Coronavirus Update: ਭਾਰਤ 'ਚ 9 ਸਤੰਬਰ ਤੋਂ ਕੋਰੋਨਾ ਦੇ ਕੇਸ ਲਗਾਤਾਰ ਘਟ ਰਹੇ ਹਨ। ਨਵੇਂ ਮਾਮਲਿਆਂ 'ਚ ਲਗਾਤਾਰ 5ਵੇਂ ਦਿਨ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 25,404 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ 'ਚ 339 ਕੋਰੋਨਾ ਸੰਕਰਮਿਤ ਲੋਕਾਂ ਨੇ ਆਪਣੀ ਜਾਨ ਗੁਆਈ ਹੈ। 37,127 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਮਤਲਬ 12,062 ਐਕਟਿਵ ਕੇਸ ਘੱਟ ਹੋ ਗਏ ਹਨ।

ਕੋਰੋਨਾ ਦੇ 6 ਦਿਨਾਂ ਦੇ ਅੰਕੜੇ

ਸਤੰਬਰ 8 - 43,263

ਸਤੰਬਰ 9 - 34,973

ਸਤੰਬਰ 10 - 33,376

ਸਤੰਬਰ 11 - 28,591

ਸਤੰਬਰ 12 - 27,254

ਸਤੰਬਰ 13 - 25404

ਕੇਰਲ 'ਚ ਘੱਟ ਹੋਏ ਕੋਰੋਨਾ ਦੇ ਕੇਸ

ਕੇਰਲ 'ਚ ਕੋਰੋਨਾ ਲਾਗ ਦੇ ਨਵੇਂ ਮਾਮਲਿਆਂ 'ਚ ਵੀ ਕਮੀ ਵੇਖੀ ਗਈ ਹੈ। ਸੋਮਵਾਰ ਨੂੰ ਕੇਰਲ 'ਚ ਕੋਰੋਨਾ ਵਾਇਰਸ ਦੇ 15,058 ਨਵੇਂ ਮਾਮਲੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਕੇਸਾਂ ਦੀ ਗਿਣਤੀ ਵੱਧ ਕੇ 43 ਲੱਖ 90 ਹਜ਼ਾਰ 489 ਹੋ ਗਈ ਹੈ। ਕੇਰਲ 'ਚ ਕੋਰੋਨਾ ਲਾਗ ਕਾਰਨ 99 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਤੇ ਹੁਣ ਤਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 22,650 ਹੋ ਗਈ ਹੈ। ਸੂਬੇ ਦੇ 14 ਜ਼ਿਲ੍ਹਿਆਂ 'ਚੋਂ ਤ੍ਰਿਸ਼ੂਰ ਵਿੱਚ ਕੋਵਿਡ ਦੇ ਸਭ ਤੋਂ ਵੱਧ 2158 ਮਾਮਲੇ ਹਨ।

ਭਾਰਤ 'ਚ ਕੋਰੋਨਾ ਲਾਗ ਦੀ ਸਥਿਤੀ

ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਕੁੱਲ 3 ਕਰੋੜ 32 ਲੱਖ 89 ਹਜ਼ਾਰ ਲੋਕ ਸੰਕਰਮਿਤ ਹੋਏ ਹਨ। ਇਨ੍ਹਾਂ ਵਿੱਚੋਂ 4 ਲੱਖ 43 ਹਜ਼ਾਰ 213 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਹੁਣ ਤਕ 3 ਕਰੋੜ 24 ਲੱਖ 84 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ। ਦੇਸ਼ 'ਚ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 4 ਲੱਖ ਤੋਂ ਘੱਟ ਹੈ। ਕੁੱਲ 3 ਲੱਖ 62 ਹਜ਼ਾਰ 207 ਲੋਕ ਅਜੇ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਕੋਰੋਨਾ ਦੇ ਕੁੱਲ ਮਾਮਲੇ - 3 ਕਰੋੜ 32 ਲੱਖ 89 ਹਜ਼ਾਰ 579

ਕੁੱਲ ਠੀਕ ਹੋਏ ਲੋਕ - 3 ਕਰੋੜ 24 ਲੱਖ 84 ਹਜ਼ਾਰ 159

ਕੁੱਲ ਐਕਟਿਵ ਮਾਮਲੇ - 3 ਲੱਖ 62 ਹਜ਼ਾਰ 207

ਕੁੱਲ ਮੌਤਾਂ - 4 ਲੱਖ 43 ਹਜ਼ਾਰ 213

ਕੁੱਲ ਟੀਕਾਕਰਨ - 75 ਕਰੋੜ 22 ਲੱਖ 38 ਹਜ਼ਾਰ ਖੁਰਾਕਾਂ ਦਿੱਤੀਆਂ ਗਈਆਂ

75 ਕਰੋੜ ਟੀਕੇ ਦੀਆਂ ਖੁਰਾਕਾਂ ਦਿੱਤੀਆਂ ਗਈਆਂ

ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ 13 ਸਤੰਬਰ ਤਕ ਦੇਸ਼ ਭਰ 'ਚ ਕੋਰੋਨਾ ਵੈਕਸੀਨ ਦੀਆਂ 75 ਕਰੋੜ 22 ਲੱਖ 38 ਹਜ਼ਾਰ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਬੀਤੇ ਦਿਨੀਂ ਸੋਮਵਾਰ ਨੂੰ 53.38 ਲੱਖ ਟੀਕੇ ਲਗਾਏ ਗਏ। ਇਸ ਦੇ ਨਾਲ ਹੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਹੁਣ ਤਕ 54.45 ਕਰੋੜ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ। ਪਿਛਲੇ ਦਿਨ ਲਗਭਗ 15 ਲੱਖ ਕੋਰੋਨਾ ਸੈਂਪਲ ਟੈਸਟ ਕੀਤੇ ਗਏ, ਜਿਨ੍ਹਾਂ ਦੀ ਪਾਜ਼ੀਟਿਵਿਟੀ ਦਰ 3 ਫ਼ੀਸਦੀ ਤੋਂ ਘੱਟ ਹੈ।

ਇਹ ਵੀ ਪੜ੍ਹੋ: ਹੁਣ LIC ਦੀ ਵਾਰੀ! ਮੋਦੀ ਸਰਕਾਰ ਕਰਨ ਜਾ ਰਹੀ ਵੱਡਾ ਬਦਲਾਅ, ਜਾਣੋ ਪਾਲਿਸੀਧਾਰਕਾਂ 'ਤੇ ਪਏਗਾ ਕਿੰਨਾ ਅਸਰ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904