ਨਵੀਂ ਦਿੱਲੀ: ਕੋਰੋਨਾ (Coronavirus) ਦੇ ਵਧਦੇ ਮਾਮਲਿਆਂ, ਹਸਪਤਾਲ ਵਿੱਚ ਬੈੱਡਾਂ ਦੀ ਘਾਟ, ਆਕਸੀਜ਼ਨ ਦੀ ਕਮੀ ਨੂੰ ਲੈ ਕੇ ਦਿੱਲੀ ਹਾਈ ਕੋਰਟ ਵਿੱਚ 14ਵੇਂ ਦਿਨ ਸੁਣਵਾਈ ਹੋਈ। ਦਿੱਲੀ ਵਿੱਚ ਆਕਸੀਜ਼ਨ ਦੀ ਕਮੀ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਝਿੜਕਦਿਆਂ ਹਾਈ ਕੋਰਟ ਨੇ ਕਿਹਾ ਹੈ ਕਿ ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਨਹੀਂ ਹਾਂ।
ਹਾਈ ਕੋਰਟ ਨੇ ਸੁਣਵਾਈ ਦੌਰਾਨ ਏਐਸਜੀ ਚੇਤਨ ਸ਼ਰਮਾ ਨੂੰ ਕਿਹਾ ਕਿ ਮੁਆਫ ਕਰਨਾ, ਸ਼ਰਮਾ ਜੀ। ਤੁਸੀਂ ਅੰਨ੍ਹੇ ਹੋ ਸਕਦੇ ਹੋ, ਅਸੀਂ ਨਹੀਂ ਹਾਂ। ਤੁਸੀਂ ਗੈਰ-ਸੰਵੇਦਨਸ਼ੀਲ ਕਿਵੇਂ ਹੋ ਸਕਦੇ ਹੋ? ਇਹ ਭਾਵੁਕ ਮਾਮਲਾ ਹੈ। ਜ਼ਿੰਦਗੀਆਂ ਦਾਅ ਉੱਤੇ ਲੱਗੀਆਂ ਹੋਈਆਂ ਹਨ। ਦਿੱਲੀ ਸਰਕਾਰ ਨੇ ਦੋਸ਼ ਲਾਇਆ ਕਿ ਆਕਸੀਜ਼ਨ ਦੀ ਸਪਲਾਈ, ਟੈਂਕਰਾਂ ਦੀ ਸਹੀ ਵਰਤੋਂ ਨਹੀਂ ਕੀਤੀ ਜਾ ਰਹੀ ਹੈ।
ਇਸ 'ਤੇ ਹਾਈ ਕੋਰਟ ਨੇ ਕਿਹਾ, ਜੇ ਮਹਾਰਾਸ਼ਟਰ ਵਿਚ ਆਕਸੀਜ਼ਨ ਦੀ ਖਪਤ ਘੱਟ ਹੁੰਦੀ ਹੈ ਤਾਂ ਟੈਂਕਰ ਉੱਥੋਂ ਦਿੱਲੀ ਭੇਜੇ ਜਾ ਸਕਦੇ ਹਨ। ਸੁਪਰੀਮ ਕੋਰਟ ਨੇ ਵੀ ਦਿੱਲੀ ਨੂੰ 700 ਐਮਟੀ ਆਕਸੀਜਨ ਮੁਹੱਈਆ ਕਰਵਾਉਣ ਲਈ ਕਿਹਾ ਹੈ, ਇਸ ਲਈ ਉਨ੍ਹਾਂ ਨੂੰ ਇੰਨੀ ਮਿਲਣੀ ਚਾਹੀਦੀ ਹੈ।
ਦਿੱਲੀ ਹਾਈ ਕੋਰਟ ਨੇ ਵੀ ਕੇਂਦਰ ਨੂੰ ਇਕ ਵੀ ਕਿਹਾ ਕਿ ਅੱਜ ਪੂਰਾ ਦੇਸ਼ ਆਕਸੀਜ਼ਨ ਲਈ ਰੋਂਦਾ ਪਿਆ ਹੈ। ਆਕਸੀਜ਼ਨ ਦੀ ਢੁਕਵੀਂ ਸਪਲਾਈ ਲਈ ਕੇਂਦਰ ਆਈਆਈਐਮ ਦੇ ਮਾਹਰਾਂ ਅਤੇ ਯੋਗ ਲੋਕਾਂ ਦੀ ਰਾਏ ਲੈ ਸਕਦਾ ਹੈ। ਜੇ ਤੁਸੀਂ (ਕੇਂਦਰ) ਆਕਸੀਜ਼ਨ ਟੈਂਕਰਾਂ ਦਾ ਪ੍ਰਬੰਧ ਆਈਆਈਟੀ ਜਾਂ ਆਈਆਈਐਮ ਨੂੰ ਸੌਂਪਦੇ ਹੋ ਤਾਂ ਇਹ ਲੋਕ ਵਧੀਆ ਕੰਮ ਕਰਨਗੇ।
ਇਹ ਵੀ ਪੜ੍ਹੋ: Faucis advice to India: ਭਾਰਤ 'ਚ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਫ਼ੌਜ ਦੀ ਮਦਦ ਲੈਣ ਦੀ ਸਲਾਹ, ਡਾ. Fauci ਬੋਲੇ ਲੌਕਡਾਊਨ ਜ਼ਰੂਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904