ਮੁੰਬਈ ਸਮੇਤ ਪੂਰੇ ਮਹਾਰਾਸ਼ਟਰ ‘ਚ ਓਮੀਕ੍ਰੋਨ ਤੇ ਕੋਰੋਨਾ ਦੇ ਦੂਜੇ ਵੇਰੀਐਂਟ ਨੂੰ ਲੈ ਕੇ ਖਤਰੇ ਲਗਾਤਾਰ ਵੱਧਦੇ ਜਾ ਰਹੇ ਨੇ। ਮਹਾਰਾਸ਼ਟਰ ਦੇ ਕਈ ਮੰਤਰੀ ਤੇ ਵਿਧਾਇਕ ਕੋਰੋਨਾ ਵਾਇਰਸ ਪੌਜ਼ੀਟਿਵ ਪਾਏ ਗਏ ਨੇ। ਰਾਜ ਦੇ ਡਿਪਟੀ ਸੀਐੱਮ ਅਜੀਤ ਪਵਾਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਜ ਦੇ 10 ਮੰਤਰੀ ਤੇ 20 ਵਿਧਾਇਕ ਕੋਰੋਨਾ ਪੌਜ਼ੀਟਿਵ ਪਾਏ ਗਏ ਨੇ। ਰਾਜ ‘ਚ ਓਮੀਕ੍ਰੋਨ ਵੇਰੀਐਂਟ ਨਾਲ ਹੁਣ ਤੱਕ 454 ਲੋਕ ਪੌਜ਼ੀਟਿਵ ਪਾਏ ਗਏ ਨੇ। ਪੌਜ਼ੀਟੀਵਿਟੀ ਰੋਕਣ ਲਈ ਟਾਸਕ ਫੋਰਸ ਨਾਲ ਬੈਠਕਾਂ ਹੋ ਰਹੀਆਂ ਨੇ।
ਮਹਾਰਾਸ਼ਟਰ ‘ਚ ਕੋਰੋਨਾ ਦਾ ਕਹਿਰ
ਮਹਾਰਾਸ਼ਟਰ ਦੇ ਸਿਹਤ ਸਕੱਤਰ ਪ੍ਰਦੀਪ ਵਿਆਸ ਨੇ ਡਿਵੀਜ਼ਨਲ ਕਮਿਸ਼ਨਰ ਤੇ ਕਲੈਕਟਰ ਨੂੰ ਲਿਖੀ ਚਿੱਠੀ ‘ਚ ਕੋਰੋਨਾ ਦੀ ਤੀਜੀ ਲਹਿਰ ਨੂੰ ਹਲਕੇ ‘ਚ ਨਾ ਲੈਣ ਦੀ ਸਲਾਹ ਦਿੱਤੀ ਹੈ। ਸਿਹਤ ਸਕੱਤਰ ਨੇ ਆਪਣੀ ਚਿੱਠੀ ‘ਚ ਅਪੀਲ ਕਰਦੇ ਹੋਏ ਕਿਹਾ ਹੈ ਕਿ ਕੋਵਿਡ-19 ਮਾਮਲਿਆਂ ਦੀ Genomic Sequencing ਕੀਤੀ ਜਾ ਰਹੀ ਹੈ। ਇਸ ‘ਚ 70 ਫਸਿਦੀ ਮਾਮਲਿਆਂ ‘ਚ ਡੈਲਟਾ ਵੇਰੀਐਂਟ ਹੋਣ ਦੀ ਗੱਲ ਸਾਹਮਣੇ ਆਈ ਹੈ, ਜੋ ਖਤਰਨਾਕ ਹੈ।
ਸਿਹਤ ਸਕੱਤਰ ਨੇ ਕੋਵਿਡ-19 ਤੀਜੀ ਲਹਿਰ ਕਾਫੀ ਵੱਡੇ ਹੋਣ ਦੀ ਆਸ਼ੰਕਾ ਜਤਾਈ ਹੈ। ਚਿੱਠੀ ‘ਚ ਕਿਹਾ ਹੈ ਕਿ ਜੇਕਰ ਕੋਵਿਡ ਦੀ ਤੀਜੀ ਲਹਿਰ ‘ਚ 80 ਲੱਖ ਮਾਮਲੇ ਸਾਹਮਣੇ ਆਉਂਦੇ ਨੇ ਤਾਂ 1% ਮ੍ਰਿਤਕ ਦਰ ਨੂੰ ਵੀ ਅਨੁਮਾਨਿਤ ਕੀਤਾ ਜਾਵੇ ਤਾਂ ਕਰੀਬ 80- ਹਜ਼ਾਰ ਮੌਤਾਂ ਹੋ ਸਕਦੀਆਂ ਨੇ। ਰਾਜ ਦੇ ਮੰਤਰੀ ਤੇ ਵਿਧਾਇਕਾਂ ਨੇ ਪੌਜ਼ੀਟਿਵ ਹੋਣ ‘ਤੇ ਸਰਕਾਰ ਦੀ ਚਿੰਤਾ ਹੋਰ ਵੱਧ ਗਈ ਹੈ।
ਮੁੰਬਈ ‘ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ
ਪਿਛਲੇ ਦੋ ਹਫ਼ਤਿਆਂ ‘ਚ ਮਹਾਰਾਸ਼ਟਰੀ ‘ਚ ਕੋਰੋਨਾ ਦੇ ਅੇਕਟਿਵ ਮਾਮਲਿਆਂ ‘ਚ ਤਕਰੀਬਨ ਦੁੱਗਣਾ ਵਾਧਾ ਦਰਜ ਕੀਤਾ ਗਿਆ ਹੈ। ਦਸੰਬਰ ਦੇ ਅਖੀਰਲੇ ਹਫ਼ਤੇ ‘ਚ ਰਾਜ ‘ਚ ਕੋਰੋਨਾ ਨਾਲ ਪੌਜ਼ੀਟਿਵ ਲੋਕਾਂ ਦੀ ਗਿਣਤੀ ਵੱਧ ਕੇ ਸਾਢੇ 11 ਹਜ਼ਾਰ ਤੱਕ ਹੋ ਗਈ ਹੈ। ਇਕੱਲੇ ਮੁੰਬਈ ‘ਚ ਦੋ ਹਫ਼ਤਿਆਂ ਦੇ ਅਮਦਰ ਅੇਕਟਿਵ ਮਾਮਲਿਆਂ ਦੀ ਗਿਣਤੀ ਕਰੀਬ 6 ਹਜ਼ਾਰ ਤੱਕ ਪਹੁੰਚ ਗਈ ਹੈ। ਦੇਸ਼ ‘ਚ ਜਿੱਥੇ ਸਿਰਫ ਓਮੀਕ੍ਰੋਨ ਦੇ ਮਾਮਲਿਆਂ ਦੀ ਕੁੱਲ ਗਿਣਤੀ ਵੱਧਕੇ 1431 ਹੋ ਗਈ ਹੈ ਉੱਥੇ ਹੀ ਮਹਾਰਾਸ਼ਟਰ ‘ਚ ਓਮੀਕ੍ਰੋਨ ਦੇ ਹੁਣ ਤੱਕ 454 ਮਾਮਲੇ ਦਰਜ ਕੀਤੇ ਗਏ ਨੇ। ਇਸੇ ਵਿਚਕਾਰ ਕਈ ਜਗ੍ਹਾਵਾਂ ‘ਤੇ ਕੋਰੋਨਾ ਨੂੰ ਲੈ ਕੇ ਪਾਬੰਦੀਆਂ ਲਗਾਈਆਂ ਗਈਆਂ ਨੇ।