ਹਰ ਚੌਥੇ ਵਿਅਕਤੀ ਨੂੰ ਕੋਰੋਨਾ, ਦਿੱਲੀ ਦੀ ਰਿਪੋਰਟ 'ਚ ਵੱਡੇ ਖੁਲਾਸੇ
ਏਬੀਪੀ ਸਾਂਝਾ | 21 Jul 2020 04:53 PM (IST)
ਦੇਸ਼ 'ਚ ਘਾਤਕ ਮਹਾਮਾਰੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਸੀਰੋ ਸਰਵੇ ਦੀ ਰਿਪੋਰਟ 'ਚ ਡਰਾਉਣ ਵਾਲੇ ਖੁਲਾਸੇ ਹੋਏ ਹਨ।
ਨਵੀਂ ਦਿੱਲੀ: ਦੇਸ਼ 'ਚ ਘਾਤਕ ਮਹਾਮਾਰੀ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਇਸ ਦੌਰਾਨ ਸੀਰੋ ਸਰਵੇ ਦੀ ਰਿਪੋਰਟ 'ਚ ਡਰਾਉਣ ਵਾਲੇ ਖੁਲਾਸੇ ਹੋਏ ਹਨ। ਇਸ ਰਿਪੋਰਟ ਮੁਤਾਬਕ ਕੌਮੀ ਰਾਜਧਾਨੀ ਦਿੱਲੀ ਦੀ ਇੱਕ ਚੌਥਾਈ ਆਬਾਦੀ ਕੋਰੋਨਾਵਾਇਰਸ ਨਾਲ ਪੀੜਤ ਹੋ ਚੁੱਕੀ ਹੈ। ਦਿੱਲੀ 'ਚ 27 ਜੂਨ ਤੋਂ ਲੈ ਕੇ 10 ਜੁਲਾਈ ਦਰਮਿਆਨ ਕੀਤੇ ਗਏ ਇਸ ਸਰਵੇ 'ਚ ਪਤਾ ਲੱਗਾ ਹੈ ਕਿ ਦਿੱਲੀ 'ਚ 23.48% ਲੋਕਾਂ ਅੰਦਰ ਕੋਰੋਨਾ ਦੀ ਐਂਟੀਬਾਡੀ ਮੌਜੂਦ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿੱਚੋਂ ਜਿਆਦਾਤਰ ਲੋਕਾਂ 'ਚ ਕੋਰੋਨਾ ਦੇ ਲੱਛਣ ਨਜ਼ਰ ਨਹੀਂ ਆ ਰਹੇ। ਇਹ ਇੱਕ ਰੈਂਡਮ ਸਰਵੇ ਸੀ। ਦਿੱਲੀ ਦੇ ਸਾਰੇ 11 ਜ਼ਿਲ੍ਹਿਆਂ 'ਚ ਵੱਖ-ਵੱਖ ਉਮਰ ਦੇ 21387 ਲੋਕਾਂ ਦੇ ਸੈਂਪਲ ਲਏ ਗਏ ਸਨ। ਇਸ ਟੈਸਟ ਰਾਹੀਂ ਆਮ ਲੋਕਾਂ ਦੀ ਬਾਡੀ 'ਚ ਐਂਟੀਬਾਡੀ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਸਰਕਾਰ ਦਾ ਕਹਿਣਾ ਹੈ ਕਿ ਇਹ ਸਰਵੇ ਰਾਜਧਾਨੀ 'ਚ ਕੋਰੋਨਾ ਦੀ ਸਥਿਤੀ ਜਾਣਨ ਲਈ ਕੀਤਾ ਗਿਆ ਸੀ।