Corona Virus found in Sabarmati River: ਦੇਸ਼ ਵਿੱਚ ਮਾਰੂ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਹਾਲੇ ਜਾਰੀ ਹੈ। ਹੁਣ ਕੋਰੋਨਾ ਨਾਲ ਜੁੜੀ ਵੱਡੀ ਖ਼ਬਰ ਗੁਜਰਾਤ ਤੋਂ ਆਈ ਹੈ, ਜਿਥੇ ਮਸ਼ਹੂਰ ਸਾਬਰਮਤੀ ਨਦੀ ਵਿੱਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਸਾਬਰਮਤੀ ਪਾਣੀ ਦੇ ਨਮੂਨੇ ਲਏ ਗਏ ਸਨ, ਜਿਸ ਵਿਚ ਸਾਰਿਆਂ ਵਿਚ ਕੋਰੋਨਾ ਦੀ ਲਾਗ ਪਾਈ ਗਈ ਹੈ। ਇਹ ਨਦੀ ਰਾਜ ਦੇ ਅਹਿਮਦਾਬਾਦ ਦੇ ਮੱਧ ਵਿਚੋਂ ਲੰਘਦੀ ਹੈ। ਦੇਸ਼ ਦੀ ਕਿਸੇ ਵੀ ਨਦੀ ਵਿਚ ਕੋਰੋਨਾ ਦੀ ਲਾਗ ਮਿਲਣ ਦਾ ਇਹ ਪਹਿਲਾ ਕੇਸ ਹੈ।


ਗੁਹਾਟੀ ਦੀ ਭਾਰੂ ਨਦੀਚੋਂ ਵੀ ਮਿਲਿਆ ਵਾਇਰਸ


ਦੱਸਿਆ ਜਾ ਰਿਹਾ ਹੈ ਕਿ ਸਾਬਰਮਤੀ ਤੋਂ ਇਲਾਵਾ, ਕਾਂਕਰੀਆ, ਚੰਦੋਲਾ ਝੀਲ, ਅਹਿਮਦਾਬਾਦ ਦੇ ਹੋਰ ਜਲ ਸਰੋਤਾਂ ਤੋਂ ਲਏ ਗਏ ਨਮੂਨਿਆਂ ਵਿਚ ਵੀ ਕੋਰੋਨਾ ਦੀ ਲਾਗ ਪਾਈ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਖੋਜਕਾਰਾਂ ਨੂੰ ਅਸਾਮ ਦੇ ਗੁਹਾਟੀ ਵਿੱਚੋਂ ਵਗਦੀ ਭਾਰੂ ਨਦੀ ਵਿੱਚੋਂ ਵੀ ਕੋਰੋਨਾ ਦੀ ਲਾਗ ਦਾ ਇੱਕ ਨਮੂਨਾ ਵੀ ਮਿਲਿਆ ਹੈ।


ਸਾਬਰਮਤੀ ਨਦੀ ਦੇ ਸਾਰੇ ਨਮੂਨਿਆਂ ਵਿਚ ਕੋਰੋਨਾ ਦੀ ਪੁਸ਼ਟੀ ਹੋਣ ਤੇ ਵਿਗਿਆਨੀ ਵੀ ਹੈਰਾਨ ਹਨ। ਦਰਅਸਲ, ਆਈਆਈਟੀ ਗਾਂਧੀਨਗਰ ਸਮੇਤ ਦੇਸ਼ ਦੇ ਅੱਠ ਅਦਾਰਿਆਂ ਨੇ ਨਦੀਆਂ ਦੇ ਪਾਣੀ ਵਿਚ ਕੋਰੋਨਾ ਦੀ ਲਾਗ ਦੇ ਸਬੰਧ ਵਿਚ ਖੋਜ ਕੀਤੀ ਹੈ। ਰਾਜਧਾਨੀ ਗਾਂਧੀਨਗਰ ਵਿੱਚ ਇੰਡੀਅਨ ਇੰਸਟੀਚਿਊਟ ਆੱਫ਼ ਟੈਕਨਾਲੋਜੀ ਦੇ ਪ੍ਰਿਥਵੀ ਵਿਗਿਆਨ ਵਿਭਾਗ ਦੇ ਮਨੀਸ਼ ਕੁਮਾਰ ਨੇ ਦੱਸਿਆ ਕਿ ਹੁਣ ਤੱਕ ਸਿਰਫ ਸੀਵਰੇਜ ਲਾਈਨ ਵਿੱਚ ਹੀ ਕੋਰੋਨਾ ਦੇ ਜਿਊਂਦੇ ਬਚਣ ਦੀ ਪੁਸ਼ਟੀ ਹੋਈ ਸੀ, ਪਰ ਹੁਣ ਨਦੀ ਵਿੱਚ ਵੀ ਵਾਇਰਸ ਦਾ ਪਤਾ ਲੱਗਿਆ ਹੈ।


ਦੇਸ਼ ਦੇ ਸਾਰੇ ਕੁਦਰਤੀ ਜਲ ਸਰੋਤਾਂ ਦੀ ਖੋਜ ਹੋਣੀ ਚਾਹੀਦੀ ਹੈ - ਖੋਜਕਾਰ


ਡਾ. ਮਨੀਸ਼ ਕੁਮਾਰ ਨੇ ਦੱਸਿਆ ਹੈ ਕਿ ਸਾਬਰਮਤੀ ਨਦੀ ਤੋਂ 694, ਕਾਂਕਰੀਆ ਤਾਲਾਬ ਤੋਂ 549 ਅਤੇ ਚੰਦੋਲਾ ਛੱਪੜ ਤੋਂ 402 ਨਮੂਨੇ ਲਏ ਗਏ ਹਨ। ਵਾਇਰਸ ਲੱਗਣ ਤੋਂ ਬਾਅਦ, ਖੋਜਕਾਰਾਂ ਦਾ ਮੰਨਣਾ ਹੈ ਕਿ ਦੇਸ਼ ਦੇ ਸਾਰੇ ਕੁਦਰਤੀ ਜਲ ਸਰੋਤਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਦੂਜੀ ਲਹਿਰ ਵਿੱਚ ਵਾਇਰਸ ਦੇ ਕਈ ਗੰਭੀਰ ਪਰਿਵਰਤਨ ਵੇਖੇ ਗਏ ਹਨ।