ਰੌਬਟ ਦੀ ਰਿਪੋਰਟ
ਚੰਡੀਗੜ੍ਹ: ਦੇਸ਼ ਵਿੱਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਲੋਕ ਕੋਵਿਡ 19 ਦੀ ਲਾਗ ਤੋਂ ਤੇਜ਼ੀ ਨਾਲ ਠੀਕ ਵੀ ਹੋ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿੱਚ 1684 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। ਇਸ ਦੇ ਨਾਲ, ਸੰਕਰਮਿਤ ਲੋਕਾਂ ਦੀ ਗਿਣਤੀ ਵੱਧ ਕੇ 23077 ਹੋ ਗਈ। ਇਨ੍ਹਾਂ ਵਿੱਚੋਂ 4749 ਲੋਕ ਹੁਣ ਤੱਕ ਠੀਕ ਹੋ ਚੁੱਕੇ ਹਨ ਤੇ 718 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਕੱਲ੍ਹ ਤੋਂ ਹੁਣ ਤੱਕ 491 ਲੋਕ ਠੀਕ ਹੋ ਚੁੱਕੇ ਹਨ, ਹੁਣ ਸਾਡੀ ਰਿਕਵਰੀ ਰੇਟ 20.57 ਪ੍ਰਤੀਸ਼ਤ ਹੈ। ਪਿਛਲੇ 28 ਦਿਨਾਂ ਤੋਂ ਉਹਨਾਂ ਜ਼ਿਲ੍ਹਿਆਂ ਦੀ ਗਿਣਤੀ ਜਿਥੋਂ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ, ਵੀ ਵਧ ਕੇ 15 ਹੋ ਗਈ ਹੈ। ਦੇਸ਼ ਦੇ 80 ਜ਼ਿਲ੍ਹੇ ਅਜਿਹੇ ਹਨ ਜਿਨਾਂ ਨੇ ਪਿਛਲੇ 14 ਦਿਨਾਂ ਵਿੱਚ ਕੋਈ ਨਵਾਂ ਕੇਸ ਦਰਜ ਨਹੀਂ ਕੀਤਾ ਹੈ।

ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾਇਰਸ ਸੰਕਰਮਣ ਦੇ ਕੇਸਾਂ ਦੀ ਦੁੱਗਣੀ ਦਰ ਅਜੇ 10 ਦਿਨ ਹੈ। ਉਨ੍ਹਾਂ ਕਿਹਾ ਕਿ, "ਕਮਿਊਨਿਟੀ ਪੱਧਰ 'ਤੇ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ, ਅਸੀਂ ਜ਼ਿਲ੍ਹਾ ਅਤੇ ਰਾਜ ਪੱਧਰ' ਤੇ ਕਮਿਊਨਿਟੀ ਨਿਗਰਾਨੀ ਪ੍ਰਣਾਲੀ ਲਾਗੂ ਕਰ ਰਹੇ ਹਾਂ।"

ਪ੍ਰੈਸ ਕਾਨਫਰੰਸ ਵਿੱਚ ਮੌਜੂਦ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਕਿਹਾ ਕਿ ਕੁਝ ਖੇਤਰਾਂ ਵਿੱਚ ਜਿਨ੍ਹਾਂ ਵਿੱਚ ਕੋਈ ਕੌਨਟੇਂਨਮੈਂਟ ਜਾਂ ਹੌਟਸਪੋਟ ਨਹੀਂ ਹਨ, ਨੂੰ 20 ਅਪ੍ਰੈਲ ਤੋਂ ਕੁਝ ਗਤੀਵਿਧੀਆਂ ਦੀ ਆਗਿਆ ਦਿੱਤੀ ਗਈ ਹੈ।

ਦੇਸ਼ ਦੇ ਵੱਖ ਵੱਖ ਰਾਜ਼ਾਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਵਿੱਚ 895, ਅੰਡੇਮਾਨ ਅਤੇ ਨਿਕੋਬਾਰ ਵਿੱਚ 22, ਅਰੁਣਾਚਲ ਪ੍ਰਦੇਸ਼ ਵਿੱਚ ਇਕ, ਅਸਾਮ ਵਿੱਚ 36, ਬਿਹਾਰ ਵਿੱਚ 153, ਚੰਡੀਗੜ੍ਹ ਵਿੱਚ 27, ਛੱਤੀਸਗੜ ਵਿੱਚ 36, ਦਿੱਲੀ ਵਿੱਚ 2376, ਗੋਆ ਵਿੱਚ 7, ਗੁਜਰਾਤ ਵਿੱਚ 2622, ਹਰਿਆਣਾ 'ਚ 272, ਹਿਮਾਚਲ ਪ੍ਰਦੇਸ਼ ਵਿੱਚ 40, ਜੰਮੂ-ਕਸ਼ਮੀਰ ਵਿੱਚ 427 ਅਤੇ  ਝਾਰਖੰਡ ਵਿੱਚ 53 ਕੋਰੋਨਾ ਪੌਜ਼ੇਟਿਵ ਮਾਮਲੇ ਹਨ।

ਇਸ ਦੌਰਾਨ ਕਰਨਾਟਕ ਵਿੱਚ 445, ਕੇਰਲ ਵਿੱਚ 447, ਲੱਦਾਖ ਵਿੱਚ 18, ਮੱਧ ਪ੍ਰਦੇਸ਼ ਵਿੱਚ 1699, ਮਹਾਰਾਸ਼ਟਰ 6430, ਮਨੀਪੁਰ ਵਿੱਚ 2, ਮੇਘਾਲਿਆ ਵਿੱਚ 12, ਮਿਜੋਰਮ ਵਿੱਚ ਇਕ, ਓਡੀਸ਼ਾ ਵਿੱਚ 90, ਪੁਡੂਚੇਰੀ ਵਿੱਚ 7,ਪੰਜਾਬ ਵਿੱਚ 277, ਰਾਜਸਥਾਨ ਵਿੱਚ 1964, ਤਾਮਿਲ ਨਾਡੂ 1683, ਤੇਲਾਂਗਨਾ 960, ਤ੍ਰਿਪੁਰਾ 2, ਉਤਰਾਖੰਡ 47, ਉੱਤਰ ਪ੍ਰਦੇਸ਼ 1510 ਅਤੇ  ਪੱਛਮੀ ਬੰਗਾਲ 'ਚ 514 ਕੋਰੋਨਾਵਾਇਰਸ ਸੰਕਰਮਿਤ ਮਰੀਜ਼ ਹਨ।