ਨਵੀਂ ਦਿੱਲੀ: ਕੋਰੋਨਾਵਾਇਰਸ ਨੇ ਭਾਰਤ ਦੀ ਆਰਥਿਕਤਾ ਨੂੰ ਵੀ ਝੰਬ ਸੁੱਟਿਆ ਹੈ। ਭਾਰਤ ਸਰਕਾਰ ਨੂੰ ਫਿਕਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਮਾੜੇ ਅਸਰ ਵੇਖਣ ਨੂੰ ਮਿਲ ਸਕਦੇ ਹਨ। ਬੇਸ਼ੱਕ ਇਸ ਵੇਲੇ ਸ਼ੇਅਰ ਬਾਜ਼ਾਰ ਵਿੱਚ ਹੀ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਪੂਰੀ ਆਰਥਿਕਤਾ ਇਸ ਦੀ ਲਪੇਟ ਵਿੱਚ ਆ ਸਕਦੀ ਹੈ।
ਇਸ ਬਾਰੇ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ਕਰੋਨਾਵਾਇਰਸ (ਕੋਵਿਡ-19) ਮਹਾਮਾਰੀ ਕਰਕੇ ਭਾਰਤੀ ਅਰਥਚਾਰੇ ਵਿੱਚ ਮੰਦੀ ਆਏਗੀ। ਉਨ੍ਹਾਂ ਕਿਹਾ ਕਿ ਕੋਵਿਡ-19 ਵਣਜ ਚੈਨਲਾਂ ਜ਼ਰੀਏ ਸਿੱਧੇ ’ਤੇ ਭਾਰਤ ਨੂੰ ਅਸਰਅੰਦਾਜ਼ ਕਰ ਸਕਦਾ ਹੈ।
ਗਵਰਨਰ ਮੁਤਾਬਕ ਸੈਰ-ਸਪਾਟਾ, ਏਅਰਲਾਈਨਾਂ, ਮਹਿਮਾਨਨਿਵਾਜ਼ੀ ਸਨਅਤ, ਟਰਾਂਸਪੋਰਟਰਜ਼ ਤੇ ਘਰੇਲੂ ਵਣਜ ਨੂੰ ਕਰੋਨਾਵਾਇਰਸ ਦੀ ਸਭ ਤੋਂ ਵੱਧ ਮਾਰ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਓਵਰਸੀਜ਼ ਤੇ ਘਰੇਲੂ ਇਕੁਇਟੀ ਮਾਰਕੀਟਾਂ, ਵਿਦੇਸ਼ੀ ਕਰੰਸੀ ਦੇ ਭੰਡਾਰ ਤੇ ਬੌਂਡ ਮਾਰਕੀਟਸ ਵੀ ਇਸ ਤੋਂ ਸੁਰੱਖਿਅਤ ਨਹੀਂ ਹਨ।
ਹੁਣ ਆਰਥਿਕ ਤਬਾਹੀ ਮਚਾਏਗਾ ਕੋਰੋਨਾਵਾਇਰਸ
ਏਬੀਪੀ ਸਾਂਝਾ
Updated at:
17 Mar 2020 02:09 PM (IST)
ਕੋਰੋਨਾਵਾਇਰਸ ਨੇ ਭਾਰਤ ਦੀ ਆਰਥਿਕਤਾ ਨੂੰ ਵੀ ਝੰਬ ਸੁੱਟਿਆ ਹੈ। ਭਾਰਤ ਸਰਕਾਰ ਨੂੰ ਫਿਕਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦੇ ਹੋਰ ਮਾੜੇ ਅਸਰ ਵੇਖਣ ਨੂੰ ਮਿਲ ਸਕਦੇ ਹਨ। ਬੇਸ਼ੱਕ ਇਸ ਵੇਲੇ ਸ਼ੇਅਰ ਬਾਜ਼ਾਰ ਵਿੱਚ ਹੀ ਕੋਰੋਨਾਵਾਇਰਸ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਪੂਰੀ ਆਰਥਿਕਤਾ ਇਸ ਦੀ ਲਪੇਟ ਵਿੱਚ ਆ ਸਕਦੀ ਹੈ।
- - - - - - - - - Advertisement - - - - - - - - -