ਨਵੀਂ ਦਿੱਲੀ: ਸੁਪਰੀਮ ਕੋਰਟ 'ਚ ਜੱਜਾਂ ਦੇ 9 ਖਾਲੀ ਅਹੁਦਿਆਂ 'ਤੇ ਨਿਯੁਕਤੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਚੀਫ਼ ਜਸਟਿਸ ਐਨ ਵੀ ਰਮਨਾ ਦੀ ਅਗਵਾਈ 'ਚ ਮੰਗਲਵਾਰ ਹੋਈ ਕਾਲੇਜੀਅਮ ਦੀ ਬੈਠਕ ਤੋਂ ਬਾਅਦ 9 ਜੱਜਾਂ ਦੀ ਨਿਯੁਕਤੀ ਦੀ ਸਿਫਾਰਸ਼ ਕੇਂਦਰ ਨੂੰ ਭੇਜੀ ਗਈ ਹੈ। ਇਨ੍ਹਾਂ 'ਚ 3 ਮਹਿਲਾ ਜੱਜ ਹਨ। ਇਸ ਦੇ ਨਾਲ ਹੀ ਸੀਨੀਅਰ ਵਕੀਲ ਦੀ ਸਿੱਧਾ ਸੁਪਰੀਮ ਕੋਰਟ 'ਚ ਨਿਯੁਕਤੀ ਦੀ ਸਿਫਾਰਸ਼ ਕੀਤੀ ਗਈ ਹੈ।


ਜਿੰਨ੍ਹਾਂ ਲੋਕਾਂ ਦੇ ਨਾਂਅ ਕੇਂਦਰ ਨੂੰ ਭੇਜੇ ਗਏ ਉਹ ਇਸ ਤਰ੍ਹਾਂ ਹਨ:



  • ਤੇਲੰਗਾਨਾ ਹਾਈਕੋਰਟ ਦੀ ਚੀਫ਼ ਜਸਟਿਸ ਹਿਮਾ ਕੋਹਲੀ

  • ਕਰਨਾਟਕ ਹਾਈਕਰੋਟ ਦੀ ਜੱਜ ਜਸਟਿਸ ਬੀ ਵੀ ਨਾਗਰਤਨਾ

  • ਗੁਜਰਾਤ ਹਾਈਕਰੋਟ ਦੀ ਜੱਜ ਬੇਲਾ ਤ੍ਰਿਵੇਦੀ

  • ਸੀਨੀਅਰ ਵਕੀਲ ਪੀਐਸ ਨਰਸਿਮ੍ਹਾ ਨੂੰ ਸਿੱਧਾ ਸੁਪਰੀਮ ਕੋਰਟ ਜੱਜ ਬਣਾਉਣ ਦੀ ਸਿਫਾਰਸ਼ ਕੀਤੀ ਗਈ ਹੈ।

  • ਕਰਨਾਟਕ ਹਾਈਕੋਰਟ ਦੇ ਚੀਫ ਜਸਟਿਸ ਏਐਸ ਓਕਾ

  • ਗੁਜਰਾਤ ਹਾਈਕਰੋਟ ਦੇ ਚੀਫ ਜਸਟਿਸ ਵਿਕਰਮਨਾਥ

  • ਸਿਕਮ ਹਾਈਕਰੋਟ ਦੇ ਚੀਫ ਜਸਟਿਸ ਜੇਕੇ ਮਾਹੇਸ਼ਵਰੀ

  • ਕੇਰਲ ਹਾਈਕੋਰਟ ਦੇ ਜੱਜ ਜਸਟਿਸ ਸੀਟੀ ਰਵਿੰਦਰਕੁਮਾਰ

  • ਮਦਰਾਸ ਹਾਈਕੋਰਟ ਦੇ ਜੱਜ ਐਮ ਐਮ ਸੁੰਦਰੇਸ਼


ਜੇਕਰ ਕੇਂਦਰ ਇਨ੍ਹਾਂ ਸਾਰੀਆਂ ਸਿਫਾਰਸ਼ਾਂ ਨੂੰ ਮੰਨ ਲੈਂਦਾ ਹੈ ਤਾਂ ਭਵਿੱਖ 'ਚ ਜਸਟਿਸ ਵਿਕਰਮਨਾਥ, ਜਸਟਿਸ ਬੀਵੀ ਨਾਗਰਤਨਾ ਤੇ ਪੀਐਸ ਨਰਸਿਮ੍ਹਾ ਭਾਰਤ ਦੇ ਮੁੱਖ ਜਸਟਿਸ ਬਣ ਸਕਦੇ ਹਨ। ਹੁਣ ਤਕ ਸੁਪਰੀਮ ਕੋਰਟ 'ਚ ਕੋਈ ਵੀ ਮਹਿਲਾ ਚੀਫ ਜਸਟਿਸ ਨਹੀਂ ਹੋਈ। ਜਸਟਿਸ ਨਾਗਰਤਨਾ ਦੇ ਰੂਪ 'ਚ ਭਾਰਤ ਨੂੰ ਪਹਿਲੀ ਮਹਿਲਾ ਚੀਫ ਜਸਟਿਸ ਮਿਲ ਸਕਦੀ ਹੈ।


ਜ਼ਰੂਰ ਪੜ੍ਹੋ: