ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ: ਹਰਿਆਣਾ (Haryana) ਵਿੱਚ ਸੋਮਵਾਰ ਨੂੰ ਕੋਰੋਨਾ ਦੇ 145 ਨਵੇਂ ਮਰੀਜ਼ਾਂ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ (Corona patients) 4590 ਹੋ ਗਈ। ਇਸ ਦੇ ਨਾਲ ਹੀ ਗੁੜਗਾਉਂ ਵਿੱਚ ਦੋ ਮੌਤਾਂ ਤੋਂ ਬਾਅਦ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ (Death toll) 30 ਤੱਕ ਪਹੁੰਚ ਗਈ ਹੈ। ਹਾਲਾਂਕਿ 33 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਇਨ੍ਹਾਂ ਵਿੱਚੋਂ 19 ਆਕਸੀਜਨ ਦੇ ਸਹਾਰੇ ਤੇ 14 ਵੈਂਟੀਲੇਟਰ ‘ਤੇ ਹਨ। ਸੋਮਵਾਰ ਨੂੰ ਸਿਰਫ 5 ਮਰੀਜ਼ ਠੀਕ ਹੋ ਕੇ ਘਰ ਵਾਪਸ ਆਏ।

ਸੂਬੇ ਦੇ 10 ਜ਼ਿਲ੍ਹਿਆਂ ਵਿੱਚ 142 ਕੇਸ ਮਿਲੇ, ਜਿਨ੍ਹਾਂ ਵਿੱਚੋਂ 89 ਮਰੀਜ਼ ਗੁਰੂਗ੍ਰਾਮ ਵਿੱਚ ਪਾਏ ਗਏ, ਜਿਸ ਕਾਰਨ ਸਰਗਰਮ ਲੋਕਾਂ ਦੀ ਗਿਣਤੀ ਦੋ ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਫਰੀਦਾਬਾਦ ਵਿੱਚ 38, ਜੀਂਦ ਤੇ ਸਿਰਸਾ ਵਿੱਚ 3, ਝੱਜਰ, ਅੰਬਾਲਾ, ਪਾਣੀਪਤ ਤੇ ਪੰਚਕੁਲਾ ਵਿੱਚ ਇੱਕ-ਇੱਕ ਪਾਇਆ ਗਿਆ। ਇਸ ਨਾਲ ਸਿਰਸਾ ‘ਚ 3 ਤੇ ਨੁੰਹ ਤੋਂ 2 ਸੰਕਰਮਿਤ ਠੀਕ ਹੋਏ।

ਸਿਹਤ ਵਿਭਾਗ ਦੀ ਰਿਪੋਰਟ ਮੁਤਾਬਕ ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈਣ ਦਾ ਅੰਕੜਾ 147965 ਪਹੁੰਚ ਗਿਆ ਹੈ, ਜਿਨ੍ਹਾਂ ਵਿੱਚੋਂ 138171 ਰਿਪੋਰਟਾਂ ਨੈਗਟਿਵ ਆਈਆਂ ਹਨ ਜਦੋਂ ਕਿ 5204 ਦੀ ਉਡੀਕ ਕੀਤੀ ਜਾ ਰਹੀ ਹੈ। ਰਾਜ ਵਿੱਚ ਸਕਾਰਾਤਮਕ ਦਰ ਵੀ 3.22 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ। 7 ਦਿਨਾਂ ਵਿਚ ਰਿਕਵਰੀ 32.22 ਅਤੇ ਦੁਗਣੀ ਦਰ ‘ਤੇ ਪਹੁੰਚ ਗਈ ਹੈ। ਹਰ 10 ਲੱਖ ‘ਤੇ  ਜਾਂਚ ਦਾ ਅੰਕੜਾ ਵੀ ਵਿਚ 5843 ਤੱਕ ਪਹੁੰਚ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904