Coronavirus: ਦੇਸ਼ ਵਿੱਚ ਕੋਰੋਨਾ ਮਾਮਲਿਆਂ ਵਿੱਚ ਸੋਮਵਾਰ ਨੂੰ ਆਈ ਕਮੀ ਤੋਂ ਬਾਅਦ ਇੱਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ 35,197 ਨਵੇਂ ਕੇਸ ਦਰਜ ਕੀਤੇ ਗਏ ਸਨ ਜਦਕਿ ਇੱਕ ਦਿਨ ਪਹਿਲਾਂ 24,692 ਮਰੀਜ਼ ਪਾਏ ਗਏ ਸਨ। ਇਸ ਦੇ ਨਾਲ ਹੀ 24 ਘੰਟਿਆਂ ਵਿੱਚ 37,136 ਪੀੜਤ ਕੋਰੋਨਾ ਤੋਂ ਮੁਕਤ ਵੀ ਹੋਏ ਤੇ 440 ਦੀ ਮੌਤ ਹੋਈ।
ਅੰਕੜਿਆਂ 'ਤੇ ਝਾਤ ਮਾਰੀਏ ਤਾਂ ਜ਼ੇਰੇ ਇਲਾਜ ਮਰੀਜ਼ਾਂ ਦੀ ਗਿਣਤੀ ਵਿੱਚ ਵੀ ਕਮੀ ਆਈ ਹੈ। ਐਕਟਿਵ ਕੇਸਾਂ ਦੀ ਗਿਣਤੀ ਵਿੱਚ 2,398 ਦੀ ਕਮੀ ਦੇਖੀ ਗਈ। ਇਹ ਕਮੀ ਚੌਥੇ ਦਿਨ ਤੱਕ ਦਰਜ ਕੀਤੀ ਗਈ ਹੈ। ਇਸ ਸਮੇਂ ਦੇਸ਼ ਵਿੱਚ 3.61 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਦੇਸ਼ ਵਿੱਚ ਕੋਰੋਨਾ ਮਹਾਮਾਰੀ ਦੇ ਅੰਕੜੇ-
- ਬੀਤੇ 24 ਘੰਟਿਆਂ 'ਚ ਨਵੇਂ ਮਾਮਲੇ: 35,197
- ਬੀਤੇ 24 ਘੰਟਿਆਂ 'ਚ ਠੀਕ ਹੋਏ ਮਰੀਜ਼: 37,136
- ਬੀਤੇ 24 ਘੰਟਿਆਂ 'ਚ ਦਰਜ ਕੁੱਲ ਮੌਤਾਂ: 440
- ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ: 3.22 ਕਰੋੜ
- ਹੁਣ ਤੱਕ ਕੋਰੋਨਾ ਮੁਕਤ ਹੋਏ ਮਰੀਜ਼ਾਂ ਦੀ ਗਿਣਤੀ: 3.14 ਕਰੋੜ
- ਹੁਣ ਤੱਕ ਕੋਰੋਨਾ ਕਾਰਨ ਕੁੱਲ ਮੌਤਾਂ: 4.32 ਲੱਖ
- ਇਸ ਸਮੇਂ ਜ਼ੇਰੇ-ਇਲਾਜ: 3.61 ਲੱਖ
8 ਸੂਬਿਆਂ 'ਚ ਤਾਲਾਬੰਦੀ ਜਿਹੀਆਂ ਪਾਬੰਦੀਆਂ
ਦੇਸ਼ ਦੇ ਅੱਠ ਸੂਬਿਆਂ ਵਿੱਚ ਪੂਰਨ ਲਾਕਡਾਊਨ ਵਰਗੀ ਸਖ਼ਤਾਈ ਹੈ। ਇਨ੍ਹਾਂ ਵਿੱਚ ਪੱਛਮੀ ਬੰਗਾਲ, ਹਿਮਾਚਲ ਪ੍ਰਦੇਸ਼, ਝਾਰਖੰਡ, ਓਡੀਸ਼ਾ, ਤਮਿਲਨਾਡੂ, ਮਿਜ਼ੋਰਮ, ਗੋਆ ਅਤੇ ਪੁੱਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲਾਕਡਾਊਨ ਵਾਂਗ ਹੀ ਸਖ਼ਤ ਪਾਬੰਦੀਆਂ ਲਾਈਆਂ ਗਈਆਂ ਹਨ।
23 ਸੂਬਿਆਂ/ਯੂਟੀਜ਼ ਵਿੱਚ ਅੰਸ਼ਿਕ ਤਾਲਾਬੰਦੀ
ਦੇਸ਼ ਦੇ 23 ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਅਜਿਹੇ ਹਨ ਜਿੱਥੇ ਪਾਬੰਦੀਆਂ ਵਿੱਚ ਢਿੱਲ ਹੈ। ਇਨ੍ਹਾਂ ਵਿੱਚ ਛੱਤੀਸਗੜ੍ਹ, ਕਰਨਾਟਕ, ਕੇਰਲ, ਬਿਹਾਰ, ਦਿੱਲੀ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉੱਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਮ, ਮਣੀਪੁਰ, ਤ੍ਰਿਪੁਰਾ, ਆਂਧਰ ਪ੍ਰਦੇਸ਼ ਅਤੇ ਗੁਜਰਾਤ ਸ਼ਾਮਲ ਹਨ।