ਕਰਨਾਟਕ ਦੇ, 38,025 ਤਾਮਿਲਨਾਡੂ, 26,145 ਦਿੱਲੀ, 23,492 ਉੱਤਰ ਪ੍ਰਦੇਸ਼ ਤੇ 21,192 ਪੱਛਮੀ ਬੰਗਾਲ ਦੇ ਸਨ।
Coronavirus Cases: ਕੋਰੋਨਾ ਨਾਲ ਮੌਤਾਂ ਦੀ ਗਿਣਤੀ 'ਚ ਭਾਰੀ ਉਛਾਲ, 24 ਘੰਟਿਆਂ 'ਚ 149 ਲੋਕਾਂ ਦੀ ਮੌਤ, ਇੰਨਫੈਕਸ਼ਨ ਦੇ ਇੰਨੇ ਮਾਮਲੇ ਦਰਜ
abp sanjha | ravneetk | 18 Mar 2022 03:28 PM (IST)
Covid-19 : ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ 'ਚ ਇਨਫੈਕਸ਼ਨ ਕਾਰਨ 149 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 5,16,281 ਹੋ ਗਈ ਹੈ।
coronavirus cases