ਰੌਬਟ ਦੀ ਵਿਸ਼ੇਸ਼ ਰਿਪੋਰਟ
ਚੰਡੀਗੜ੍ਹ: ਭਾਰਤ ਸਣੇ ਕੋਰੋਨਾਵਾਇਰਸ ਦੁਨੀਆ ਭਰ 'ਚ ਆਪਣਾ ਕਹਿਰ ਫੈਲਾ ਰਿਹਾ ਹੈ। ਭਾਰਤ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਦੇ ਕਰੀਬ ਪਹੁੰਚ ਗਈ ਹੈ। ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ 'ਚ ਕੋਰੋਨਾਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਹੁਣ ਸਿਰਫ 16 ਦੇਸ਼ ਐਸੇ ਹਨ, ਜਿੱਥੇ ਕੋਰੋਨਾ ਦੇ ਮਾਮਲੇ ਭਾਰਤ ਨਾਲੋਂ ਵੱਧ ਹਨ। ਭਾਰਤ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਸੂਚੀ 'ਚ 17ਵੇਂ ਨੰਬਰ ਤੇ ਹੈ।

  • Worldometer ਮੁਤਾਬਕ ਕਿਸ ਦੇਸ਼ 'ਚ ਕਿਨ੍ਹੇ ਕੇਸ, ਕਿੰਨੀਆਂ ਮੌਤਾਂ-

  • ਅਮਰੀਕਾ:   819,175 ਕੇਸ -   45,343 ਮੌਤਾਂ

  • ਸਪੇਨ:   204,178 ਕੇਸ -   21,282 ਮੌਤਾਂ

  • ਇਟਲੀ:   183,957 ਕੇਸ -   24,648 ਮੌਤਾਂ

  • ਫਰਾਂਸ:   158,050 ਕੇਸ -   20,796 ਮੌਤਾਂ

  • ਜਰਮਨੀ:   148,453 ਕੇਸ -   5,086 ਮੌਤਾਂ

  • ਬ੍ਰਿਟੇਨ:   129,044 ਕੇਸ -   17,337 ਮੌਤਾਂ

  • ਤੁਰਕੀ:   95,591 ਕੇਸ -   2,259 ਮੌਤਾਂ

  • ਇਰਾਨ:   84,802 ਮਾਮਲੇ -   5,297 ਮੌਤਾਂ

  • ਚੀਨ:   82,788 ਮਾਮਲੇ -   4,632 ਮੌਤਾਂ

  • ਰੂਸ:   52,763 ਕੇਸ -   456 ਮੌਤਾਂ

  • ਬ੍ਰਾਜ਼ੀਲ:   43,368 ਕੇਸ -   2,761 ਮੌਤਾਂ

  • ਬੈਲਜੀਅਮ:   40,956 ਕੇਸ -   5,998 ਮੌਤਾਂ

  • ਕੈਨੇਡਾ:   38,422 ਕੇਸ -   1,834 ਮੌਤਾਂ

  • ਨੀਦਰਲੈਂਡਜ਼:   34,134 ਮਾਮਲੇ -   3,916 ਮੌਤਾਂ

  • ਸਵਿਟਜ਼ਰਲੈਂਡ:   28,063 ਕੇਸ -   1,478 ਮੌਤ

  • ਪੁਰਤਗਾਲ:   21,379 ਮਾਮਲੇ -   762 ਮੌਤਾਂ


 

ਇਸੇ ਦੌਰਾਨ ਭਾਰਤ 'ਚ ਬੁੱਧਵਾਰ ਸਵੇਰ ਤੱਕ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ 19984 ਹੋ ਗਈ ਹੈ। ਇਸ 'ਚ 15,474 ਲੋਕ ਅਜੇ ਵੀ ਸਕਾਰਾਤਮਕ ਹਨ, ਜਦਕਿ 3,869 ਲੋਕਾਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਕੋਵਿਡ-19 ਵਿਸ਼ਾਣੂ ਨਾਲ ਮਰਨ ਵਾਲਿਆਂ ਦੀ ਗਿਣਤੀ 640 ਹੋ ਗਈ ਹੈ।