ਜੈਪੁਰ: ਰਾਜਸਥਾਨ ਵਿੱਚ ਰਾਜਨੀਤਿਕ ਸੰਕਟ ਦੇ ਵਿਚਕਾਰ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਖੇਮੇ ‘ਚ ਵਿਧਾਇਕਾਂ ਦਾ ਇੱਕ ਵੀਡੀਓ ਸੋਮਵਾਰ ਦੀ ਰਾਤ ਨੂੰ ਜਾਰੀ ਕੀਤਾ ਗਿਆ। 10 ਸਕਿੰਟ ਦਾ ਇਹ ਵੀਡੀਓ ਪਾਇਲਟ ਦੇ ਬੁਲਾਰੇ ਨੇ ਅਧਿਕਾਰਤ ਵ੍ਹੱਟਸਐਪ ਗਰੁੱਪ ਵਿੱਚ ਜਾਰੀ ਕੀਤਾ ਸੀ ਜਿਸ ਵਿੱਚ ਤਕਰੀਬਨ 16 ਵਿਧਾਇਕ ਇੱਕ ਚੱਕਰ ਵਿੱਚ ਬੈਠੇ ਹਨ। ਇਸ ਤੋਂ ਇਲਾਵਾ ਵੀਡੀਓ ਵਿੱਚ ਛੇ ਹੋਰ ਲੋਕ ਵੀ ਮੌਜੂਦ ਹਨ ਪਰ ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ। ਪਾਇਲਟ ਵੀਡੀਓ ਵਿਚ ਦਿਖਾਈ ਨਹੀਂ ਦੇ ਰਹੇ।

ਇੰਦਰਾਜ ਗੁਰਜਰ, ਮੁਕੇਸ਼ ਭਾਖਰ, ਹਰੀਸ਼ ਮੀਨਾ ਸਮੇਤ ਕੁਝ ਵਿਧਾਇਕ ਵੇਖੇ ਜਾ ਸਕਦੇ ਹਨ। ਸੈਰ ਸਪਾਟਾ ਮੰਤਰੀ ਵਿਸ਼ਵੇਂਦਰ ਸਿੰਘ ਨੇ ਟਵੀਟ ਵਿੱਚ ਲਿਖਿਆ ‘ਪਰਿਵਾਰ’ ਦੇ ਨਾਲ ਵੀਡੀਓ।



ਲਾਡਨੂੰ ਤੋਂ ਵਿਧਾਇਕ ਮੁਕੇਸ਼ ਭਾਖਰ ਨੇ ਟਵੀਟ ਕੀਤਾ, “ਜੇ ਤੁਸੀਂ ਜ਼ਿੰਦਾ ਹੋ ਤਾਂ ਜ਼ਰੂਰੀ ਹੈ ਕਿ ਤੁਸੀਂ ਜਿੰਦਾ ਦਿਖਾਈ ਦਿਓ। ਜੇ ਸਿਧਾਂਤ ਨੂੰ ਠੇਸ ਪਹੁੰਚੀ ਹੈ ਤਾਂ ਤੁਹਾਨੂੰ ਉਨ੍ਹਾਂ ਨਾਲ ਟੱਕਰਾ ਜਾਣਾ ਚਾਹੀਦਾ ਹੈ। ਕਾਂਗਰਸ ਵਿੱਚ ਵਫ਼ਾਦਾਰੀ ਦਾ ਮਤਲਬ ਅਸ਼ੋਕ ਗਹਿਲੋਤ ਦੀ ਗੁਲਾਮੀ ਹੈ। ਜੋ ਕਿ ਸਾਨੂੰ ਮਨਜ਼ੂਰ ਨਹੀਂ।"

ਸੂਤਰਾਂ ਦਾ ਕਹਿਣਾ ਹੈ ਕਿ ਪਾਇਲਟ ਨੂੰ ਮਨਾਉਣ ਲਈ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਉਨ੍ਹਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਖ਼ਬਰ ਹੈ ਕਿ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੇ ਪਾਇਲਟ ਨਾਲ ਗੱਲਬਾਤ ਕੀਤੀ ਹੈ। ਇਸਦੇ ਨਾਲ ਹੀ ਅਹਿਮਦ ਪਟੇਲ, ਪੀ ਚਿਦੰਬਰਮ ਅਤੇ ਕੇਸੀ ਵੇਣੂਗੋਪਾਲ ਨੇ ਵੀ ਉਨ੍ਹਾਂ ਨਾਲ ਸੰਪਰਕ ਕੀਤਾ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904