ਭਾਰਤ 'ਚ ਕੋਰੋਨਾ ਨਾਲ ਮੌਤ ਦੀ ਦਰ ਘੱਟ ਕੇ 2.38% ਹੋਈ, ਮਰੀਜ਼ਾਂ ਦੇ ਠੀਕ ਹੋਣ 'ਚ 63% ਦਾ ਵਾਧਾ

ਏਬੀਪੀ ਸਾਂਝਾ Updated at: 24 Jul 2020 07:47 PM (IST)

ਦੇਸ਼ 'ਚ ਕੋਰੋਨਾ ਤੋਂ ਸਹਿਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਤੀਜੇ ਦਿਨ 24 ਘੰਟਿਆਂ ਦੀ ਮਿਆਦ 'ਚ ਰਿਕਾਰਡ ਉੱਚਾਈ 34,602 ਦੇ ਪੱਧਰ 'ਤੇ ਪਹੁੰਚ ਗਈ।ਜਿਸ ਨਾਲ ਸਿਹਤਮੰਦ ਲੋਕਾਂ ਦੀ ਦਰ 63.45 ਪ੍ਰਤੀਸ਼ਤ ਹੋ ਗਈ ਹੈ।

NEXT PREV
ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਤੋਂ ਸਹਿਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਤੀਜੇ ਦਿਨ 24 ਘੰਟਿਆਂ ਦੀ ਮਿਆਦ 'ਚ ਰਿਕਾਰਡ ਉੱਚਾਈ 34,602 ਦੇ ਪੱਧਰ 'ਤੇ ਪਹੁੰਚ ਗਈ।ਜਿਸ ਨਾਲ ਸਿਹਤਮੰਦ ਲੋਕਾਂ ਦੀ ਦਰ 63.45 ਪ੍ਰਤੀਸ਼ਤ ਹੋ ਗਈ ਹੈ।ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਦਰ ਘੱਟ ਕੇ 2.38 ਪ੍ਰਤੀਸ਼ਤ ਰਹਿ ਗਈ ਹੈ।

ਜਿਵੇਂ ਕਿ ਦੇਸ਼ 'ਚ ਕੋਰੋਨਾ ਵਾਇਰਸ ਦੇ ਸੰਕਰਮਣ ਦੀ ਗਿਣਤੀ 12.87 ਲੱਖ ਪਹੁੰਚ ਗਈ ਹੈ, ਮੰਤਰਾਲੇ ਨੇ ਸਵੇਰੇ 8 ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਵਿੱਚ ਕਿਹਾ ਕਿ ਸਿਹਤਯਾਬ ਹੋਏ ਲੋਕਾਂ ਦੀ ਕੁੱਲ ਸੰਖਿਆ 8,17,208 ਹੋ ਗਈ ਹੈ, ਜਦੋਂਕਿ ਇਸ ਸਮੇਂ ਦੇਸ਼ 'ਚ 4,40,135 ਲੋਕ ਸੰਕਰਮਿਤ ਹਨ।ਅੰਕੜਿਆਂ ਅਨੁਸਾਰ, ਇੱਕ ਦਿਨ ਵਿੱਚ ਹੀ ਭਾਰਤ ਵਿੱਚ ਸੰਕਰਮਣ ਦੇ ਸਭ ਤੋਂ ਵੱਧ 49,310 ਕੇਸ ਦਰਜ ਕੀਤੇ ਗਏ ਹਨ, ਜਦੋਂ ਕਿ ਕੋਰੋਨਾਵਾਇਰਸ ਨਾਲ ਮਰਨ ਵਾਲੇ 740 ਨਵੇਂ ਕੇਸਾਂ ਤੋਂ ਬਾਅਦ ਮੌਤਾਂ ਦੀ ਗਿਣਤੀ 30,601 ਹੋ ਗਈ ਹੈ।

ਦੇਸ਼ ਵਿੱਚ 23 ਜੁਲਾਈ ਤੱਕ ਕੁੱਲ 1,54,28,170 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਵੀਰਵਾਰ ਨੂੰ 3,52,801 ਨਮੂਨਿਆਂ ਦੀ ਜਾਂਚ ਕੀਤੀ ਗਈ। ਮੰਤਰਾਲੇ ਨੇ ਕਿਹਾ, "ਇਸ ਪ੍ਰਸੰਗ ਵਿੱਚ, ਭਾਰਤ ਵਿੱਚ ਪ੍ਰਤੀ ਮਿਲੀਅਨ ਲੋਕਾਂ ਦੀ 11,179.83 ਪੜਤਾਲ ਕੀਤੀ ਜਾ ਰਹੀ ਹੈ, ਜਿਸ ਵਿੱਚ ਨਿਰੰਤਰ ਵਾਧਾ ਹੋਇਆ ਹੈ।"

ਮੰਤਰਾਲੇ ਨੇ ਕਿਹਾ ਕਿ ਕੇਂਦਰੀ ਮਾਹਰ ਟੀਮਾਂ ਕੋਰੋਨਾ ਵਾਇਰਸ ਦੀ ਲਾਗ ਨਾਲ ਨਜਿੱਠਣ ਲਈ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਯਤਨਾਂ ਨੂੰ ਤੇਜ਼ ਕਰ ਰਹੀਆਂ ਹਨ। ਉਨ੍ਹਾਂ ਕਿਹਾ,

ਸਿਹਤ ਕਰਮਚਾਰੀਆਂ ਦੇ ਸਮਰਪਣ ਨਾਲ ਕੀਤੀਆਂ ਕੋਸ਼ਿਸ਼ਾਂ ਲੋਕਾਂ ਦੀ ਸਿਹਤ ਦਰ ਵਿੱਚ ਸੁਧਾਰ ਕਰ ਰਹੀਆਂ ਹਨ ਅਤੇ ਮੌਤ ਦਰ ਨਿਰੰਤਰ ਘੱਟ ਰਹੀ ਹੈ ਜੋ ਇਸ ਸਮੇਂ 2.38 ਪ੍ਰਤੀਸ਼ਤ ਹੈ।-

- - - - - - - - - Advertisement - - - - - - - - -

© Copyright@2024.ABP Network Private Limited. All rights reserved.