ਬੰਗਲੁਰੂ: ਜੇ ਕੋਈ ਤੁਹਾਨੂੰ ਕਹੇ ਕਿ ਦੇਸ਼ 'ਚ ਇੱਕ ਕਰੋੜਪਤੀ ਨਾਈ ਹੈ, ਤਾਂ ਤੁਸੀਂ ਇਸ 'ਤੇ ਯਕੀਨ ਨਹੀਂਂ ਕਰੋਗੇ। ਜੇ ਕੋਈ ਕਹੇ ਕਿ ਇਸ ਕਰੋੜਪਤੀ ਹੇਅਰ ਡ੍ਰੈਸਰ ਕੋਲ 378 ਕਾਰਾਂ ਹਨ, ਜਿਨ੍ਹਾਂ ਵਿਚ Rolls Royce ਅਤੇ Mercedes Benz ਵਰਗੀਆਂ ਕਾਰਾਂ ਸ਼ਾਮਲ ਹਨ, ਤਾਂ ਤੁਸੀਂ ਹੈਰਾਨ ਹੋਵੋਗੇ। ਪਰ ਇਹ ਸੱਚ ਹੈ ਤੇ ਅਸੀਂ ਗੱਲ ਕਰ ਰਹੇ ਹਾਂ ਬੰਗਲੁਰੂ ਸ਼ਹਿਰ ਦੇ ਰਮੇਸ਼ ਬਾਬੂ ਦੀ ਜੋ ਕਿ ਇੰਨੇ ਪੈਸੇ ਹੋਣ ਦੇ ਬਾਵਜੂਦ ਹੇਅਰ ਕਟਿੰਗ ਦਾ ਕੰਮ ਕਰਦਾ ਹੈ।

ਇਸ ਖ਼ਬਰ ਪੜ੍ਹਨ ਤੋਂ ਬਾਅਦ ਤੁਹਾਡੇ ਦਿਲ ਵਿਚ ਸਵਾਲ ਵੀ ਉੱਠ ਰਹੇ ਹੋਣਗੇ ਕਿ ਰਮੇਸ਼ ਬਾਬੂ ਕੀ ਕਰਦਾ ਹੈ ਕਿ ਉਸ ਕੋਲ ਇੰਨੀਆਂ ਕਾਰਾਂ ਹਨ। ਇਹ ਨਹੀਂ ਕਿ ਉਹ ਵਾਲ ਕੱਟਣ ਲਈ ਬਹੁਤ ਜ਼ਿਆਦਾ ਪੈਸੇ ਲੈਂਦੇ ਹੈ, ਉਨ੍ਹਾਂ ਤੋਂ ਵਾਲ ਕਟਵਾਉਣ ਲਈ ਤੁਹਾਨੂੰ ਸਿਰਫ 150 ਰੁਪਏ ਹੀ ਦੇਣੇ ਪੈਣਗੇ। ਰਮੇਸ਼ ਬਾਬੂ ਸੈਲੂਨ ਦੇ ਕਾਰੋਬਾਰ ਤੋਂ ਇਲਾਵਾ ਕਾਰ ਰੈਂਟਿੰਗ ਦਾ ਕਾਰੋਬਾਰ ਵੀ ਚਲਾਉਂਦੇ ਹਨ। ਇਸ ਕਾਰੋਬਾਰ ਨੇ ਉਸਦੀ ਕਿਸਮਤ ਬਣਾਈ ਤੇ ਅੱਜ ਉਸ ਕੋਲ 120 ਲਗਜ਼ਰੀ ਕਾਰਾਂ ਹਨ।

ਰਮੈਸ਼ ਬਾਬੂ ਦੀ ਮੰਮੀ ਜਿਸ ਔਰਤ ਦੇ ਗਰ ਕੰਮ ਕਰਦੀ ਸੀ ਤਾਂ ਉਸ ਨੇ ਸਲਾਹ ਦਿੱਤੀ ਜਿਸ ਨੇ ਉਸ ਦੀ ਕਿਸਮਤ ਬਦਲ ਦਿੱਤੀ। ਔਰਤ ਨੇ ਰਸੇਸ਼ ਨੂੰ ਕਾਰ ਕਿਰਾਏ 'ਤੇ ਪਾਉਣ ਦੀ ਸਲਾਹ ਦਿੱਤੀ ਅਤੇ ਸਾਲ 2004 ਤੱਕ ਉਸ ਨੇ 7 ਕਾਰਾਂ ਖਰੀਦ ਲਈਆਂ। ਉਸਨੇ ਸਾਰੀਆਂ ਕਾਰਾਂ ਨੂੰ ਆਪਣੇ ਟੂਰ ਅਤੇ ਟ੍ਰੈਵਲ ਕੰਪਨੀ ਨਾਲ ਜੋੜਿਆ।



ਕਈ ਵੱਡੀਆਂ ਫਿਲਮੀ ਸ਼ਖਸੀਅਤਾਂ ਜਿਵੇਂ ਸਲਮਾਨ ਖਾਨ, ਐਸ਼ਵਰਿਆ ਬੱਚਨ ਅਤੇ ਅਮੀਰ ਖਾਨ ਜਦੋਂ ਵੀ ਬੈਂਗਲੁਰੂ ਆਉਂਦੇ ਹਨ ਤਾਂ ਉਹ ਰਮੇਸ਼ ਬਾਬੂ ਦੀਆਂ ਲਗਜ਼ਰੀ ਕਾਰਾਂ ਦੀ ਵਰਤੋਂ ਕਰਦੇ ਹਨ। ਦੱਸ ਦਈਏ ਕਿ ਉਹ ਇੱਕ ਰੋਲਸ ਰਾਇਸ ਕਾਰ ਲਈ ਰੋਜ਼ਾਨਾ 50 ਹਜ਼ਾਰ ਰੁਪਏ ਕਿਰਾਇਆ ਲੈਂਦੇ ਹਨ।

ਰਮੇਸ਼ ਬਾਬੂ ਦੇ ਕਾਰਾਂ ਦੇ ਕਾਫਲੇ 'ਚ ਇਸ ਸਮੇਂ ਰੋਲਸ Rolls Royce Ghost, Mercedes-Maybach S500, BMW 7-Series, Mercedes Benz E-Class, Mercedes Benz V-Class, BMW 5-Series, Honda Accord, Honda CR-V ਅਤੇ Toyota Camry ਸ਼ਾਮਲ ਹੈ। ਹੁਣ ਉਸ ਦਾ 8 ਕਰੋੜ ਰੁਪਏ ਦੀ ਸਟ੍ਰੈਚ ਲਿਮੋਜਿਨ ਕਾਰ ਖਰੀਦਣ ਦਾ ਇਰਾਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904