ਹੈਦਰਾਬਾਦ: ਭਾਰਤ ਵਿੱਚ ਕੋਰੋਨਾਵਾਇਰਸ ਦਾ ਕਹਿਰ ਰੁੱਕਣ ਦਾ ਨਾਮ ਨਹੀਂ ਲੈ ਰਿਹਾ।ਲਗਾਤਾਰ ਕੇਸਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਅਤੇ ਸ਼ਮਸ਼ਾਨ ਘਾਟਾਂ ਦੇ ਬਾਹਰ ਮ੍ਰਿਤਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ।ਭਾਰਤ ਵਿੱਚ ਅਜਿਹੀ ਭਿਆਨਕ ਸਥਿਤੀ ਪਹਿਲਾਂ ਕਦੇ ਨਹੀਂ ਵੇਖੀ ਗਈ।ਇਸ ਕੋਰੋਨਾ ਕਹਿਰ ਵਿਚਾਲੇ ਸੈਂਟਰ ਫਾਰ ਸੈਲੂਲਰ ਐਂਡ ਮੋਲੇਕੁਲਰ ਬਾਇਓਲੋਜੀ (CCMB) ਨੇ B1.617 ਅਤੇ B1.618 ਤੋਂ ਇਲਾਵਾ N440K ਵੇਰੀਐਂਟ ਦੀ ਖੋਜ ਕੀਤੀ ਹੈ।ਇਹ ਵੇਰੀਐਂਟ ਸਭ ਤੋਂ ਪਹਿਲਾਂ ਆਂਧਰਾ ਪ੍ਰਦੇਸ਼ ਦੇ ਕੁਰਨੂਲ ਵਿੱਚ ਪਾਇਆ ਗਿਆ ਸੀ।ਵਿਗਿਆਨੀਆਂ ਮੁਤਾਬਿਕ ਇਹ ਵੇਰੀਐਂਟ ਪਹਿਲੇ ਵਾਇਰਸ ਨਾਲੋਂ 10 ਗੁਣਾ ਵਧੇਰੇ ਘਾਤਕ ਅਤੇ ਜਾਨਲੇਵਾ ਹੈ।ਇਸ ਵੇਰੀਐਂਟ ਨੂੰ AP Coronavirus Strain ਕਿਹਾ ਜਾ ਰਿਹਾ ਹੈ।


ਵਿਗਿਆਨੀਆਂ ਦੇ ਅਨੁਸਾਰ, N440K ਵੇਰੀਐਂਟ ਕੋਵਿਡ ਵਾਇਰਸ ਮੁੱਖ ਤੌਰ ਤੇ ਦੱਖਣੀ ਰਾਜਾਂ ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਅਤੇ ਛੱਤੀਸਗੜ ਦੇ ਹਿੱਸਿਆਂ ਵਿੱਚ ਵੇਖਿਆ ਗਿਆ ਹੈ। N440K ਪਰਿਵਰਤਨਸ਼ੀਲ ਰੂਪ A2a  ਪ੍ਰੋਟੋਟਾਈਪ ਸਟ੍ਰੈਨ ਨਾਲੋਂ 10 ਗੁਣਾ ਵਧੇਰੇ ਵਿਸ਼ਾਣੂ  ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ ਜੋ ਵਿਸ਼ਵਭਰ ਵਿਚ ਫੈਲਿਆ ਹੋਇਆ ਹੈ।ਥੋੜ੍ਹੇ ਸਮੇਂ ਵਿਚ ਵੱਡੀ ਮਾਤਰਾ ਵਿਚ ਵਾਇਰਸ ਤਿਆਰ ਕਰਨ ਦੀ ਇਹ ਯੋਗਤਾ N440K ਨੂੰ ਹੋਰ ਪ੍ਰਚਲਿਤ ਵਾਇਰਸਾਂ ਦੀ ਤੁਲਨਾ ਵਿਚ ਵੱਖਰਾ ਬਣਾ ਦਿੰਦੀ ਹੈ।



ਡਾ. ਰਾਕੇਸ਼ ਮਿਸ਼ਰਾ ਦੇ ਅਨੁਸਾਰ, ਸੀਸੀਐਮਬੀ ਦੇ ਡਾਇਰੈਕਟਰ ਨੇ ਕਿਹਾ ਕਿ N440K ਪਰਿਵਰਤਨਸ਼ੀਲ ਰੂਪ ਦੀ ਵੱਡੀ ਮਾਤਰਾ ਵਿੱਚ ਫੈਲਣ ਵਾਲੇ ਵਾਇਰਸ ਨੂੰ ਤਿਆਰ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ।ਸੀਸੀਐਮਬੀ ਦੇ ਜੈਨੇਟਿਕਸਿਸਟਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਵੱਖ-ਵੱਖ ਕੇਂਦਰਾਂ ਤੋਂ ਇਕੱਠੇ ਕੀਤੇ ਗਏ 50 ਪ੍ਰਤੀਸ਼ਤ ਨਮੂਨੇ ਵਿਚ N440K  ਵਾਇਰਸ ਦਾ ਰੂਪ ਪਾਇਆ ਹੈ। ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਵਾਇਰਸ ਅਬਾਦੀ ਦੇ ਇਕ ਖ਼ਾਸ ਹਿੱਸੇ ਵਿਚ ਫੈਲ ਰਿਹਾ ਹੈ ਅਤੇ ਹੋਰ ਰੂਪਾਂ ਦੇ ਮੁਕਾਬਲੇ ਇਹ ਵਧੇਰੇ ਸਥਾਨਕ ਹੈ।


 


ਵਧਾਇਆ 30 ਕਿਲੋ ਭਾਰ, ਤਾਜ਼ਾ ਤਸਵੀਰ ਕਰ ਦੇਵੇਗੀ ਹੈਰਾਨ


 



 



ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


 


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ