ਰੋਮ: ਇਸ ਸਮੇਂ ਪੂਰਾ ਵਿਸ਼ਵ ਕੋਰੋਨਾਵਾਇਰਸ ਦੇ ਰਡਾਰ 'ਤੇ ਹੈ। ਹੁਣ ਤੱਕ ਪੂਰੀ ਦੁਨੀਆ ਤੋਂ 1,27,68,307 ਮਾਮਲੇ ਸਾਹਮਣੇ ਆ ਚੁੱਕੇ ਹਨ। ਜਿਸ ਚੋਂ ਕੋਰੋਨਵਾਇਰਸ ਕਾਰਨ 5,66,654 ਸੰਕਰਮਿਤ ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਇਸ ਸਾਲ ਲਗਪਗ 13 ਕਰੋੜ ਹੋਰ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਸਕਦੀ ਹੈ।


13.2 ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ:

ਇਹ ਗੰਭੀਰ ਮੁਲਾਂਕਣ ਵਿਸ਼ਵ ਵਿਚ ਖੁਰਾਕ ਸੁਰੱਖਿਆ ਅਤੇ ਪੋਸ਼ਣ ਸਬੰਧੀ ਸਥਿਤੀ ਦੇ ਮੱਦੇਨਜ਼ਰ ਤਾਜ਼ਾ ਰਿਪੋਰਟ ਵਿਚ ਸਾਹਮਣੇ ਆਇਆ ਹੈ। ਇਹ ਸਲਾਨਾ ਰਿਪੋਰਟ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਦੀਆਂ ਪੰਜ ਏਜੰਸੀਆਂ ਨੇ ਇਸ ਨੂੰ ਤਿਆਰ ਕਰ ਕੇ ਜਾਰੀ ਕੀਤੀ ਸੀ। ਰਿਪੋਰਟ ਮੁਤਾਬਕ, ਮੌਜੂਦਾ ਸਮੇਂ ਵਿੱਚ ਉਪਲਬਧ ਵਿਸ਼ਵ ਆਰਥਿਕ ਦ੍ਰਿਸ਼ਟੀਕੋਣ ਦੇ ਅਧਾਰ ਤੇ ਇਹ ਮੁੱਢਲੇ ਅਨੁਮਾਨ ਦਰਸਾਉਂਦੇ ਹਨ ਕਿ 'ਮਹਾਮਾਰੀ ਕਰਕੇ ਸਾਲ 2020 ਵਿੱਚ ਕੁਪੋਸ਼ਣ ਦੀ ਸਾਰਣੀ ‘ਚ 8.3 ਕਰੋੜ ਤੋਂ 13.2 ਕਰੋੜ ਵਧੇਰੇ ਲੋਕਾਂ ਵਿੱਚ ਸ਼ਾਮਲ ਹੋ ਸਕਦੇ ਹਨ।'

2014 ਤੋਂ ਭੁੱਖਮਰੀ ਦੇ ਅੰਕੜੇ ਵਧੇ ਹਨ:

ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਦੇ ਅਨੁਮਾਨਾਂ ਮੁਤਾਬਕ ਪਿਛਲੇ ਸਾਲ ਲਗਪਗ 69 ਕਰੋੜ ਲੋਕ ਭੁੱਖਮਰੀ ਵਿਚ ਜੀ ਰਹੇ ਸੀ, ਜੋ ਕਿ ਵਿਸ਼ਵ ਦੀ ਆਬਾਦੀ ਦਾ ਤਕਰੀਬਨ ਨੌਂ ਪ੍ਰਤੀਸ਼ਤ ਹੈ। ਸਾਲ 2018 ਤੋਂ ਇਸ ਗਿਣਤੀ ਵਿਚ ਤਕਰੀਬਨ ਇੱਕ ਕਰੋੜ ਦਾ ਵਾਧਾ ਹੋਇਆ ਹੈ ਜਦੋਂਕਿ ਸਾਲ 2014 ਤੋਂ ਤਕਰੀਬਨ ਛੇ ਕਰੋੜ ਦਾ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਦੇ ਅਨੁਸਾਰ, 2014 ਤੋਂ ਬਾਅਦ ਦਹਾਕਿਆਂ ਦੇ ਨਿਰੰਤਰ ਗਿਰਾਵਟ ਦੇ ਬਾਅਦ, ਭੁੱਖਮਰੀ ਦੇ ਅੰਕੜੇ 'ਹੌਲੀ ਹੌਲੀ ਵਧਣੇ ਸ਼ੁਰੂ ਹੋ ਗਏ, ਜੋ ਹੁਣ ਤੱਕ ਜਾਰੀ ਹਨ'।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904