Coronavirus Cases Today: ਦੇਸ਼ ' ਜਾਨਲੇਵਾ ਕੋਰੋਨਾ ਵਾਇਰਸ ਦਾ ਪ੍ਰਕੋਪ ਅਜੇ ਵੀ ਬਰਕਰਾਰ ਹੈ। ਅਜੇ ਵੀ ਵੱਡੀ ਸੰਖਿਆਂ ' ਕੋਰੋਨਾ ਵਾਇਰਸ ਕਾਰਨ ਮੌਤਾਂ ਹੋ ਰਹੀਆਂ ਹਨ। ਪਿਛਲੇ 24 ਘੰਟਿਆਂ ' ਕੋਰੋਨਾ ਦੇ 13 ਹਜ਼ਾਰ, 451 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਕੱਲ 585 ਲੋਕਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ 4 ਲੱਖ, 55 ਹਜ਼ਾਰ 653 ਹੋ ਗਈ ਹੈ। ਦੇਸ਼ ' ਕੋਰੋਨਾ ਵਾਇਰਸ ਦੀ ਸਥਿਤੀ ਕੁਝ ਇਸ ਤਰ੍ਹਾਂ ਹੈ।




ਇਲਾਜ ਅਧੀਨ ਮਰੀਜ਼ਾਂ ਦੀ ਸੰਖਿਆ ਘੱਟ ਹੋਈ


ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਮੁਤਾਬਕ ਦੇਸ਼ ' ਪਿਛਲੇ 24 ਘੰਟਿਆਂ 'ਚ 14 ਹਜਾਰ, 21 ਲੋਕ ਠੀਕ ਹੋਏ ਹਨ। ਇਸ ਸਮੇਂ ਐਕਟਿਵ ਮਾਮਲਿਆਂ ਦੀ ਕੁੱਲ ਸੰਖਿਆ ਇਕ ਲੱਖ, 62 ਹਜ਼ਾਰ, 661 ਹੈ। ਦੇਸ਼ ' ਹੁਣ ਤਕ ਕੋਰੋਨਾ ਦੇ ਤਿੰਨ ਕਰੋੜ, 42 ਲੱਖ 15 ਹਜ਼ਾਰ 353 ਮਾਮਲੇ ਸਾਹਮਣੇ ਚੁੱਕੇ ਹਨ। ਜਿੰਨਾਂ ' ਹੁਣ ਤਕ 3 ਕਰੋੜ, 35 ਲੱਖ, 97 ਹਜ਼ਾਰ, 339 ਲੋਕ ਠੀਕ ਹੋ ਚੁੱਕੇ ਹਨ।


ਵੈਕਸੀਨ ਦਾ ਅੰਕੜਾ 102 ਕਰੋੜ ਤੋਂ ਪਾਰ


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ' ਕੱਲ ਕੋਰੋਨਾ ਦੇ 55 ਲੱਖ, 89 ਹਜ਼ਾਰ, 124 ਡੋਜ਼ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਦੇਸ਼ ' ਹੁਣ ਤਕ 102 ਕਰੋੜ, 53 ਲੱਖ, 25 ਹਜ਼ਾਰ, 577 ਲੋਕਾਂ ਨੂੰ ਵੈਕਸੀਨ ਲਾਈ ਜਾ ਚੁੱਕੀ ਹੈ।