ਲਖਨਊ: ਕੋਰੋਨਾ ਦੇ ਤਬਾਹੀ ਦੇ ਵਿਚਕਾਰ ਯੂਪੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਭਾਜਪਾ ਲਈ ਕੁਝ ਖਾਸ ਨਹੀਂ ਰਹੀਆਂ। ਅਖਿਲੇਸ਼ ਯਾਦਵ ਦੀ ਪਾਰਟੀ ਨੂੰ ਉਮੀਦ ਤੋਂ ਵੱਧ ਵੋਟਾਂ ਮਿਲੀਆਂ। ਜਦੋਂਕਿ ਭਾਜਪਾ ਆਪਣੇ ਗੜ੍ਹ ਵਿੱਚ ਹੀ ਢੇਰ ਹੋ ਗਈ। ਯੂਪੀ ਵਿੱਚ ਅੱਠ ਮਹੀਨਿਆਂ ਬਾਅਦ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਸ ਤੋਂ ਪਹਿਲਾਂ ਪੰਚਾਇਤੀ ਚੋਣਾਂ ਵਿੱਚ ਭਾਜਪਾ ਨੂੰ ਲੱਗੇ ਜ਼ੋਰਦਾਰ ਝਟਕੇ ਨੇ ਦਿੱਲੀ ਤਕ ਭਾਜਪਾ ਖੇਮੇ ਦੀ ਚਿੰਤਾ ਵਧਾ ਦਿੱਤੀ ਹੈ। ਜੇ ਅਗਲੇ ਸਾਲ ਦੀਆਂ ਚੋਣਾਂ ਤੋਂ ਪਹਿਲਾਂ ਇਸ ਨੂੰ ਸੈਮੀਫਾਈਨਲ ਮੰਨਿਆ ਜਾਵੇ ਤਾਂ ਇਹ ਭਾਜਪਾ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ।


ਯੂਪੀ ਵਿੱਚ ਪੰਚਾਇਤੀ ਚੋਣਾਂ ਦੇ ਨਤੀਜਿਆਂ ਦੇ ਅਰਥ ਸਮਝਣ ਲਈ ਅਯੁੱਧਿਆ ਦੇ ਅੰਕੜੇ ਜਾਣਨਾ ਬੇਹੱਦ ਜ਼ਰੂਰੀ ਹਨ। ਉਹੀ ਅਯੁੱਧਿਆ ਜਿਸ ਦੇ ਰਾਮਲੱਲਾ ਦੇ ਨਾਂ 'ਤੇ ਭਾਜਪਾ ਦਹਾਕਿਆਂ ਤੋਂ ਰਾਜਨੀਤੀ ਕਰ ਰਹੀ ਹੈ। ਰਾਮ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ, ਪਰ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਝਟਕਾ ਲੱਗਿਆ ਹੈ। ਜ਼ਿਲ੍ਹਾ ਪੰਚਾਇਤ ਦੀਆਂ ਇੱਥੇ 40 ਸੀਟਾਂ ਹਨ। ਸਮਾਜਵਾਦੀ ਪਾਰਟੀ ਨੂੰ ਰਾਮ ਨਗਰੀ ਅਯੁੱਧਿਆ ਵਿੱਚ 24 ਸੀਟਾਂ ਮਿਲੀਆਂ। ਭਗਵਾ ਪਾਰਟੀ ਭਾਜਪਾ ਦੇ ਖਾਤੇ ਵਿੱਚ ਸਿਰਫ 6 ਸੀਟਾਂ ਹੀ ਆਈਆਂ।


ਸਮਾਜਵਾਦੀ ਪਾਰਟੀ ਨੂੰ ਭਾਜਪਾ ਤੋਂ ਛੇ ਗੁਣਾ ਸੀਟਾਂ ਮਿਲੀਆਂ। ਹੁਣ ਭਾਜਪਾ ਆਗੂ ਬਹਿਸ ਕਰ ਰਹੇ ਹਨ ਕਿ ਪਾਰਟੀ ਦੇ ਉਮੀਦਵਾਰ ਬਾਗ਼ੀਆਂ ਕਾਰਨ ਹਾਰ ਗਏ ਪਰ ਇਹ ਨਿਸ਼ਚਿਤ ਹੈ ਕਿ ਭਾਜਪਾ ਦੇ ਜੈ ਜੈ ਰਾਮ ਦੇ ਨਾਅਰੇ ਦੀ ਚਰਚਾ ਅਯੁੱਧਿਆ ਵਿੱਚ ਲੰਬੇ ਸਮੇਂ ਤੋਂ ਜਾਰੀ ਰਹੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਇੱਥੋਂ ਹੀ ਭਾਜਪਾ ਦੇ ਹਿੰਦੂਤਵ ਦਾ ਏਜੰਡਾ ਵੀ ਚੱਲਦਾ ਹੈ। ਯੋਗੀ ਸਰਕਾਰ ਨੇ ਦੀਵਾਲੀ ਦੇ ਮੌਕੇ ਰਾਮ ਨਗਰੀ 'ਚ ਲੱਖਾਂ ਦੀਵੇ ਜਗਾਉਣ ਦੀ ਰਿਵਾਇਤ ਸ਼ੁਰੂ ਕੀਤੀ।


ਵਾਰਾਣਸੀ ਵਿੱਚ ਪੰਚਾਇਤੀ ਚੋਣਾਂ ਵਿੱਚ ਭਾਜਪਾ ਦਾ ਬੈਂਡ ਵੱਜ ਗਿਆ। ਉਹੀ ਵਾਰਾਣਸੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਸਦੀ ਖੇਤਰ ਹੈ। ਇਸ ਵਾਰ ਬਨਾਰਸ ਵਿੱਚ ਸਮਾਜਵਾਦੀ ਪਾਰਟੀ ਨੇ ਝੰਡਾ ਗੱਢ ਦਿੱਤੇ। ਆਮ ਆਦਮੀ ਪਾਰਟੀ ਤੋਂ ਲੈ ਕੇ ਓਮ ਪ੍ਰਕਾਸ਼ ਰਾਜਭਰ ਦੀ ਪਾਰਟੀ ਤੱਕ ਸਭ ਨੇ ਖਾਤਾ ਖੋਲ੍ਹਿਆ। ਭਾਜਪਾ ਨੂੰ 8 ਤੇ ਸਮਾਜਵਾਦੀ ਪਾਰਟੀ ਨੇ 14 ਸੀਟਾਂ 'ਤੇ ਜਿੱਤ ਹਾਸਲ ਹੋਈ। ਬਸਪਾ ਨੂੰ 5 ਤੇ ਭਾਜਪਾ ਦੀ ਭਾਈਵਾਲ ਅਪਣਾ ਦਲ ਨੂੰ 3 ਸੀਟਾਂ ਮਿਲੀਆਂ। ਵਾਰਾਣਸੀ ਵਿਚ ਤਾਂ ਭਾਜਪਾ ਆਪਣੀ ਸਾਖ਼ ਤੱਕ ਨਹੀਂ ਬਚਾ ਸਕੀ। ਇੱਥੇ ਹਾਰ ਸਿੱਧੇ ਤੌਰ ‘ਤੇ ਮੋਦੀ ਕਾਰਕ ਨਾਲ ਜੁੜੀ ਹੋਈ ਹੈ।


ਯੋਗੀ ਸਰਕਾਰ ਦੇ ਮੰਤਰੀਆਂ ਦੇ ਰਿਸ਼ਤੇਦਾਰ ਵੀ ਚੋਣਾਂ ਹਾਰ ਗਏ


ਗੋਰਖਪੁਰ ਚੋਣ ਨਤੀਜੇ ਵੀ ਭਾਜਪਾ ਲਈ ਮੁਸੀਬਤ ਦਾ ਕਾਰਨ ਹਨ। ਯੋਗੀ ਆਦਿੱਤਿਆਨਾਥ ਲਈ ਇਹ ਨਿੱਜੀ ਸਨਮਾਨ ਦਾ ਮਸਲਾ ਬਣ ਜਾਂਦਾ ਹੈ। ਉਹ ਇਥੋਂ ਲਗਾਤਾਰ 5 ਵਾਰ ਲੋਕ ਸਭਾ ਮੈਂਬਰ ਰਹੇ। ਇਹ ਉਨ੍ਹਾਂ ਦੀ ਕਰਮਭੂਮੀ ਹੈ। ਪਰ ਉਸੇ ਗੋਰਖਪੁਰ ਵਿਚ ਭਾਜਪਾ ਅਤੇ ਸਮਾਜਵਾਦੀ ਪਾਰਟੀ ਵਿਚਾਲੇ ਮੁਕਾਬਲਾ ਡਰਾਅ ਰਿਹਾ।। ਦੋਵਾਂ ਪਾਰਟੀਆਂ ਨੂੰ 19-119 ਸੀਟਾਂ ਮਿਲੀਆਂ। ਬਸਪਾ ਦੇ ਹਿੱਸੇ ਵਿੱਚ 2 ਅਤੇ ਕਾਂਗਰਸ ਨੂੰ ਸਿਰਫ ਇੱਕ ਸੀਟ ਮਿਲੀ। ਆਜ਼ਾਦ ਉਮੀਦਵਾਰ ਅਤੇ ਬਾਕੀ 27 ਸੀਟਾਂ ਜਿੱਤਣ ਵਿੱਚ ਕਾਮਯਾਬ ਰਹੇ।


ਪਿਛਲੀਆਂ ਕਈ ਚੋਣਾਂ ਵਿਚ ਜਿੱਤ ਸਿਰਫ ਭਾਜਪਾ ਨੇ ਖਾਤੇ 'ਚ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਅਤੇ ਉਸਦੇ ਸਹਿਯੋਗੀਆੰ ਨੂੰ 80 ਚੋਂ 73 ਸੀਟਾਂ ਮਿਲੀਆਂ ਸੀ। ਬਸਪਾ ਦਾ ਖਾਤਾ ਵੀ ਨਹੀਂ ਖੁੱਲ੍ਹਿਆ। ਸਮਾਜਵਾਦੀ ਪਾਰਟੀ ਨੂੰ 5 ਅਤੇ ਕਾਂਗਰਸ ਨੂੰ 2 ਸੀਟਾਂ ਮਿਲੀਆਂ। ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਸਭ ਦਾ ਸੁਪੜਾ ਹੀ ਸਾਫ਼ ਕਰ ਦਿੱਤਾ। ਪਿਛਲੀਆਂ ਲੋਕ ਸਭਾ ਚੋਣਾਂ ਵਿਚ ਅਖਿਲੇਸ਼ ਯਾਦਵ, ਮਾਇਆਵਤੀ ਤੇ ਚੌਧਰੀ ਅਜੀਤ ਸਿੰਘ ਮਿਲ ਕੇ ਵੀ ਭਾਜਪਾ ਦੇ ਜਿੱਤ ਰੱਥ ਨੂੰ ਨਹੀਂ ਰੋਕ ਸਕੇ ਸੀ।


ਹੁਣ ਸਵਾਲ ਉੱਠਦਾ ਹੈ ਕਿ ਆਖਰਕਾਰ ਪੰਚਾਇਤੀ ਚੋਣਾਂ ਵਿਚ ਭਾਜਪਾ ਨੇ ਚੰਗਾ ਪ੍ਰਦਰਸ਼ਨ ਕਿਉਂ ਨਹੀਂ ਕੀਤਾ? ਕੀ ਇਸ ਦਾ ਕੋਰੋਨਾ ਨਾਲ ਵੀ ਕੋਈ ਸੰਬੰਧ ਹੈ? ਜੇ ਇਹ ਸਥਿਤੀ ਰਹੀ ਤਾਂ ਇਹ ਭਾਜਪਾ ਲਈ ਕੋਈ ਸ਼ੁਭ ਸੰਕੇਤ ਨਹੀਂ। ਕਿਉਂਕਿ ਬੰਗਾਲ ਵਿਚ ਪਿਛਲੀਆਂ ਚਾਰ ਪੜਾਵਾਂ ਦੀਆਂ ਚੋਣਾਂ ਵਿਚ ਭਾਜਪਾ ਪਹਿਲਾਂ ਨਾਲੋਂ ਕਮਜ਼ੋਰ ਹੁੰਦੀ ਰਹੀ। ਸੱਤਾ ਵਿਚ ਹੋਣ ਦੇ ਬਾਵਜੂਦ ਭਾਜਪਾ ਨੇਤਾਵਾਂ ਦੇ ਰਿਸ਼ਤੇਦਾਰ ਤੇ ਯੋਗੀ ਸਰਕਾਰ ਦੇ ਮੰਤਰੀ ਵੀ ਚੋਣਾਂ ਹਾਰ ਗਏ।


ਇਹ ਵੀ ਪੜ੍ਹੋ: Kangana Ranaut Twitter Suspended: ਕੰਗਨਾ ਰਣੌਤ ਨੂੰ ਵੱਡਾ ਝਟਕਾ, ਟਵਿਟਰ ਅਕਾਊਂਟ ਸਸਪੈਂਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904